ਆਸਟ੍ਰੇਲੀਆ : ''ਡੈਲਟਾ'' ਪ੍ਰਕੋਪ ਦੌਰਾਨ ਵਿਕਟੋਰੀਆ ''ਚ ਵਧੇਗੀ ਤਾਲਾਬੰਦੀ ਮਿਆਦ

Monday, Jul 19, 2021 - 05:07 PM (IST)

ਆਸਟ੍ਰੇਲੀਆ : ''ਡੈਲਟਾ'' ਪ੍ਰਕੋਪ ਦੌਰਾਨ ਵਿਕਟੋਰੀਆ ''ਚ ਵਧੇਗੀ ਤਾਲਾਬੰਦੀ ਮਿਆਦ

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਡੈਲਟਾ ਵੈਰੀਐਂਟ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਕਈ ਰਾਜ ਹਾਲੇ ਵੀ ਤਾਲਾਬੰਦੀ ਦੀ ਚਪੇਟ ਵਿਚ ਹਨ। ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਵਿਕਟੋਰੀਆ ਰਾਜ ਅਤੇ ਦੇਸ਼ ਭਰ ਵਿਚ ਨਵੇਂ ਇਨਫੈਕਸ਼ਨਾਂ ਵਿਚ ਥੋੜ੍ਹੀ ਗਿਰਾਵਟ ਆਉਣ ਦੇ ਬਾਵਜੂਦ ਛੂਤਕਾਰੀ ਡੈਲਟਾ ਵੇਰੀਐਂਟ ਦੇ ਪ੍ਰਸਾਰ ਨੂੰ ਘੱਟ ਕਰਨ ਲਈ ਮੰਗਲਵਾਰ ਤੋਂ ਬਾਅਦ ਕੋਵਿਡ-19 ਬੰਦ ਦਾ ਵਿਸਥਾਰ ਕੀਤਾ ਜਾਵੇਗਾ। ਇੱਥੇ ਲੱਗੀ ਤਾਲਾਬੰਦੀ ਦਾ ਮੰਗਲਵਾਰ ਨੂੰ ਆਖਰੀ ਦਿਨ ਹੈ। 

ਭਾਵੇਂਕਿ ਪ੍ਰਸ਼ਾਸਨ ਵੱਲੋਂ ਇਹ ਵੀ ਕਿਹਾ ਗਿਆ ਕਿ ਕੁਝ ਦਿਨਾਂ ਤੋਂ ਇੱਥੇ ਅਤੇ ਦੇਸ਼ ਭਰ ਵਿਚ ਸਾਹਮਣੇ ਆਏ ਡੈਲਟਾ ਵੈਰੀਐਂਟ ਦੇ ਮਾਮਲਿਆਂ ਵਿਚ ਕੁਝ ਹੱਦ ਤੱਕ ਕਮੀ ਆਈ ਹੈ। ਇਸ ਮਗਰੋਂ ਵੀ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰੀਊ ਨੇ ਸਾਫ ਕਰ ਦਿੱਤਾ ਹੈ ਕਿ ਇੱਥੋਂ ਤਾਲਾਬੰਦੀ ਫਿਲਹਾਲ ਨਹੀਂ ਹਟਾਈ ਜਾਵੇਗੀ। ਭਾਵੇਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਹੁਣ ਵਿਕਟੋਰੀਆ ਰਾਜ ਵਿਚ ਤਾਲਾਬੰਦੀ ਕਦੋਂ ਤੱਕ ਲਾਗੂ ਰਹੇਗੀ। ਡੈਨੀਅਲ ਨੇ ਕਿਹਾ ਹੈ ਕਿ ਡੈਲਟਾ ਵੈਰੀਐਂਟ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਉਹਨਾਂ ਨੇ ਮੰਗਲਵਾਰ ਤੱਕ ਲੋਕਾਂ ਨੂੰ ਇੰਤਜ਼ਾਰ ਕਰਨ ਲਈ ਕਿਹਾ ਹੈ । ਮੰਗਲਵਾਰ ਨੂੰ ਹੀ ਇਸ ਸੰਬੰਧੀ ਐਲਾਨ ਕੀਤਾ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ- ਸਿਡਨੀ : ਤਾਲਾਬੰਦੀ ਦੇ ਬਾਵਜੂਦ ਕੋਰੋਨਾ ਮਾਮਲਿਆਂ 'ਚ ਵਾਧਾ ਜਾਰੀ

ਉਹਨਾਂ ਨੇ ਕਿਹਾ ਹੈ ਕਿ ਜੇਕਰ ਤਾਲਾਬੰਦੀ ਹਟਾ ਦਿੱਤੀ ਗਈ ਤਾਂ ਮਾਮਲਿਆਂ ਦੇ ਵੱਧਣ ਦਾ ਖਤਰਾ ਹੈ। ਜੇਕਰ ਅਜਿਹਾ ਹੋਇਆ ਤਾਂ ਦੁਬਾਰਾ ਤਾਲਾਬੰਦੀ ਲਗਾਉਣੀ ਪਵੇਗੀ। ਡੈਨੀਅਲ ਦਾ ਕਹਿਣਾ ਹੈ ਕਿ ਉਹ ਇਸ ਖਤਰੇ ਨੂੰ ਟਾਲਣਾ ਚਾਹੁੰਦੇ ਹਨ। ਐਂਡਰੀਊ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਹੈ ਕਿ ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਵਿਕਟੋਰੀਆ ਵਿਚ 13 ਮਾਮਲੇ ਸਾਹਮਣੇ ਆਏ ਹਨ ਜਦਕਿ ਇਕ ਦਿਨ ਪਹਿਲਾਂ ਇਹ ਗਿਣਤੀ 16 ਸੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਆਸਟ੍ਰੇਲੀਆ ਵਿਚ ਕਰੀਬ ਢਾਈ ਕਰੋੜ ਆਬਾਦੀ ਦੇ 50 ਫੀਸਦੀ ਲੋਕ ਤਾਲਾਬੰਦੀ ਵਿਚ ਰਹਿ ਰਹੇ ਹਨ। ਇਸ ਦੇ ਬਾਵਜੂਦ ਇੱਥੇ ਡੈਲਟਾ ਵੈਰੀਐਂਟ ਦੇ ਮਾਮਲੇ ਵੱਧ ਰਹੇ ਹਨ। ਇਸ ਸਾਲ ਆਸਟ੍ਰੇਲੀਆ ਵਿਚ ਮਹਾਮਾਰੀ ਦਾ ਕਾਫੀ ਪ੍ਰਕੋਪ ਦਿਸ ਰਿਹਾ ਹੈ।

ਦੇਸ਼ ਦੇ ਸਭ ਤੋਂ ਵੱਡੇ ਰਾਜ ਸਿਡਨੀ ਅਤੇ ਇਸ ਦੀ ਰਾਜਧਾਨੀ ਨਿਊ ਸਾਊਥ ਵੇਲਜ਼ ਵਿਚ 30 ਜੁਲਾਈ ਤੱਕ ਤਾਲਾਬੰਦੀ ਲੱਗੀ ਹੋਈ ਹੈ। ਇੱਥੇ ਦੋ ਵਾਰੀ ਤਾਲਾਬੰਦੀ ਨੂੰ ਪਹਿਲਾਂ ਹੀ ਵਧਾਇਆ ਜਾ ਚੁੱਕਾ ਹੈ। ਦੇਸ਼ ਵਿਚ ਬੀਤੇ 24 ਘੰਟੇ ਦੌਰਾਨ 5 ਲੋਕਾਂ ਮੌਤ ਹੋਈ ਹੈ ਜਿਸ ਵਿਚ ਨਿਊ ਸਾਊਥ ਵੇਲਜ਼ ਵਿਚ ਇਕ ਬੀਬੀ ਦੀ ਮੌਤ ਸ਼ਾਮਲ ਹੈ। ਸਿਡਨੀ ਵਿਚ ਜਿੱਥੇ ਇਕ ਦਿਨ ਪਹਿਲਾਂ 105 ਮਾਮਲੇ ਸਾਹਮਣੇ ਆਏ ਸਨ ਉੱਥੇ ਬੀਤੇ 24 ਘੰਟਿਆਂ ਦੌਰਾਨ 98 ਮਾਮਲੇ ਸਾਹਮਣੇ ਆਏ ਹਨ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਦਾ ਕਹਿਣਾ ਹੈ ਕਿ ਮਾਮਲਿਆਂ ਦੇ ਜ਼ੀਰੋ ਹੋਣ ਤੱਕ ਸਾਰਿਆਂ ਨੂੰ ਪੂਰੀ ਸਾਵਧਾਨੀ ਵਰਤਣੀ ਹੋਵੇਗੀ।


author

Vandana

Content Editor

Related News