ਮੈਲਬੌਰਨ ''ਚ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਦਾ ਆਯੋਜਨ
Tuesday, Mar 05, 2019 - 04:47 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਬੀਤੇ ਐਤਵਾਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਵਿਖੇ ਬਸੰਤ ਰਾਗ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਕੀਰਤਨ ਦਰਬਾਰ ਵਿਚ ਗੁਰਮਤਿ ਸੰਗੀਤ ਅਕੈਡਮੀ ਕਰੇਗੀਬਰਨ ਦੇ ਵਿਦਿਆਰਥੀਆਂ ਨੇ ਬਸੰਤ ਰਾਗ ਵਿਚ ਗੁਰਬਾਣੀ ਦੇ ਵੱਖ-ਵੱਖ ਸ਼ਬਦਾਂ ਦਾ ਗਾਇਨ ਕੀਤਾ।
ਇਸ ਮੌਕੇ ਤੇ ਵੱਖ-ਵੱਖ ਉਮਰ ਵਰਗ ਦੇ ਸਿੱਖਿਆਰਥੀਆਂ ਨੇ ਪੁਰਾਤਨ ਤੰਤੀ ਸਾਜਾਂ ਰਬਾਬ, ਤਾਊਸ ਤੇ ਦਿਲਰੁਬਾ ਨਾਲ ਕੀਰਤਨ ਗਾਇਨ ਕਰ ਦੂਰੋਂ-ਨੇੜਿਓਂ ਪਹੁੰਚੀਆਂ ਸੰਗਤਾਂ ਨੂੰ ਨਿਹਾਲ ਕੀਤਾ।
ਇਨੀਂ ਦਿਨੀਂ ਪੰਜਾਬ ਤੋਂ ਉਚੇਚੇ ਤੌਰ ਤੇ ਤੰਤੀ ਸਾਜ ਉੁਸਤਾਦ ਸਤਿਨਾਮ ਸਿੰਘ ਜੀ ਗੁਰੂਘਰ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ। 5 ਤੋਂ ਲੈ ਕੇ 40 ਸਾਲੳਉੁਮਰ ਤੱਕ ਦੇ ਤਕਰੀਬਨ ਦੋ ਸੌ ਸਿੱਖਿਆਰਥੀ ਉਹਨਾਂ ਤੋਂ ਸਾਜ ਸਿੱਖਿਆ ਤੇ ਸੰਗੀਤਕ ਬਾਰੀਕੀਆਂ ਗ੍ਰਹਿਣ ਕਰ ਰਹੇ ਹਨ।ਇਸ ਮੌਕੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਹਾਜ਼ਰ ਸਨ ।