ਮੈਲਬੌਰਨ ''ਚ ਅੱਗ ਪੀੜਤਾਂ ਲਈ ਫੰਡਰੇਜ਼ਿੰਗ ਪ੍ਰੋਗਰਾਮ 12 ਜਨਵਰੀ ਨੂੰ

Friday, Jan 10, 2020 - 01:00 PM (IST)

ਮੈਲਬੌਰਨ ''ਚ ਅੱਗ ਪੀੜਤਾਂ ਲਈ ਫੰਡਰੇਜ਼ਿੰਗ ਪ੍ਰੋਗਰਾਮ 12 ਜਨਵਰੀ ਨੂੰ

ਮੈਲਬੌਰਨ (ਮਨਦੀਪ ਸਿੰਘ ਸੈਣੀ): ਆਸਟ੍ਰੇਲੀਆ ਵਿੱਚ ਲੱਗੀ ਜੰਗਲੀ ਅੱਗ ਨਾਲ ਨਜਿੱਠਣ ਲਈ ਜਿੱਥੇ ਸਾਰਾ ਮੁਲਕ ਆਪੇ ਆਪਣੇ ਪੱਧਰ 'ਤੇ ਕੋਸ਼ਿਸ਼ਾਂ ਕਰ ਰਿਹਾ ਹੈ, ਉੱਥੇ ਵਿਕਟੋਰੀਅਨ ਭਾਰਤੀ ਭਾਈਚਾਰੇ ਵੱਲੋਂ 12 ਜਨਵਰੀ ਨੂੰ ਥੋਰਨਬਰੀ ਥੀਏਟਰ ਵਿਖੇ ਬੁਸ਼ਫਾਇਰ ਰਿਲੀਫ ਫੰਡਰੇਜ਼ਿੰਗ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਮੈਲਬੌਰਨ ਵੱਸਦੇ ਪੰਜਾਬੀ ਗਾਇਕ ਗਗਨ ਕੋਕਰੀ ਅਤੇ ਹਰਸਿਮਰਨ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

ਗਾਇਕ ਗਗਨ ਕੋਕਰੀ ਅਤੇ ਹਰਸਿਮਰਨ ਨੇ ਦੱਸਿਆ ਕਿ ਅਸੀਂ ਇਸ ਦੁੱਖ ਦੀ ਘੜੀ ਵਿੱਚ ਆਸਟ੍ਰੇਲੀਆ ਵਾਸੀਆਂ ਦੇ ਨਾਲ ਖੜ੍ਹੇ ਹਾਂ। ਲੋਕਾਂ ਦੀ ਮੱਦਦ ਲਈ ਜੋ ਵੀ ਹੋ ਸਕਿਆ ਅਸੀ ਕਰਾਂਗੇ।ਇਸ ਪ੍ਰੋਗਰਾਮ ਰਾਹੀਂ ਜਿੰਨੀ ਵੀ ਰਾਸ਼ੀ ਇਕੱਤਰ ਹੋਵੇਗੀ, ਉਹ ਅੱਗ ਪੀੜਤਾਂ ਲਈ ਚਲਾਏ ਜਾ ਰਹੇ ਰਾਹਤ ਕਾਰਜਾਂ ਲਈ ਵਰਤੀ ਜਾਵੇਗੀ। ਇਸ ਪ੍ਰੋਗਰਾਮ ਵਿੱਚ ਅੱਗ ਬੁਝਾਊ ਮਹਿਕਮੇ ਦੇ ਨੁੰਮਾਇੰਦੇ ਅਤੇ ਸੂਬੇ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਹਾਜ਼ਰੀ ਭਰਨਗੇ।ਜ਼ਿਕਰਯੋਗ ਹੈ ਕਿ ਵਿਕਟੋਰੀਅਨ ਭਾਰਤੀ ਭਾਈਚਾਰੇ ਵੱਲੋਂ ਅੱਗ ਪੀੜਤਾਂ ਦੀ ਮੱਦਦ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਜਾ ਰਹੀ ਹੈ।


author

Vandana

Content Editor

Related News