ਆਸਟ੍ਰੇਲੀਆ : ਇਮਾਰਤ ''ਚ ਲੱਗੀ ਅੱਗ, ਰਾਹਤ ਕੰਮ ਜਾਰੀ
Wednesday, Jan 16, 2019 - 10:25 AM (IST)

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਪੱਛਮ ਵਿਚ ਬੀਤੀ ਰਾਤ ਇਕ ਇਮਾਰਤ ਵਿਚ ਅੱਗ ਲੱਗ ਗਈ। ਇਸ ਘਟਨਾ ਦੀ ਜਾਣਕਾਰੀ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਦਿੱਤੀ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਅੱਗ ਬੁਝਾਊ ਕਰਮਚਾਰੀ ਅਤੇ ਨਿਊ ਸਾਊਥ ਵੇਲਜ਼ ਦੀ ਬਚਾਅ ਟੀਮ ਸਿਡਨੀ ਤੋਂ 25 ਕਿਲੋਮੀਟਰ ਦੂਰ ਪੱਛਮ ਵੱਲ ਮੈਰੀਲੈਂਡਜ਼ ਵਿਚ ਟੌਡ ਸਟ੍ਰੀਟ ਦੇ ਇਕ ਯੂਨਿਟ ਬਲਾਕ ਵਿਚ ਪਹੁੰਚੀ।
ਐਮਰਜੈਂਸੀ ਅਧਿਕਾਰੀਆਂ ਦੇ ਪਹੁੰਚਣ ਤੱਕ ਅੱਗ ਇਮਾਰਤ ਦੀ ਛੱਤ ਤੱਕ ਫੈਲ ਚੁੱਕੀ ਸੀ। ਮੌਕੇ 'ਤੇ ਪਹੁੰਚੇ ਐਮਰਜੈਂਸੀ ਅਧਿਕਾਰੀ ਅੱਗ ਬੁਝਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਚੰਗੀ ਕਿਸਮਤ ਨਾਲ ਇਸ ਹਾਦਸੇ ਵਿਚ ਨਾ ਕੋਈ ਲਾਪਤਾ ਹੋਇਆ ਅਤੇ ਨਾ ਹੀ ਜ਼ਖਮੀ।