ਵਿਕਟੋਰੀਆ ''ਚ ਬੁਸ਼ਫਾਇਰ ਦਾ ਹਮਲਾ, 1,400 ਹੈਕਟੇਅਰ ''ਚ ਫੈਲੀ ਅੱਗ

Monday, Nov 16, 2020 - 06:04 PM (IST)

ਵਿਕਟੋਰੀਆ ''ਚ ਬੁਸ਼ਫਾਇਰ ਦਾ ਹਮਲਾ, 1,400 ਹੈਕਟੇਅਰ ''ਚ ਫੈਲੀ ਅੱਗ

ਮੈਲਬੌਰਨ (ਬਿਊਰੋ): ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਤੋਂ ਕਰੀਬ 375 ਕਿਲੋਮੀਟਰ ਮੀਟਰ ਦੂਰ ਲਿਟਲ ਡੈਜ਼ਰਟ ਨੈਸ਼ਨਲ ਪਾਰਕ ਵਿਖੇ ਬੀਤੀ ਰਾਤ ਅਚਾਨਕ ਬੁਸ਼ਫਾਇਰ ਹਮਲਾ ਹੋ ਗਿਆ।ਇਸ ਜੰਗਲੀ ਅੱਗ ਨੇ 130,000 ਹੈਕਟੇਅਰ ਦੇ ਇਸ ਪਾਰਕ ਅੰਦਰ ਇੱਕ ਦਮ 1,400 ਹੈਕਟੇਅਰ ਭੂਮੀ ਨੂੰ ਆਪਣੀ ਲਪੇਟ ਵਿਚ ਲੈ ਲਿਆ।

 

ਬੀਤੀ ਰਾਤ ਤੋਂ ਹੀ ਇਲਾਕੇ ਦੇ ਘੱਟੋ ਘੱਟ 27,000 ਘਰਾਂ ਦੀ ਬਿਜਲੀ ਗੁੱਲ ਹੋ ਗਈ ਅਤੇ ਸਾਰੀ ਰਾਤ ਗਰਮ ਹਵਾਵਾਂ ਵੀ ਚਲਦੀਆਂ ਰਹੀਆਂ। ਘੱਟੋ ਘੱਟ 7 ਅੱਗ ਬੁਝਾਊ ਗੱਡੀਆਂ ਇਸ ਆਫ਼ਤ ਉੱਪਰ ਕਾਬੂ ਪਾਉਣ ਵਿਚ ਲੱਗੀਆਂ ਹੋਈਆਂ ਹਨ। ਡਿੰਬੂਲਾ, ਪਿੰਪੀਨੀਓ, ਵੈਕਟੀਜ਼, ਵੇਲ, ਗੇਰਾਂਗ ਵਰਗੇ ਨਜ਼ਦੀਕੀ ਖੇਤਰਾਂ ਨੂੰ ਚਿਤਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ। ਮੌਸਮ ਵਿਭਾਗ ਮੁਤਾਬਕ, ਮਾਊਂਟ ਬਲਰ ਅਤੇ ਮਾਊਂਟ ਹੋਥੈਮ ਵਿਖੇ ਬੀਤੀ ਰਾਤ ਨੂੰ 120 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਗਰਮ ਹਵਾਵਾਂ ਚੱਲੀਆਂ। ਫਾਲਸ ਕਰੀਕ ਵਿਖੇ ਇਨ੍ਹਾਂ ਦੀ ਰਫ਼ਤਾਰ 111 ਕਿਲੋਮੀਟਰ ਪ੍ਰਤੀ ਘੰਟਾ ਰਹੀ ਅਤੇ ਮਾਊਂਟ ਹੋਥੈਮ ਅਤੇ ਲੈਟਰੋਬ ਵੈਲੀ ਵਿਖੇ ਇਨ੍ਹਾਂ ਹਵਾਵਾਂ ਦੀ ਰਫ਼ਤਾਰ 91 ਕਿਲੋਮੀਟਰ ਪ੍ਰਤੀ ਘੰਟੇ ਦੀ ਦਰ ਨਾਲ ਦਰਜ ਕੀਤੀ ਗਈ। 

ਪੜ੍ਹੋ ਇਹ ਅਹਿਮ ਖਬਰ- ਯੂ.ਏ.ਈ. ਦਾ ਵੱਡਾ ਐਲਾਨ, ਵਿਦੇਸ਼ੀ ਪੇਸ਼ੇਵਰਾਂ ਲਈ 10 ਸਾਲ ਦਾ ਗੋਲਡਨ ਵੀਜ਼ਾ ਜਾਰੀ

ਰਾਜ ਦੀਆਂ ਐਮਰਜੈਂਸੀ ਸੇਵਾਵਾਂ ਦੇ ਅੰਕੜਿਆਂ ਮੁਤਾਬਕ, 659 ਮਦਦ ਲਈ ਕਾਲਾਂ ਰਿਸੀਵ ਕੀਤੀਆਂ ਗਈਆਂ ਅਤੇ ਇਨ੍ਹਾਂ ਵਿਚੋਂ 517 ਤਾਂ ਦਰਖ਼ਤਾਂ ਦੇ ਡਿੱਗਣ ਦੀਆਂ ਸਨ। 74 ਕਾਲਾਂ ਵਿਚ ਇਮਾਰਤਾਂ ਦੇ ਨੁਕਸਾਨ ਨੂੰ ਦਰਸਾਇਆ ਗਿਆ ਸੀ। ਜ਼ਿਆਦਾਤਰ ਕਾਲਾਂ ਨਿਲੁਮਬਿਕ, ਲਿਲੀਡੇਲ ਅਤੇ ਵ੍ਹਾਈਟਹਾਰਸ ਤੋਂ ਆਈਆਂ ਅਤੇ ਹੋਰ ਕਾਲਾਂ ਟਰੈਲਗਨ, ਡਾਇਮੰਡ ਕਰੀਕ ਅਤੇ ਮਿਲਡੂਰਾ ਵੱਲੋਂ ਆਈਆਂ ਸਨ।


author

Vandana

Content Editor

Related News