ਅਰਥਵਿਵਸਥਾ ਨੂੰ ਮੁੜ ਲੀਹ ''ਤੇ ਲਿਆਉਣ ਲਈ ਸਿਡਨੀ ਸ਼ਹਿਰ ਦੇ ਕਾਰੋਬਾਰੀਆਂ ਨੂੰ ਗ੍ਰਾਂਟ ਜਾਰੀ

Friday, Jul 17, 2020 - 02:13 PM (IST)

ਅਰਥਵਿਵਸਥਾ ਨੂੰ ਮੁੜ ਲੀਹ ''ਤੇ ਲਿਆਉਣ ਲਈ ਸਿਡਨੀ ਸ਼ਹਿਰ ਦੇ ਕਾਰੋਬਾਰੀਆਂ ਨੂੰ ਗ੍ਰਾਂਟ ਜਾਰੀ

ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਨੇ ਸ਼ੁੱਕਰਵਾਰ ਨੂੰ ਰੈਸਟੋਰੈਂਟਾਂ, ਬਾਰਾਂ ਅਤੇ ਵੈਨਿਊਜ਼ ਨੂੰ ਵਾਪਸ ਟਰੈਕ 'ਤੇ ਲਿਆਉਣ ਲਈ ਹੋਰ ਸਹਾਇਤਾ ਪ੍ਰਦਾਨ ਕੀਤੀ। ਕਿਉਂਕਿ ਕੋਵਿਡ-19 ਦੇ ਤਾਲਾਬੰਦੀ ਤੋਂ ਬਾਅਦ ਹੁਣ ਕਾਰੋਬਾਰ ਹੌਲੀ ਹੌਲੀ ਦੁਬਾਰਾ ਖੋਲ੍ਹੇ ਜਾ ਰਹੇ ਹਨ। ਸਮਾਚਾਰ ਏਜੰਸੀ ਸਿਨਹੂਆ ਦੀ ਰਿਪੋਰਟ ਮੁਤਾਬਕ, ਸ਼ੁੱਕਰਵਾਰ ਨੂੰ ਐਲਾਨੀ ਗਈ ਕਾਰੋਬਾਰੀ ਸਹਾਇਤਾ ਗ੍ਰਾਂਟ ਵਿਚ, ਸਿਡਨੀ ਸਿਟੀ ਨੇ ਰਾਤ ਦੇ ਸਮੇਂ ਅਤੇ ਲਾਈਵ ਸੰਗੀਤ ਕਾਰੋਬਾਰਾਂ ਨੂੰ 222,334 ਆਸਟ੍ਰੇਲੀਆਈ ਡਾਲਰ (155,100 ਡਾਲਰ) ਪ੍ਰਦਾਨ ਕੀਤੇ ਹਨ।

ਲਾਰਡ ਮੇਅਰ ਕਲੋਵਰ ਮੂਰ ਨੇ ਕਿਹਾ,“ਕੋਵਿਡ-19 ਮਹਾਮਾਰੀ ਨੇ ਸਿਡਨੀ ਦੀ ਰਾਤ ਦੇ ਸਮੇਂ ਦੀ ਆਰਥਿਕਤਾ ਲਈ ਬੇਮਿਸਾਲ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ, ਜੋ ਜਨਵਰੀ ਵਿਚ ਤਾਲਾਬੰਦੀ ਕਾਨੂੰਨਾਂ ਨੂੰ ਹਟਾਏ ਜਾਣ ਤੋਂ ਬਾਅਦ ਮੁੜ ਖੁੱਲ੍ਹਣੀ ਹੋਣੀ ਸ਼ੁਰੂ ਹੋਈ ਸੀ।” ਉਹਨਾਂ ਨੇ ਕਿਹਾ,“ਸਿਡਨੀ ਦੀ ਰਾਤ ਦੀ ਅਸਲ ਆਰਥਿਕਤਾ ਨਾ ਸਿਰਫ ਸਾਡੇ ਸ਼ਹਿਰ ਦੇ ਭਵਿੱਖ ਲਈ ਮਹੱਤਵਪੂਰਨ ਹੈ ਸਗੋਂ ਇਹ ਹਰ ਸਾਲ 4.2 ਬਿਲੀਅਨ ਆਸਟ੍ਰੇਲੀਆਈ ਡਾਲਰ ਤੋਂ ਵਧੇਰੇ ਮਾਲੀਆ ਅਤੇ ਲੱਗਭਗ 5,000 ਕਾਰੋਬਾਰਾਂ ਵਿਚ 35,500 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ। ਸਾਡੀ ਨਜ਼ਰ ਵਿਚ ਇਹ ਸਿਡਨੀ ਲਈ ਗਲੋਬਲ ਸ਼ਹਿਰ ਦੇ ਤੌਰ 'ਤੇ ਸੰਪੰਨ ਹੋਣ ਵਜੋਂ ਹੈ।"

ਪੜ੍ਹੋ ਇਹ ਅਹਿਮ ਖਬਰ- ਵੈਲਮਰਬਲ ਤੱਟ ਦੇ ਘਰਾਂ ਦੀ ਮਿੱਟੀ ਖਿਸਕੀ, ਸਮੁੰਦਰ 'ਚ ਡਿੱਗਣ ਦਾ ਖਤਰਾ

ਮੂਰ ਨੇ ਕਿਹਾ ਕਿ ਰਾਤ ਵੇਲੇ ਕੰਮ ਕਰਨ ਵਾਲੇ ਕਾਰੋਬਾਰਾਂ 'ਤੇ ਕੋਵਿਡ -19 ਪਾਬੰਦੀ ਦੇ ਉਪਾਵਾਂ ਦਾ ਸਭ ਤੋਂ ਵੱਧ ਪ੍ਰਭਾਵ ਸੀ, ਇਸ ਲਈ ਇਨ੍ਹਾਂ ਕਾਰੋਬਾਰਾਂ ਨੂੰ ਪਹਿਲਾਂ ਵਾਂਗ ਵਾਪਸ ਲਿਆਉਣ ਲਈ ਸਮਰਥਨ ਦੇਣਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਕਿਹਾ, “ਅਸੀਂ ਹਾਲ ਹੀ ਵਿਚ 654 ਪ੍ਰਾਜੈਕਟਾਂ ਲਈ ਕੋਵਿਡ-19 ਰਾਹਤ ਗ੍ਰਾਂਟਾਂ ਨੂੰ ਮਨਜ਼ੂਰੀ ਦਿੱਤੀ ਹੈ, ਜਿਸਦੀ ਕੁੱਲ ਕੀਮਤ 8.85 ਮਿਲੀਅਨ ਆਸਟ੍ਰੇਲੀਆਈ ਡਾਲਰ ਹੈ ਅਤੇ ਜਿਸ ਵਿਚ ਰਾਤ ਨੂੰ ਕੰਮ ਕਰਨ ਵਾਲੇ 144 ਕਾਰੋਬਾਰ ਸ਼ਾਮਲ ਹਨ।'' ਗ੍ਰਾਂਟਾਂ ਦੇ ਨਵੇਂ ਦੌਰ ਵਿਚ ਪੂਰੇ ਸ਼ਹਿਰ ਵਿਚ ਨਵੇਂ ਪ੍ਰੋਗਰਾਮਾਂ ਦੀ ਵਿਸ਼ਾਲ ਸ਼੍ਰੇਣੀ ਬਣਾਉਣ ਵਿਚ ਸਹਾਇਤਾ ਕੀਤੀ ਜਾਵੇਗੀ, ਜਿਹਨਾਂ ਵਿਚ ਸਾਹਿਤਕ ਡਿਨਰ, ਲਾਈਵ ਸੰਗੀਤ, ਡਾਂਸ ਵਰਕਸ਼ਾਪਾਂ ਅਤੇ ਰਸੋਈ ਕਲਾਸਾਂ ਸ਼ਾਮਲ ਹਨ। ਮੁਨਾਫ਼ੇ ਦੇ ਲਈ ਹੋਰ 12 ਨੋਟ-ਫੌਰ-ਪ੍ਰੋਫਿਟ ਜਾਂ ਮੈਂਬਰ-ਅਧਾਰਿਤ ਸੰਸਥਾਵਾਂ ਨੂੰ ਸਥਾਨਕ ਅਰਥਚਾਰਿਆਂ ਨੂੰ ਉਤਸ਼ਾਹਿਤ ਕਰਨ ਅਤੇ ਉਦਯੋਗ ਦੀ ਜਾਣਕਾਰੀ, ਅਪਸਕਿਲਿੰਗ ਅਤੇ ਨੈਟਵਰਕਿੰਗ ਤੱਕ ਪਹੁੰਚ ਵਧਾਉਣ ਲਈ 350,000 ਆਸਟ੍ਰੇਲੀਆਈ ਡਾਲਰ ਪ੍ਰਦਾਨ ਕੀਤੇ ਗਏ ਹਨ।


author

Vandana

Content Editor

Related News