ਰਾਹਗੀਰ ਨੇ ਇੰਝ ਖਦੇੜਿਆ ਅੱਤਵਾਦੀ, ਮਿਲਿਆ ਲੱਖਾਂ ਦਾ ਚੰਦਾ (ਵੀਡੀਓ)

11/13/2018 3:45:58 PM

ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਬੀਤੇ ਸ਼ੁੱਕਰਵਾਰ ਨੂੰ ਭੀੜ ਭਰੇ ਵਾਲੇ ਇਲਾਕੇ ਵਿਚ ਸ਼ੱਕੀ ਆਈ.ਐੱਸ.ਆਈ.ਐੱਸ. ਅੱਤਵਾਦੀ ਨੇ ਲੋਕਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ ਦੌਰਾਨ ਇਕ ਰਾਹਗੀਰ ਲੋਕਾਂ ਨੂੰ ਬਚਾਉਣ ਲਈ ਟ੍ਰਾਲੀ ਲੈ ਕੇ ਅੱਤਵਾਦੀ ਨਾਲ ਭਿੜ ਗਿਆ, ਜਿਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਰਾਹਗੀਰ ਦਾ ਨਾਮ ਮਾਈਕਲ ਰੌਜਰਸ ਹੈ। ਲੋਕ ਉਸ ਨੂੰ 'ਟ੍ਰਾਲੀਮੈਨ' ਕਹਿ ਕੇ ਹੀਰੋ ਦਾ ਦਰਜਾ ਦੇ ਰਹੇ ਹਨ। 

PunjabKesari
ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਮਾਈਕਲ ਬੇਘਰ ਹੈ ਤਾਂ ਲੋਕਾਂ ਨੇ ਉਸ ਦੀ ਮਦਦ ਲਈ ਆਨਲਾਈਨ ਫੰਡਿੰਗ ਮੁਹਿੰਮ ਸ਼ੁਰੂ ਕਰ ਦਿੱਤੀ। ਹੁਣ ਤੱਕ ਮਾਈਕਲ ਨੂੰ ਘਰ ਦਿਵਾਉਣ ਲਈ ਇਕ ਲੱਖ ਆਸਟ੍ਰੇਲੀਆਈ ਡਾਲਰ (ਕਰੀਬ 58 ਲੱਖ ਰੁਪਏ) ਇਕੱਠੇ ਕੀਤੇ ਜਾ ਚੁੱਕੇ ਹਨ। ਕਰੀਬ 3700 ਲੋਕਾਂ ਨੇ ਮਾਈਕਲ ਲਈ ਰਾਸ਼ੀ ਦਾਨ ਕੀਤੀ ਹੈ।

PunjabKesari
ਖਾਸ ਗੱਲ ਇਹ ਹੈ ਕਿ ਫੰਡਿੰਗ ਲਈ 45 ਹਜ਼ਾਰ ਡਾਲਰ ਦਾ ਟੀਚਾ ਮਿੱਥਿਆ ਗਿਆ ਸੀ ਪਰ ਹੁਣ ਤੱਕ ਇਸ ਟੀਚੇ ਦੇ ਦੁਗਣੇ ਤੋਂ ਜ਼ਿਆਦਾ ਰਾਸ਼ੀ ਇਕੱਠੀ ਕੀਤੀ ਜਾ ਚੁੱਕੀ ਹੈ। ਇੱਥੇ ਦੱਸ ਦਈਏ ਕਿ ਸ਼ੁੱਕਰਵਾਰ ਸ਼ਾਮ ਮੈਲਬੌਰਨ ਦੇ ਭੀੜ ਭਰੇ ਬਾਜ਼ਾਰ ਵਿਚ ਇਕ ਹਮਲਾਵਰ ਨੇ ਚਾਕੂ ਮਾਰ ਕੇ ਇਕ ਵਿਅਕਤੀ ਦੀ ਜਾਨ ਲੈ ਲਈ ਅਤੇ ਦੋ ਹੋਰ ਨੂੰ ਜ਼ਖਮੀ ਕਰ ਦਿੱਤਾ ਸੀ।


ਉਹ ਹੋਰ ਲੋਕਾਂ 'ਤੇ ਹਮਲਾ ਕਰ ਪਾਉਂਦਾ, ਇਸ ਤੋਂ ਪਹਿਲਾਂ ਹੀ ਮਾਈਕਲ ਨੇ ਟ੍ਰਾਲੀ ਨਾਲ ਉਸ ਨੂੰ ਟੱਕਰ ਮਾਰ ਦਿੱਤੀ। ਵਾਈਰਲ ਵੀਡੀਓ ਵਿਚ ਮਾਈਕਲ ਹਮਲਾਵਰ ਨੂੰ ਦੌੜਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਮਾਈਕਲ ਦਾ ਕਹਿਣਾ ਹੈ ਕਿ ਉਹ ਕੋਈ ਹੀਰੋ ਨਹੀਂ ਹੈ ਪਰ ਟ੍ਰਾਲੀ ਦੀ ਮਦਦ ਨਾਲ ਸ਼ਾਇਦ ਉਸ ਨੇ ਕਿਸੇ ਦੀ ਜਾਨ ਬਚਾ ਲਈ ਹੋਵੇ।

PunjabKesari

ਪੁਲਸ ਨੇ ਹਮਲਾਵਰ ਨੂੰ ਰੁੱਕ ਜਾਣ ਦੀ ਚਿਤਾਵਨੀ ਵੀ ਦਿੱਤੀ ਸੀ। ਭਾਵੇਂਕਿ ਕੰਟਰੋਲ ਤੋਂ ਬਾਹਰ ਹੋਣ ਦੇ ਬਾਅਦ ਉਸ ਨੂੰ ਗੋਲੀ ਮਾਰਨੀ ਪਈ। ਹਮਲਾਵਰ ਦੀ ਪਛਾਣ 30 ਸਾਲਾ ਹਸਨ ਅਲੀ ਦੇ ਤੌਰ ਤੇ ਹੋਈ। ਜਾਂਚ ਵਿਚ ਉਸ ਦੇ ਆਈ.ਐੱਸ.ਆਈ. ਐੱਸ. ਤੋਂ ਪ੍ਰਭਾਵਿਤ ਹੋਣ ਦੀ ਗੱਲ ਸਾਹਮਣੇ ਆਈ ਹੈ।


Vandana

Content Editor

Related News