ਆਸਟ੍ਰੇਲੀਆ ''ਚ 2021 ਦੀ ਤੀਜੀ ਤਿਮਾਹੀ ਤੱਕ ਕੋਵਿਡ-19 ਟੀਕਾ ਹੋ ਸਕਦਾ ਹੈ ਉਪਲਬਧ

Friday, Nov 13, 2020 - 06:02 PM (IST)

ਆਸਟ੍ਰੇਲੀਆ ''ਚ 2021 ਦੀ ਤੀਜੀ ਤਿਮਾਹੀ ਤੱਕ ਕੋਵਿਡ-19 ਟੀਕਾ ਹੋ ਸਕਦਾ ਹੈ ਉਪਲਬਧ

ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਦੇ ਸਿਹਤ ਮੰਤਰੀ ਗ੍ਰੇਗ ਹੰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੁਈਨਜ਼ਲੈਂਡ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤਾ ਜਾ ਰਿਹਾ ਕੋਵਿਡ-19 ਦਾ ਸੰਭਾਵਿਤ ਟੀਕਾ 2021 ਦੀ ਤੀਜੀ ਤਿਮਾਹੀ ਤੱਕ ਆਸਟ੍ਰੇਲੀਆ ਦੇ ਲੋਕਾਂ ਲਈ ਉਪਲਬਧ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਟੀਕੇ ਦੇ ਵਿਕਾਸ ਦੀ ਪ੍ਰਕਿਰਿਆ ਤੈਅ ਸਮੇਂ ਤੋਂ ਪਹਿਲਾਂ ਚੱਲ ਰਹੀ ਹੈ ਅਤੇ ਇਹ 'ਅਸਰਦਾਰ' ਹੈ।

ਹੰਟ ਨੇ ਕਿਹਾ ਕਿ ਟੀਕੇ ਵਿਚ ਵਾਇਰਸ ਨੂੰ ਕਿਰਿਆਹੀਣ ਕਰਨ ਵਾਲੇ ਐਂਟੀਬੌਡੀ ਦੇ ਉਤਪਾਦਨ ਦੀ ਸਮਰੱਥਾ ਪਾਈ ਗਈ ਹੈ ਅਤੇ ਇਹ ਬਜ਼ੁਰਗ ਲੋਕਾਂ 'ਤੇ ਪ੍ਰਭਾਵੀ ਹੈ। ਮੰਤਰੀ ਨੇ ਇਕ ਪ੍ਰੈੱਸ ਵਾਰਤਾ ਵਿਚ ਕਿਹਾ,''ਇਹ ਟੀਕਾ ਬਜ਼ੁਰਗਾਂ 'ਤੇ ਅਸਰਦਾਰ ਹੈ ਅਤੇ ਇਹ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ ਕਿਉਂਕਿ ਬਜ਼ੁਰਗਾਂ ਦੇ ਕੋਵਿਡ-19 ਨਾਲ ਪੀੜਤ ਹੋਣ ਦਾ ਖਦਸ਼ਾ ਜ਼ਿਆਦਾ ਹੈ।'' ਬਾਇਓਟੈਕ ਕੰਪਨੀ ਸੀ.ਐੱਸ.ਐੱਲ. ਨੇ ਟੀਕੇ ਦਾ ਉਤਪਾਦਨ ਪੂਰਾ ਕਰ ਲਿਆ ਹੈ ਤਾਂ ਜੋ ਤੀਜੇ ਪੜਾਅ ਦੇ ਟ੍ਰਾਇਲ ਸ਼ੁਰੂ ਹੋ ਸਕਣ। 

ਪੜ੍ਹੋ ਇਹ ਅਹਿਮ ਖਬਰ- ਇਸ ਦੇਸ਼ ਦੇ ਸ਼ਾਸਕ ਨੇ ਬਣਵਾਈ ਕੁੱਤੇ ਦੀ 50 ਫੁੱਟ ਦੀ 'ਸੋਨੇ' ਦੀ ਮੂਰਤੀ (ਤਸਵੀਰਾਂ)

ਹੰਟ ਨੇ ਕਿਹਾ,''ਇਹ ਅਸਧਾਰਨ ਉਪਲਬਧੀ ਹੈ। ਇਸ ਦਾ ਮਤਲਬ ਹੈ ਕਿ ਟ੍ਰਾਇਲ ਦੇ ਬਾਅਦ 2021 ਦੀ ਤੀਜੀ ਤਿਮਾਹੀ ਦੀ ਸ਼ੁਰੂਆਤ ਵਿਚ ਆਸਟ੍ਰੇਲੀਆ ਦੇ ਲੋਕਾਂ ਦੇ ਲਈ ਇਹ ਟੀਕਾ ਉਪਲਬਧ ਹੋ ਸਕੇਗਾ।'' ਉਹਨਾਂ ਨੇ ਕਿਹਾ,''ਸਾਡਾ ਟੀਚਾ ਹੈ ਕਿ 2021 ਦੇ ਅਖੀਰ ਤੱਕ ਆਸਟ੍ਰੇਲੀਆ ਵਿਚ ਸਾਰੇ ਲੋਕਾਂ ਦੇ ਲਈ ਟੀਕਾ ਉਪਲਬਧ ਕਰਾਇਆ ਜਾ ਸਕੇ।'' ਸੀ.ਐੱਸ.ਐੱਲ. ਲਿਮੀਟਿਡ ਨੇ ਆਸਟ੍ਰੇਲੀਆ ਦੀ ਸਰਕਾਰ ਦੇ ਨਾਲ ਸਮਝੌਤੇ 'ਤੇ ਦਸਤਖਤ ਕੀਤੇ ਹਨ ਜਿਸ ਦੇ ਤਹਿਤ ਟੀਕੇ ਦੇ ਪ੍ਰਭਾਵ ਪ੍ਰਮਾਣਿਤ ਹੋਣ ਦੇ ਬਾਅਦ ਉਸ ਦੀਆਂ 5 ਕਰੋੜ ਤੋਂ ਵੱਧ ਖੁਰਾਕਾਂ ਦੀ ਸਪਲਾਈ ਕੀਤੀ ਜਾਵੇਗੀ।


author

Vandana

Content Editor

Related News