ਸਾਵਧਾਨ! ਮੋਬਾਈਲ ਫੋਨ ਜ਼ਿਆਦਾ ਵਰਤਿਆ ਤਾਂ ਉੱਗ ਆਉਣਗੇ ''ਸਿੰਙ''

Friday, Jun 21, 2019 - 01:17 PM (IST)

ਸਾਵਧਾਨ! ਮੋਬਾਈਲ ਫੋਨ ਜ਼ਿਆਦਾ ਵਰਤਿਆ ਤਾਂ ਉੱਗ ਆਉਣਗੇ ''ਸਿੰਙ''

ਸਿਡਨੀ (ਬਿਊਰੋ)— ਵਰਤਮਾਨ ਸਮੇਂ ਵਿਚ ਹਰ ਉਮਰ ਵਰਗ ਦੇ ਲੋਕ ਮੋਬਾਈਲ ਦੀ ਵਰਤੋਂ ਕਰ ਰਹੇ ਹਨ। ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਸਬੰਧੀ ਇਕ ਹੈਰਾਨੀਜਨਕ ਖੁਲਾਸਾ ਹੋਇਆ ਹੈ। ਰਿਸਰਚ ਮੁਤਾਬਕ ਮੋਬਾਈਲ ਦੀ ਜ਼ਿਆਦਾ ਵਰਤੋਂ ਸਾਡੇ ਸਰੀਰ ਦੀਆਂ ਹੱਡੀਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਬਾਇਓਮੈਕੇਨਿਕਸ ਵਿਚ ਹੋਈ ਇਕ ਨਵੀਂ ਰਿਸਰਚ ਵਿਚ ਪਤਾ ਚੱਲਿਆ ਹੈ ਕਿ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਨੌਜਵਾਨਾਂ ਦੇ ਸਿਰ ਦੇ ਪਿਛਲੇ ਹਿੱਸੇ ਵਿਚ 'ਸਿੰਙ' ਦੀ ਤਰ੍ਹਾਂ ਦੇ ਸਪਾਈਕਸ ਨਿਕਲ ਰਹੇ ਹਨ। ਸਿਰ ਦੇ ਸਕੈਨ ਵਿਚ ਇਸ ਗੱਲ ਦੀ ਪੁਸ਼ਟੀ ਵੀ ਹੋ ਗਈ ਹੈ। 

ਸਿਰ ਦੇ ਅੱਗੇ ਵੱਲ ਝੁਕਾਅ ਕਾਰਨ ਬੋਨ ਸਪਾਰਸ (bone spars) ਹੁੰਦਾ ਹੈ। ਰੀੜ੍ਹ ਦੀ ਹੱਡੀ ਤੋਂ ਵਜ਼ਨ ਦੇ ਸ਼ਿਫਟ ਹੋ ਕੇ ਸਿਰ ਦੇ ਪਿੱਛੇ ਦੀਆਂ ਮਾਂਸਪੇਸ਼ੀਆਂ ਤੱਕ ਜਾਣ ਨਾਲ ਕਨੈਕਟਿੰਗ ਟੇਂਡਨ ਅਤੇ ਲਿਗਾਮੈਂਟਸ ਵਿਚ ਹੱਡੀ ਦਾ ਵਿਕਾਸ ਹੁੰਦਾ ਹੈ। ਨਤੀਜੇ ਵਜੋਂ ਇਕ ਹੁੱਕ ਜਾਂ ਸਿੰਙ ਵਾਂਗ ਹੱਡੀਆਂ ਵੱਧਦੀਆਂ ਹਨ, ਜੋ ਗਰਦਨ ਦੇ ਠੀਕ ਉੱਪਰ ਵੱਲ ਖੋਪੜੀ ਤੋਂ ਬਾਹਰ ਨਿਕਲੀਆਂ ਹੁੰਦੀਆਂ ਹਨ। 

PunjabKesari

ਮੋਬਾਈਲ 'ਤੇ ਘੰਟੇ ਬਿਤਾਉਣ ਵਾਲੇ ਨੌਜਵਾਨ ਖਾਸ ਕਰ ਕੇ 18 ਤੋਂ 30 ਸਾਲ ਦੀ ਉਮਰ ਵਰਗ ਦੇ ਲੋਕ ਇਸ ਨਵੀਂ ਬੀਮਾਰੀ ਦੇ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਇਹ ਰਿਸਰਚ ਆਸਟ੍ਰੇਲੀਆ ਦੇ ਸਨਸ਼ਾਈਨ ਕੋਸਟ ਯੂਨੀਵਰਸਿਟੀ ਵਿਚ ਕੀਤੀ ਗਈ। ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿਚ ਸਨਸ਼ਾਈਸ ਕੋਸਟ ਯੂਨੀਵਰਸਿਟੀ ਦੇ ਦੋ ਸ਼ੋਧ ਕਰਤਾਵਾਂ ਦਾ ਤਰਕ ਹੈ ਕਿ ਨੌਜਵਾਨਾਂ ਵਿਚ ਹੱਡੀ ਦੇ ਵਿਕਾਸ ਦੇ ਮਾਮਲੇ ਆਧੁਨਿਕ ਤਕਨੀਕ ਦੀ ਵਰਤੋਂ ਲਈ ਸਰੀਰ ਦੀਆਂ ਮੁਦਰਾਵਾਂ ਦੇ ਬਦਲਣ ਵੱਲ ਇਸ਼ਾਰਾ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਮਾਰਟ ਫੋਨ ਅਤੇ ਹੋਰ ਹੈਂਡਹੈਲਡ ਡਿਵਾਈਸ ਮਨੁੱਖੀ ਸਰੂਪ ਵਿਗਾੜ ਰਹੇ ਹਨ। ਯੂਜ਼ਰ ਨੂੰ ਛੋਟੀ ਸਕ੍ਰੀਨ 'ਤੇ ਕੀ ਹੋ ਰਿਹਾ ਹੈ ਦੇਖਣ ਲਈ ਆਪਣਾ ਸਿਰ ਅੱਗੇ ਝੁਕਾਉਣਾ ਪੈਂਦਾ ਹੈ। 

PunjabKesari

ਸ਼ੋਧ ਕਰਤਾਵਾਂ ਨੇ ਕਿਹਾ ਕਿ ਉਨ੍ਹਾਂ ਦੀ ਖੋਜ ਰੋਜ਼ਾਨਾ ਦੀ ਜ਼ਿੰਦਗੀ ਵਿਚ ਐਡਵਾਂਸ ਤਕਨਾਲੋਜੀ ਕਾਰਨ ਹੋਣ ਵਾਲੀਆਂ ਹੱਡੀਆਂ ਦੀ ਅਨੁਕੂਲਤਾ ਦਾ ਪਹਿਲਾ ਦਸਤਾਵੇਜ਼ ਹੈ। ਸ਼ੋਧ ਕਰਤਾਵਾਂ ਦਾ ਪਹਿਲਾ ਪੇਪਰ ਜਨਰਲ ਆਫ ਐਨਾਟਾਮੀ ਵਿਚ ਸਾਲ 2016 ਵਿਚ ਪ੍ਰਕਾਸ਼ਿਤ ਹੋਇਆ ਸੀ। ਇਸ ਵਿਚ 216 ਲੋਕਾਂ ਦੇ ਏਕਸ-ਰੇਅ ਨੂੰ ਬਤੌਰ ਉਦਾਹਰਣ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ਦੀ ਉਮਰ 18 ਤੋਂ 30 ਸਾਲ ਦੇ ਵਿਚ ਸੀ। ਉਨ੍ਹਾਂ ਨੇ ਦੱਸਿਆ ਕਿ 41 ਫੀਸਦੀ ਨੌਜਵਾਨਾਂ ਦੇ ਸਿਰ ਦੀ ਹੱਡੀ ਵਿਚ ਵਾਧਾ ਦੇਖਿਆ ਜਾ ਸਕਦਾ ਹੈ, ਜੋ ਪਹਿਲਾਂ ਲਗਾਏ ਗਏ ਅਨੁਮਾਨ ਦੀ ਤੁਲਨਾ ਵਿਚ ਬਹੁਤ ਜ਼ਿਆਦਾ ਹੈ। ਇਹ ਔਰਤਾਂ ਦੀ ਤੁਲਨਾ ਵਿਚ ਪੁਰਸ਼ਾਂ ਵਿਚ ਜ਼ਿਆਦਾ ਹੈ।


author

Vandana

Content Editor

Related News