ਆਸਟ੍ਰੇਲੀਆ : ਹੜ੍ਹ ''ਚ ਮਰਨ ਵਾਲੇ ਸ਼ਖਸ ਦੀ ਪਾਕਿ ਨਾਗਰਿਕ ਵਜੋਂ ਹੋਈ ਪਛਾਣ

Thursday, Mar 25, 2021 - 05:58 PM (IST)

ਆਸਟ੍ਰੇਲੀਆ : ਹੜ੍ਹ ''ਚ ਮਰਨ ਵਾਲੇ ਸ਼ਖਸ ਦੀ ਪਾਕਿ ਨਾਗਰਿਕ ਵਜੋਂ ਹੋਈ ਪਛਾਣ

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਖੇ ਸਿਡਨੀ ਦੇ ਉੱਤਰ-ਪੱਛਮ ਵਿਚ ਹੜ੍ਹ ਵਿਚ ਫਸਣ ਕਾਰਨ ਆਪਣੀ ਜਾਨ ਗੁਆਉਣ ਵਾਲੇ ਨੌਜਵਾਨ ਦੀ ਪਹਿਚਾਣ ਹੋ ਗਈ ਹੈ। ਮ੍ਰਿਤਕ ਦਾ ਨਾਮ 25 ਸਾਲਾ ਅਯਾਜ਼ ਯੂਨਸ ਹੈ ਤੇ ਉਹ ਪਾਕਿਸਤਾਨ ਮੂਲ ਦਾ ਵਸਨੀਕ ਹੈ। ਸਿਡਨੀ ਦੇ ਹੜ੍ਹ ਦੇ ਪਾਣੀ ਵਿਚ ਫਸੇ ਪਾਕਿਸਤਾਨੀ ਨਾਗਰਿਕ ਯੂਨਸ ਨੇ ਫੋਨ 'ਤੇ ਐਮਰਜੈਂਸੀ ਸੇਵਾਵਾਂ ਤੋਂ ਮਦਦ ਮੰਗੀ ਸੀ। ਉਸ ਨੇ ਖੁਦ ਨੂੰ ਕਾਰ ਤੋਂ ਮੁਕਤ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਾਹਰ ਨਹੀਂ ਨਿਕਲ ਸਕਿਆ।ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਟਵੀਟ ਕਰ ਕੇ ਨੌਜਵਾਨ ਦੇ ਪਰਿਵਾਰ ਪ੍ਰਤੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

PunjabKesari

ਹਾਦਸੇ ਸਮੇਂ 25 ਸਾਲਾ ਯੂਨਸ ਆਪਣੀ ਨਵੀਂ ਸ਼ੁਰੂ ਹੋਈ ਨੌਕਰੀ 'ਤੇ ਜਾ ਰਿਹਾ ਸੀ ਪਰ ਉਸ ਦੀ ਟੋਯੋਟਾ ਕੈਮਬੀ ਕਾਰ ਗਲੇਨੋਰੀ ‘ਚ ਹਿਡਨ ਵੈਲੀ ਦੇ ਨੇੜੇ ਕਾਟਾਈ ਰਿਜ ਰੋਡ ‘ਤੇ ਹੜ੍ਹ ‘ਚ ਫਸ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਾਕਿਸਤਾਨ ਐਸੋਸੀਏਸ਼ਨ ਆਫ ਆਸਟ੍ਰੇਲੀਆ ਵੱਲੋਂ ਅਯਾਜ਼ ਯੂਨਸ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।

PunjabKesari

ਪਾਕਿਸਤਾਨ ਐਸੋਸੀਏਸ਼ਨ ਆਫ ਆਸਟ੍ਰੇਲੀਆ ਤੋਂ ਫਰਹਤ ਜਾਫਰੀ ਨੇ ਕਿਹਾ ਕਿ ਉਸ ਨੇ ਨੌਜਵਾਨ ਦੇ ਪਿਤਾ ਨਾਲ ਗੱਲ ਕੀਤੀ ਸੀ। ਜਾਫਰੀ ਨੇ ਦੱਸਿਆ ਕਿ ਮਲੇਰ ਕੈਂਟ ਕਰਾਚੀ ਦਾ ਰਹਿਣ ਵਾਲਾ ਯੂਨਸ ਸਾਫਟਵੇਅਰ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਉਸ ਦੇ ਦੋ ਵੱਡੇ ਭਰਾ ਅਤੇ ਇਕ ਛੋਟੀ ਭੈਣ ਹੈ। ਜਾਫਰੀ ਨੇ ਕਿਹਾ,“ਪਰਿਵਾਰ ਨੇ ਲਾਸ਼ ਨੂੰ ਕਰਾਚੀ ਵਾਪਸ ਭੇਜਣ ਦੀ ਬੇਨਤੀ ਕੀਤੀ ਹੈ।'' 

PunjabKesari

ਪੜ੍ਹੋ ਇਹ ਅਹਿਮ ਖਬਰ- ਪੂਰਬੀ ਆਸਟ੍ਰੇਲੀਆ 'ਚ ਹੜ੍ਹ ਦਾ ਕਹਿਰ, ਤਕਰੀਬਨ 20,000 ਲੋਕ ਫਸੇ (ਤਸਵੀਰਾਂ)

ਜਾਫਰੀ ਮੁਤਾਬਕ,“ਮੈਂ ਕੌਂਸਲ ਜਨਰਲ ਨੂੰ ਇਸ ਮਾਮਲੇ ਦੀ ਨਿਗਰਾਨੀ ਕਰਨ ਦੀ ਬੇਨਤੀ ਕੀਤੀ ਹੈ ਅਤੇ ਪਾਕਿਸਤਾਨ ਐਸੋਸੀਏਸ਼ਨ ਆਫ ਆਸਟ੍ਰੇਲੀਆ ਤੋਂ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ।” ਉੱਧਰ ਪੁਲਸ ਨੇ ਦੱਸਿਆ ਕਿ ਨੌਜਵਾਨ ਨੇ ਸਵੇਰੇ 6.30 ਵਜੇ ਤੋਂ ਪਹਿਲਾਂ ਐਮਰਜੈਂਸੀ ਸੇਵਾਵਾਂ ਨੂੰ ਫੋਨ ਕੀਤਾ ਜਦੋਂ ਉਹ ਗਲੇਨੋਰੀ ਵਿਚ ਕਾਟਾਈ ਰਿਜ ਰੋਡ 'ਤੇ ਹੜ੍ਹਾਂ ਦੇ ਪਾਣੀ ਵਿਚ ਫਸ ਗਿਆ। ਉਹ ਸੰਪਰਕ 'ਚ ਗੁੰਮ ਜਾਣ ਤੱਕ ਤਕਰੀਬਨ 40 ਮਿੰਟਾਂ ਲਈ 'ਟ੍ਰਿਪਲ -0' ਤੇ ਫੋਨ 'ਤੇ ਰਿਹਾ।ਬਾਅਦ ਦੁਪਹਿਰ 1 ਵਜੇ ਤੋਂ ਬਾਅਦ ਉਸ ਦੀ ਗੱਡੀ ਉਸ ਦੀ ਲਾਸ਼ ਦੇ ਨਾਲ ਮਿਲੀ।ਇੰਸਪੈਕਟਰ ਲੈਰਡ ਨੇ ਕਿਹਾ ਕਿ 25 ਸਾਲਾ ਨੌਜਵਾਨ ਦਾ ਇਕ ਨਵੇਂ ਠੇਕੇਦਾਰ ਦੇ ਤੌਰ 'ਤੇ ਨੌਕਰੀ ਦਾ ਪਹਿਲਾ ਦਿਨ ਸੀ। ਇੰਸਪੈਕਟਰ ਲੈਰਡ ਨੇ ਨੌਜਵਾਨ ਦੀ ਮੌਤ ਨੂੰ “ਪੂਰਨ ਤ੍ਰਾਸਦੀ” ਦੱਸਿਆ ਅਤੇ ਕਿਹਾ ਕਿ ਇਹ ਇੱਕ ਚਮਤਕਾਰ ਸੀ ਕਿ ਸਿਡਨੀ ਦੇ ਵਿਨਾਸ਼ਕਾਰੀ ਹੜ੍ਹਾਂ ਵਿਚ ਕਿਸੇ ਹੋਰ ਦੀ ਮੌਤ ਨਹੀਂ ਹੋਈ ਸੀ। ਇੱਥੇ ਦੱਸ ਦਈਏ ਕਿ ਐਸ.ਈ.ਐਸ. ਨੇ ਲਗਭਗ 24,000 ਵਸਨੀਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢਿਆ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News