ਆਸਟ੍ਰੇਲੀਆ ਨੇ ਵਾਇਰਸ ਮਾਮਲੇ ''ਚ ਅਮਰੀਕਾ ਲਈ ਚੀਨ ਨੂੰ ਦਿੱਤਾ ਧੋਖਾ : ਚੀਨੀ ਰਾਜਦੂਤ
Wednesday, Aug 26, 2020 - 06:28 PM (IST)
ਕੈਨਬਰਾ (ਭਾਸ਼ਾ): ਚੀਨ ਦੇ ਇਕ ਸੀਨੀਅਰ ਡਿਪਲੋਮੈਟ ਨੇ ਬੁੱਧਵਾਰ ਨੂੰ ਕੋਰੋਨਾਵਾਇਰਸ ਮਹਾਮਾਰੀ ਦੇ ਮਾਮਲੇ ਦੀ ਜਾਂਚ ਦੀ ਆਸਟ੍ਰੇਲੀਆ ਦੀ ਮੰਗ ਦੀ ਤੁਲਨਾ ਸ਼ੇਕਸਪੀਅਰ ਦੇ ਇਕ ਨਾਟਕ ਵਿਚ ਰੋਮਨ ਤਾਨਾਸ਼ਾਹ ਜੂਲੀਅਸ ਸੀਜਰ ਦੇ ਨਾਲ ਕੀਤੀ ਗਈ ਧੋਖਾਧੜੀ ਨੇ ਨਾਲ ਕੀਤੀ ਅਤੇ ਇਸ ਨੂੰ ਅਮਰੀਕਾ ਦੇ ਫਾਇਦੇ ਦੇ ਲਈ ਚੁੱਕੀ ਗਈ ਮੰਗ ਦੱਸਿਆ।
ਆਸਟ੍ਰੇਲੀਆ ਵਿਚ ਚੀਨੀ ਦੂਤਾਵਾਸ ਦੇ ਮਿਸ਼ਨ ਉਪ ਪ੍ਰਮੁੱਖ ਅਤੇ ਦੂਜੇ ਨੰਬਰ ਦੇ ਅਧਿਕਾਰੀ ਵਾਂਗ ਸ਼ਿਨਿੰਗ ਨੇ ਕੋਰੋਨਾਵਾਇਰਸ ਮਹਾਮਾਰੀ ਦੀ ਉਤਪੱਤੀ ਅਤੇ ਇਸ 'ਤੇ ਅੰਤਰਰਾਸ਼ਟਰੀ ਪ੍ਰਤੀਕਿਰਿਆਵਾਂ ਦੇ ਮਾਮਲੇ ਵਿਚ ਸੁਤੰਤਰ ਜਾਂਚ ਦੀ ਆਸਟ੍ਰੇਲੀਆ ਦੀ ਮੰਗ 'ਤੇ ਰਾਸ਼ਟਰੀ ਪ੍ਰੈੱਸ ਕਲੱਬ ਵਿਚ ਗੱਲ ਕੀਤੀ। ਆਸਟ੍ਰੇਲੀਆ ਦੀ ਇਸ ਮੰਗ ਨੂੰ ਦੋ-ਪੱਖੀ ਸੰਬੰਧਾਂ ਵਿਚ ਵੱਡੀ ਦਰਾੜ ਦੇ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਜਿੱਥੇ ਚੀਨ ਦੀ ਸਰਕਾਰ ਨੇ ਆਸਟ੍ਰੇਲੀਆਈ ਮੰਤਰੀਆਂ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ ਹਨ ਅਤੇ ਆਸਟ੍ਰੇਲੀਆ ਤੋਂ ਬੀਫ ਸਮੇਤ ਹੋਰ ਉਤਪਾਦਾਂ ਦੇ ਨਿਰਯਾਤ ਵਿਚ ਰੁਕਾਵਟ ਪੈਦਾ ਹੋ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਕੋਵਿਡ-19 ਵੈਕਸੀਨ ਦੇ ਟੈਸਟਿੰਗ 'ਚ ਸਕਰਾਤਮਕ ਨਤੀਜੇ
ਆਸਟ੍ਰੇਲੀਆ ਨੇ ਇਹ ਮੰਗ ਅਜਿਹੇ ਸਮੇਂ ਵਿਚ ਕੀਤੀ ਹੈ ਜਦੋਂ ਅਮਰੀਕਾ ਮਹਾਮਾਰੀ ਨੂੰ ਰੋਕ ਪਾਉਣ ਵਿਚ ਅਸਫਲ ਰਹਿਣ ਲਈ ਲੰਬੇ ਸਮੇਂ ਤੋਂ ਚੀਨ ਨੂੰ ਜ਼ਿੰਮੇਵਾਰ ਠਹਿਰਾਉਂਦਾ ਆ ਰਿਹਾ ਹੈ। ਆਸਟ੍ਰੇਲੀਆ ਦੀ ਇਸ ਮੰਗ ਦਾ ਹਵਾਲਾ ਦਿੰਦੇ ਹੋਏ ਵਾਂਗ ਨੇ ਸ਼ੇਕਸਪੀਅਰ ਦੇ ਮਸ਼ਹੂਰ ਨਾਟਕ 'ਜੂਲੀਅਸ ਸੀਜਰ' ਦੇ ਇਕ ਦ੍ਰਿਸ਼ ਦਾ ਜ਼ਿਕਰ ਕੀਤਾ, ਜਿਸ ਵਿਚ ਤਾਨਾਸ਼ਾਹ ਸੀਜਰ ਨੂੰ ਪਤਾ ਚੱਲਦਾ ਹੈ ਕਿ ਉਸ ਦੀ ਹੱਤਿਆ ਕਰਨ ਦੀ ਸਾਜਿਸ਼ ਰਚ ਰਹੇ ਲੋਕਾਂ ਵਿਚ ਉਸ ਦਾ ਦੋਸਤ ਮਾਰਕਸ ਜੂਨੀਅਸ ਬਰੂਟਸ ਵੀ ਹੈ। ਵਾਂਗ ਨੇ ਕਿਹਾ,''ਇਹ ਮਾਮਲਾ ਵੀ ਜੂਲੀਅਸ ਸੀਜਰ ਦੇ ਆਖਰੀ ਦਿਨਾਂ ਦੀ ਤਰ੍ਹਾਂ ਹੀ ਹੈ ਜਦੋਂ ਉਸ ਨੂੰ ਬਰੂਟਸ ਆਪਣੇ ਵੱਲ ਆਉਂਦਾ ਦਿਸਦਾ ਹੈ ਅਤੇ ਉਹ ਕਹਿੰਦਾ ਹੈ-'ਔਰ ਤੁਮ, ਬਰੂਟਸ''।