ਆਸਟ੍ਰੇਲੀਆ ਵੱਲੋਂ ਫੇਸਬੁੱਕ ਅਤੇ ਗੂਗਲ ਨੂੰ ਮਿਲੀ ਭਾਰੀ ਜੁਰਮਾਨੇ ਦੀ ਚਿਤਾਵਨੀ
Wednesday, Dec 09, 2020 - 04:48 PM (IST)
ਕੈਨਬਰਾ (ਭਾਸ਼ਾ): ਫੇਸਬੁੱਕ ਅਤੇ ਗੂਗਲ ਨੂੰ ਹੁਣ ਲੱਖਾਂ ਡਾਲਰ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ। ਆਸਟ੍ਰੇਲੀਆ ਦੇ ਬਣਾਏ ਨਵੇਂ ਕਾਨੂਨਾਂ ਦੀ ਪਾਲਣਾ ਨਾ ਕਰਨ 'ਤੇ ਫੇਸਬੁੱਕ ਅਤੇ ਗੂਗਲ ਨੂੰ ਇਸ ਜੋਖਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਨ੍ਹਾਂ ਨਵੇਂ ਕਾਨੂੰਨਾ ਮੁਤਾਬਕ, ਇਨ੍ਹਾਂ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਖ਼ਬਰਾਂ ਲਈ ਭੁਗਤਾਨ ਕਰਨਾ ਪਵੇਗਾ।
ਵਿਦੇਸ਼ ਮੰਤਰੀ ਜੋਸ਼ ਫ੍ਰਾਈਡੇਨਬਰਗ ਨੇ ਕਿਹਾ ਹੈ ਕਿ ਖ਼ਬਰ ਦੇਣ ਵਾਲੇ ਮੀਡੀਆ ਅਤੇ ਡਿਜੀਟਲ ਸੰਸਥਾਵਾਂ ਲਈ ਇਹ ਕਾਨੂੰਨ ਬਣਾਇਆ ਗਿਆ ਹੈ। ਆਸਟ੍ਰੇਲੀਆ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਹੈ ਜਿਸ ਨੇ ਡਿਜੀਟਲ ਸੰਸਥਾਵਾਂ ਨੂੰ ਖ਼ਬਰ ਦੇਣ ਵਾਲੇ ਮੀਡੀਆ ਨੂੰ ਭੁਗਤਾਨ ਕਰਨ ਲਈ ਕਿਹਾ ਹੈ।ਉਨ੍ਹਾਂ ਨੇ ਸੰਸਦ ਵਿੱਚ ਬੋਲਦਿਆਂ ਕਿਹਾ,''ਅਸੀਂ ਰਵਾਇਤੀ ਮੀਡੀਆ ਨੂੰ ਮੁਕਾਬਲੇ ਅਤੇ ਤਕਨੀਕੀ ਰੁਕਾਵਟਾਂ ਤੋਂ ਬਚਾ ਨਹੀਂ ਰਹੇ ਸਗੋਂ ਅਸੀਂ ਇੱਕ ਆਧੁਨਿਕ ਮੰਚ ਬਣਾ ਰਹੇ ਹਾਂ ਜਿੱਥੇ ਬਾਜ਼ਾਰੀ ਤਾਕਤ ਦੀ ਦੁਰਵਰਤੋਂ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅਸਲ ਖ਼ਬਰਾਂ ਦੀ ਸਮਗੱਰੀ ਲਈ ਭੁਗਤਾਨ ਵੀ ਕੀਤਾ ਜਾਵੇਗਾ।"
ਪੜ੍ਹੋ ਇਹ ਅਹਿਮ ਖਬਰ- ਇਮਰਾਨ ਨੇ ਟਵਿੱਟਰ 'ਤੇ ਪਹਿਲੀ ਪਤਨੀ ਸਣੇ ਸਾਰਿਆਂ ਨੂੰ ਕੀਤਾ ਅਨਫੋਲੋ, ਯੂਜ਼ਰਸ ਹੈਰਾਨ
ਡਰਾਫਟ ਕਾਨੂੰਨ ਦੀ ਪੜਤਾਲ ਸੈਨੇਟ ਵਲੋਂ ਕੀਤੀ ਜਾਏਗੀ। ਜੇਕਰ ਤਿੰਨ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਇੱਕ ਪਲੇਟਫਾਰਮ 'ਤੇ ਖ਼ਬਰਾਂ ਦੇਣ ਵਾਲੀ ਸੰਸਥਾ ਖ਼ਬਰਾਂ ਦੀ ਕੀਮਤ ਤੈਅ ਨਹੀਂ ਕਰ ਪਾਉਂਦੇ ਤਾਂ ਘੱਟੋਂ ਘੱਟ ਦੋ ਸਾਲਾਂ ਵਿਚ ਭੁਗਤਾਨ ਲਈ ਲਾਜ਼ਮੀ ਦਾ ਫੈਸਲਾ ਲੈਣ ਲਈ ਇੱਕ ਤਿੰਨ ਮੈਂਬਰੀ ਆਰਬਿਟਰੇਸ਼ਨ ਪੈਨਲ ਨਿਯੁਕਤ ਕੀਤਾ ਜਾਵੇਗਾ। ਉੱਧਰ ਫੇਸਬੁੱਕ ਅਤੇ ਗੂਗਲ ਨੇ ਕਿਹਾ ਹੈ ਕਿ ਉਹ ਟਿੱਪਣੀ ਕਰਨ ਤੋਂ ਪਹਿਲਾਂ ਡਰਾਫਟ ਕਾਨੂੰਨ ਦੇ ਵੇਰਵੇ ਪੜ੍ਹਨਗੇ।
ਪੜ੍ਹੋ ਇਹ ਅਹਿਮ ਖਬਰ- ਦੱਖਣੀ ਕੋਰੀਆ ਦੀ ਵਿਦੇਸ਼ ਮੰਤਰੀ 'ਤੇ ਭੜਕੀ ਕਿਮ ਜੋਂਗ ਦੀ ਭੈਣ, ਦਿੱਤੀ ਧਮਕੀ
ਫੇਸਬੁੱਕ ਨੇ ਪਹਿਲਾਂ ਚਿਤਾਵਨੀ ਦਿੱਤੀ ਸੀ ਕਿ ਇਹ ਇਸ ਦੀ ਅਦਾਇਗੀ ਕਰਨ ਦੀ ਬਜਾਏ ਆਸਟ੍ਰੇਲੀਆਈ ਖ਼ਬਰਾਂ ਦੀ ਸਮਗੱਰੀ ਨੂੰ ਰੋਕ ਸਕਦਾ ਹੈ। ਗੂਗਲ ਨੇ ਪਹਿਲਾਂ ਕਿਹਾ ਹੈ ਕਿ ਪ੍ਰਸਤਾਵਿਤ ਕਾਨੂੰਨਾਂ ਦੇ ਨਤੀਜੇ ਵਜੋਂ ਨਾਟਕੀ ਢੰਗ ਨਾਲ ਗੂਗਲ ਸਰਚ ਅਤੇ ਯੂਟਿਊਬ ਉਪਲਬਧ ਕਰਾਉਣਾ ਸੰਭਵ ਨਹੀਂ ਹੋਵੇਗਾ। ਸਰਕਾਰ ਨੂੰ ਚਿੰਤਾ ਹੈ ਕਿ ਗੂਗਲ ਆਨਲਾਈਨ ਇਸ਼ਤਿਹਾਰਬਾਜ਼ੀ ਡਾਲਰ ਦਾ 53% ਲੈ ਰਿਹਾ ਸੀ ਜਦੋਂ ਕਿ ਫੇਸਬੁੱਕ ਨੇ ਉਨ੍ਹਾਂ ਖ਼ਬਰਾਂ ਦਾ ਭੁਗਤਾਨ ਕੀਤੇ ਬਿਨਾਂ 28% ਹਿੱਸਾ ਲਿਆ ਜੋ ਪਲੇਟਫਾਰਮ ਉਨ੍ਹਾਂ ਦੇ ਖਪਤਕਾਰਾਂ ਨਾਲ ਸਾਂਝਾ ਕਰਦੇ ਹਨ।
ਨੋਟ-ਆਸਟ੍ਰੇਲੀਆ ਵੱਲੋਂ ਗੂਗਲ ਅਤੇ ਫੇਸਬੁੱਕ ਨੂੰ ਦਿੱਤੀ ਚਿਤਾਵਨੀ ਸੰਬੰਧੀ ਬਾਰੇ ਦੱਸੋ ਆਪਣੀ ਰਾਏ।