ਆਸਟ੍ਰੇਲੀਆ : ਆਸਮਾਨ ਤੋਂ ਹੋਈ ''ਚੂਹਿਆਂ'' ਦੀ ਬਾਰਿਸ਼, ਦਹਿਸ਼ਤ ''ਚ ਆਏ ਲੋਕ (ਵੀਡੀਓ)

Thursday, May 13, 2021 - 01:18 PM (IST)

ਮੈਲਬੌਰਨ (ਬਿਊਰੋ): ਕੋਰੋਨਾ ਲਾਗ ਦੀ ਬੀਮਾਰੀ ਅਤੇ ਸੋਕੇ ਦੀ ਮਾਰ ਝੱਲ ਰਹੇ ਆਸਟ੍ਰੇਲੀਆ ਤੋਂ ਇਕ ਹੋਰ ਖ਼ਬਰ ਆਈ ਹੈ।ਆਸਟ੍ਰੇਲੀਆ ਤੋਂ ਆਏ ਚੂਹਿਆਂ ਦੇ ਇਕ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਦਹਿਸ਼ਤ ਵਿਚ ਪਾ ਦਿੱਤਾ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਖੇਤ ਵਿਚ ਅਨਾਜ ਰੱਖਣ ਦਾ ਗੋਦਾਮ ਸਾਫ ਕੀਤਾ ਜਾ ਰਿਹਾ ਹੈ। ਇਸ ਗੋਦਾਮ ਦੇ ਪੰਪ ਵਿਚੋਂ ਮਰੇ ਅਤੇ ਜ਼ਿੰਦਾ ਚੂਹੇ ਨਿਕਲ ਰਹੇ ਹਨ। ਚੂਹਿਆਂ ਦੀ ਬਾਰਿਸ਼ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਵਿਚ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਕਈ ਲੋਕ ਤਾਂ ਇਸ ਵੀਡੀਓ ਨੂੰ ਦੇਖ ਦੇ ਡਰੇ ਹੋਏ ਹਨ।

PunjabKesari

ਹਾਲ ਹੀ ਦੇ ਦਿਨਾਂ ਵਿਚ ਇਜ਼ਰਾਈਲ ਵਿਚ ਪਲੇਗ ਦੇ ਕਈ ਮਾਮਲੇ ਸਾਹਮਣੇ ਆਏ ਹਨ। ਟੀਵੀ ਚੈਨਲ ਏ.ਬੀ.ਸੀ.ਦੇ ਪੱਤਰਕਾਰ ਲੂਸੀ ਠਾਕਰੇ ਨੇ ਚੂਹਿਆਂ ਦੇ ਬਾਰਿਸ਼ ਦੇ ਵੀਡੀਓ ਨੂੰ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਨਜ਼ਰ ਆ ਰਿਹਾ ਹੈਕਿ ਵੱਡੀ ਗਿਣਤੀ ਵਿਚ ਚੂਹੇ ਅਨਾਜ ਦੇ ਨਾਲ ਗੋਦਾਮ ਦੇ ਅੰਦਰੋਂ ਡਿੱਗ ਰਹੇ ਹਨ। ਹਾਲਤ ਇਹ ਹੋ ਗਈ ਕਿ ਫਰਸ਼ 'ਤੇ ਚੂਹਿਆਂ ਦਾ ਢੇਰ ਲੱਗ ਗਿਆ। ਇਸ ਦੌਰਾਨ ਕਈ ਚੂਹੇ ਭੱਜਣ ਵਿਚ ਸਫਲ ਰਹੇ ਪਰ ਜਿਹੜੇ ਬਚ ਗਏ ਸਨ ਉਹ ਮਰੇ ਹੋਏ ਚੂਹਿਆਂ ਦੀਆਂ ਲਾਸ਼ਾਂ ਹੇਠ ਦੱਬੇ ਗਏ।

 

ਕਿਸਾਨਾਂ ਨੇ ਕੀਤੀ ਇਹ ਅਪੀਲ
ਟਵਿੱਟਰ 'ਤੇ ਸ਼ੇਅਰ ਕੀਤੇ ਗਏ ਵੀਡੀਓ 'ਤੇ ਹੁਣ ਤੱਕ ਵੱਡੀ ਗਿਣਤੀ ਵਿਚ ਕੁਮੈਂਟ ਆ ਚੁੱਕੇ ਹਨ। ਠਾਕਰੇ ਨੇ ਲਿਖਿਆ ਕਿ ਗੋਦਾਮ ਦੇ ਅੰਦਰ ਅਨਾਜ ਭਰਿਆ ਹੋਣ ਦਾ ਬਾਵਜੂਦ ਵੀ ਚੂਹੇ ਇਸ ਦੇ ਅੰਦਰ ਦਾਖਲ ਹੋ ਗਏ। ਉਹਨਾਂ ਦੇ ਇਸ ਵੀਡੀਓ ਨੂੰ ਦੇਖ ਕੇ ਲੋਕ ਦਹਿਸ਼ਤ ਵਿਚ ਆ ਗਏ। ਇਕ ਟਵਿੱਟਰ ਯੂਜ਼ਰ ਨੇ ਲਿਖਿਆ,''ਮੈਂ ਅਕਸਰ ਬਿੱਲੀਆਂ ਅਤੇ ਕੁੱਤਿਆਂ ਦੀ ਬਾਰਿਸ਼ ਬਾਰੇ ਸੁਣਿਆ ਹੈ ਪਰ ਚੂਹਿਆਂ ਦੀ ਬਾਰਿਸ਼ ਬਾਰੇ ਕਦੇ ਨਹੀਂ ਸੁਣਿਆ ਸੀ।''

PunjabKesari

ਪੜ੍ਹੋ ਇਹ ਅਹਿਮ ਖਬਰ- ਸਾਊਦੀ ਪ੍ਰਿੰਸ ਨੇ ਇਮਰਾਨ ਨੂੰ 'ਦਾਨ' 'ਚ ਦਿੱਤੀਆਂ ਚੌਲਾਂ ਦੀਆਂ ਬੋਰੀਆਂ, ਛਿੜੀ ਬਹਿਸ

ਦੇਸ਼ ਵਿਚ ਪਲੇਗ ਦੇ ਖਤਰੇ ਨੂੰ ਦੇਖਦੇ ਹੋਏ ਕਿਸਾਨ ਮੰਗ ਕਰ ਰਹੇ ਹਨ ਕਿ ਸਰਕਾਰ ਚੂਹਿਆਂ ਦੇ ਖਾਤਮੇ ਲਈ ਕੰਮ ਕਰੇ। ਸੋਕੇ ਦੀ ਮਾਰ ਝੱਲ ਰਹੇ ਆਸਟ੍ਰੇਲੀਆ ਦੇ ਕਿਸਾਨਾਂ ਨੂੰ ਆਸ ਸੀ ਕਿ ਚੰਗੇ ਮੀਂਹ ਦੇ ਬਾਅਦ ਉਹਨਾਂ ਦੀ ਕਮਾਈ ਹੋਵੇਗੀ ਪਰ ਚੂਹਿਆਂ ਨੇ ਉਹਨਾਂ ਦੇ ਸੁਪਨਿਆਂ 'ਤੇ ਪਾਣੀ ਫੇਰ ਦਿੱਤਾ ਹੈ। ਕਿਸਾਨ ਹੁਣ ਸਰਕਾਰ ਤੋਂ ਵਿੱਤੀ ਪੈਕੇਜ ਦੀ ਮੰਗ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 :  ਭਾਰਤ ਦੀ ਮਦਦ ਲਈ 'ਅਮੇਰਿਕਨ ਇੰਡੀਆ ਫਾਊਂਡੇਸ਼ਨ' ਨੇ ਜੁਟਾਏ 2.5 ਕਰੋੜ

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News