ਆਸਟ੍ਰੇਲੀਆ ''ਚ ਅੱਗ ਬੁਝਾਊ ਕਰਮਚਾਰੀਆਂ ਦੇ ਸਨਮਾਨ ''ਚ ਸਿੱਕਾ ਜਾਰੀ

10/29/2020 6:22:57 PM

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਦੇ ਸਨਮਾਨ ਵਿਚ 2 ਡਾਲਰ ਦਾ ਇਕ ਯਾਦਗਾਰੀ ਸਿੱਕਾ ਲਾਂਚ ਕੀਤਾ ਗਿਆ ਹੈ। ਇਹਨਾਂ ਕਰਮਚਾਰੀਆਂ ਨੇ ਪਿਛਲੇ ਸਾਲ ਦੀਆਂ ਗਰਮੀਆਂ ਵਿਚ ਆਸਟ੍ਰੇਲੀਆ ਦੀ ਜੰਗਲੀ ਝਾੜੀਆਂ ਦੀ ਅੱਗ ਬੁਝਾਉਣ ਲਈ ਸੰਘਰਸ਼ ਕੀਤਾ ਸੀ।

PunjabKesari

ਸਿੱਕੇ ਦੇ ਕੇਂਦਰ ਵਿਚ ਨਾਰੰਗੀ ਰੱਗ ਦਾ ਇਕ ਨਿਸ਼ਾਨ ਹੈ, ਜਿਸ ਵਿਚ ਅੱਗ ਬੁਝਾਉਣ ਵਾਲੇ ਕਰਮਚਾਰੀ ਦੋਹੀਂ ਪਾਸੀ ਨਿਸ਼ਾਨਬੱਧ ਕੀਤੇ ਗਏ ਹਨ। ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਕਿਸੇ ਕਾਰਵਾਈ ਲਈ ਤਿਆਰ ਹਨ। ਰਾਇਲ ਆਸਟ੍ਰੇਲੀਆਈ ਟਕਸਾਲ ਨੇ ਆਸਟ੍ਰੇਲੀਆ ਦੇ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਦੀ ਦ੍ਰਿੜਤਾ ਅਤੇ ਵਚਨਬੱਧਤਾ ਨੂੰ ਪਛਾਣਨ ਲਈ ਸਿੱਕਾ ਬਣਾਇਆ, ਖ਼ਾਸਕਰ ਉਨ੍ਹਾਂ ਲਈ ਜਿਨ੍ਹਾਂ ਨੇ 2019/2020 ਦੀਆਂ ਗਰਮੀ ਦੀਆਂ ਝਾੜੀਆਂ ਦੀ ਅੱਗ ਦਾ ਸਾਹਮਣਾ ਕੀਤਾ।

ਪੜ੍ਹੋ ਇਹ ਅਹਿਮ ਖਬਰ- ਫਰਾਂਸ 'ਚ ਚਾਕੂ ਹਮਲਾ, 2 ਦੀ ਮੌਤ ਤੇ ਕਈ ਜ਼ਖਮੀ

ਟਕਸਾਲ ਦੁਆਰਾ ਘੋਸ਼ਿਤ ਕੀਤੀ ਗਈ 125,000 ਡਾਲਰ ਦੀ ਵਿਕਰੀ ਆਮਦਨ ਸੀ.ਐੱਫ.ਏ. ਸਮੇਤ ਦੇਸ਼ ਭਰ ਦੀਆਂ ਅੱਗ ਅਤੇ ਐਮਰਜੈਂਸੀ ਸੇਵਾ ਸੰਗਠਨਾਂ ਵਿਚ ਜਾਵੇਗੀ। ਸੀ.ਐਫ.ਏ. ਦੇ ਕਾਰਜਕਾਰੀ ਸੀ.ਈ.ਓ. ਕੈਥਰੀਨ ਗ੍ਰੀਵਜ਼ ਨੇ ਕਿਹਾ,“ਇਹ ਸਿੱਕਾ ਦੇਸ਼ ਭਰ ਦੇ ਭਾਈਚਾਰਿਆਂ ਤੱਕ ਪਹੁੰਚੇਗਾ ਅਤੇ ਸਾਡੇ ਮੈਂਬਰ ਵਿਕਟੋਰੀਅਨ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਜੋਖਮ ਨੂੰ ਉਜਾਗਰ ਕਰੇਗਾ, ਜੋ ਉਹ ਹਰ ਰੋਜ਼ ਲੈਂਦੇ ਹਨ।” ਕਮਾਈ ਬ੍ਰਿਗੇਡ ਦੀਆਂ ਅੱਗ ਬੁਝਾਊ ਯੰਤਰਾਂ ਦੀ ਖਰੀਦ ਅਤੇ ਦੇਖਭਾਲ ਲਈ ਵਰਤੀ ਜਾਵੇਗੀ। ਨਵਾਂ 2 ਡਾਲਰ ਦਾ ਸਿੱਕਾ ਬੈਂਕਾਂ ਨੂੰ ਪੂਰੇ ਆਸਟ੍ਰੇਲੀਆ ਵਿਚ ਚਲਨ ਲਈ ਉਪਲਬਧ ਕਰਵਾ ਦਿੱਤਾ ਗਿਆ ਹੈ।


Vandana

Content Editor

Related News