ਆਸਟ੍ਰੇਲੀਆ ''ਚ 11 ਕਰੋੜ ਸਾਲ ਪੁਰਾਣੇ ਟੂਥਲੈੱਸ ਡਾਇਨਾਸੋਰ ਦੀ ਖੋਜ

Wednesday, May 20, 2020 - 04:59 PM (IST)

ਆਸਟ੍ਰੇਲੀਆ ''ਚ 11 ਕਰੋੜ ਸਾਲ ਪੁਰਾਣੇ ਟੂਥਲੈੱਸ ਡਾਇਨਾਸੋਰ ਦੀ ਖੋਜ

ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਪੈਲਿਯੋਨਟੋਲੌਜੀਸਟ ਨਾਮ ਦੇ ਡਾਇਨਾਸੋਰ ਦੀ ਵਿਲੱਖਣ ਪ੍ਰਜਾਤੀ ਦਾ ਇਕ 'ਟੂਥਲੈੱਸ' ਡਾਇਨਾਸੋਰ ਦਾ ਫਾਸਿਲ ਮਿਲਿਆ ਹੈ। ਸਵਾਈਨਬਰਨ ਤਕਨਾਲੋਜੀ ਯੂਨੀਵਰਸਿਟੀ ਵੱਲੋਂ ਜਾਰੀ ਇਕ ਬਿਆਨ ਦੇ ਮੁਤਾਬਕ,''ਇਹ ਡਾਇਨਾਸੋਰ 110 ਮਿਲੀਅਨ ਸਾਲ ਪਹਿਲਾਂ ਆਸਟ੍ਰੇਲੀਆ ਵਿਚ ਘੁੰਮਦਾ ਪਾਇਆ ਜਾਂਦਾ ਸੀ। 5 ਸੈਂਟੀਮੀਟਰ (2 ਇੰਚ) ਕਸ਼ੇਰੂਕਾ ਫਾਸਿਲ ਦੀ ਖੋਜ 2015 ਵਿਚ ਵਿਕਟੋਰੀਆ ਵਿਚ ਕੇਪ ਓਟਵੇ ਦੇ ਨੇੜੇ ਖੋਦਾਈ ਵਿਚ ਹੋਈ।'' ਇਹ ਆਸਟ੍ਰੇਲੀਆ ਵਿਚ ਪਾਇਆ ਜਾਣ ਵਾਲਾ ਹੁਣ ਤੱਕ ਦਾ ਪਹਿਲਾ ਐਲਫ੍ਰੋਸੌਰ ਬੋਨ ਹੈ। ਇਹ ਐਲਫ੍ਰੋਸਾਰ, ਜਿਸ ਦਾ ਨਾਮ 'light-footed lizards' ਹੈ, ਟਾਇਰਾਨੋਸੋਰਸ ਰੈਕਸ ਅਤੇ ਵੇਲੋਸਿਰੈਪਟਰ ਨਾਲ ਸਬੰਧਤ ਸੀ।

ਫਾਸਿਲ ਦੀ ਖੋਜ ਵਾਲੰਟੀਅਰ ਜੇਸਿਕਾ ਪਾਰਕਰ ਨੇ ਕੀਤੀ ਸੀ, ਜੋ ਮੈਲਬੌਰਨ ਮਿਊਜ਼ੀਅਮ ਦੀ ਅਗਵਾਈ ਵਿਚ ਇਕ ਸਾਲਾਨਾ ਖੋਦਾਈ ਵਿਚ ਹਿੱਸਾ ਲੈ ਰਹੀ ਸੀ। ਉਸ ਸਮੇਂ ਇਸ ਨੂੰ ਇਕ ਉਡਣ ਵਾਲੇ ਸੱਪ ਨਾਲ ਸਬੰਧਤ ਮੰਨਿਆ ਜਾਂਦਾ ਸੀ ਜਿਸ ਨੂੰ ਇਕ ਪੇਟਰੋਸੋਰ ਕਿਹਾ ਜਾਂਦਾ ਸੀ ਪਰ ਜਦੋਂ ਮੈਲਬੌਰਨ ਦੇ ਸਵਾਈਨਬਰਗ ਯੂਨੀਵਰਸਿਟੀ ਦੇ ਫਾਸਿਲ ਵਿਗਿਆਨੀਆਂ ਨੇ ਇਸ ਦਾ ਹੋਰ ਅਧਿਐਨ ਕੀਤਾ ਤਾਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਇਹ ਇਕ ਨਾਜੁਕ ਢੰਗ ਦਾ ਡਾਇਨਾਲਰੋ ਹੈ।ਜਿਸ ਦੀ ਗਰਦਨ ਦੀ ਹੱਡੀ ਨੂੰ ਸ਼ੁਰੂ ਵਿਚ ਪਾਟੋਸੋਰ ਤੋਂ ਮੰਨਿਆ ਜਾਂਦਾ ਸੀ। 

ਸਵਾਈਨਬਰਨ ਪੈਲਿਯੋਨਟੋਲੌਜੀਸਟ ਡਾਕਟਰ ਸਟੀਫਨ ਪੋਰੋਪਤ ਨੇ ਕਿਹਾ,''ਐਲਫ੍ਰੋਸੌਰਸ ਲੰਬੀ ਗਰਦਨ ਅਤੇ ਹਲਕੇ ਸਰੀਰ ਵਾਲੇ ਸਨ। ਇਸ ਫਾਸਿਲ ਨੇ ਸੰਕੇਤ ਦਿੱਤਾ ਕਿ ਜਾਨਵਰ ਲੱਗਭਗ 2 ਮੀਟਰ (6.5 ਫੁੱਟ) ਲੰਬਾ ਸੀ ਭਾਵੇਂਕਿ ਹੋਰ ਫਾਸਿਲ ਪਹਿਲਾਂ ਤੰਜਾਨੀਆ, ਚੀਨ ਅਤੇ ਅਰਜਨਟੀਨਾ ਵਿਚ ਪਾਏ ਗਏ ਸਨ ਅਤੇ ਉਹ 6 ਮੀਟਰ ਲੰਬੇ ਸਨ। ਪੋਰੋਪਤ ਨੇ ਕਿਹਾ ਕਿ ਬਾਲਗ ਐਲਫ੍ਰੋਸੌਰ ਸਿਰਫ ਸ਼ਿਕਾਰ ਕਰਦਾ ਸੀ ਪਰ ਸ਼ਾਇਦ ਜ਼ਿਆਦਾ ਮਾਂਸ ਨਹੀਂ ਖਾਂਧਾ ਸੀ ਜਿਵੇਂ ਕਿ ਬਾਕੀ ਡਾਇਨਾਸੋਰ ਖਾਂਦੇ ਸਨ। ਐਲਫ੍ਰੋਸੌਰ ਦੀਆਂ ਜਾਣੂ ਖੋਪੜੀਆਂ ਤੋਂ ਪਤਾ ਚੱਲਦਾ ਹੈ ਕਿ ਨੌਜਵਾਨ ਅਵਸਥਾ ਵਿਚ ਉਹਨਾਂ ਦੇ ਦੰਦ ਸਨ ਪਰ ਬਾਲਗਾਂ ਨੇ ਆਪਣੇ ਦੰਦ ਗਵਾ ਦਿੱਤੇ ਸਨ ਅਤੇ ਉਹਨਾਂ ਦੀ ਜਗ੍ਹਾ ਇਕ ਸਿੰਙ ਵਾਲੀ ਚੁੰਝ ਸੀ। ਅਸੀਂ ਨਹੀਂ ਜਾਣਦੇ ਕੀ ਇਹ ਸੱਚ ਹੈ। ਕੇਪ ਓਟਵੇ ਜਿੱਥੇ ਫਾਸਿਲ ਮਿਲਿਆ ਉਹ ਵੀ ਅਜਿਹੀਆਂ ਖੋਜਾਂ ਲਈ ਇਕ ਖੁਸ਼ਹਾਲ ਖੇਤਰ ਹੈ। ਇੱਥੇ ਲੱਗਭਗ ਇਕ ਦਰਜਨ ਜਾਨਵਰਾਂ ਅਤੇ 5 ਡਾਇਨਾਸੋਰ ਪ੍ਰਜਾਤੀਆਂ ਦੀ ਪਛਾਣ ਕੀਤੀ ਗਈ ਹੈ। ਖੋਜ ਕਰਨ ਵਾਲਿਆਂ ਵਿਚ 2018 ਵਿਚ ਪਾਇਆ ਜਾਣ ਵਾਲਾ ਪੌਦਾ ਖਾਣ ਵਾਲਾ ਡਾਇਨਾਸੋਰ ਸ਼ਾਮਲ ਹੈ।


author

Vandana

Content Editor

Related News