ਚੀਨ ਨੂੰ ਝਟਕਾ, ਆਸਟ੍ਰੇਲੀਆ ਦੇ ਬਾਅਦ ਹੁਣ ਹੋਰ ਦੇਸ਼ ਵੀ BRI ਪ੍ਰਾਜੈਕਟ ਤੋਂ ਹਟ ਸਕਦੇ ਹਨ ਪਿੱਛੇ
Monday, May 03, 2021 - 07:01 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਬਾਅਦ ਕਈ ਹੋਰ ਦੇਸ਼ ਵੀ ਚੀਨ ਦੇ ਬੀ.ਆਰ.ਆਈ. ਪ੍ਰਾਜੈਕਟ ਤੋਂ ਵੱਖ ਹੋ ਸਕਦੇ ਹਨ। ਅਸਲ ਵਿਚ ਪ੍ਰਾਜੈਕਟਾਂ ਦੇ ਨਾਮ 'ਤੇ ਮਿਲਟਰੀ ਮੌਜੂਦਗੀ ਵਧਾਉਣ ਅਤੇ ਕਈ ਮਨਮਰਜ਼ੀ ਸ਼ਰਤਾਂ ਥੋਪਣ ਕਾਰਨ ਇਸ ਨਾਲ ਜੁੜੇ ਜ਼ਿਆਦਾਤਰ ਦੇਸ ਹੁਣ ਖੁਦ ਨੂੰ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ।
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਬੀਤੇ ਦਿਨੀਂ ਚੀਨ ਦੇ ਬੀ.ਆਰ.ਆਈ. ਸਮਝੌਤੇ ਨੂੰ ਰੱਦ ਕਰ ਦਿੱਤਾ ਸੀ। ਵਿਦੇਸ਼ ਮੰਤਰੀ ਮੈਰਿਸ ਪਾਇਨੇ ਨੇ ਕਿਹਾ ਕਿ ਸਮਝੌਤਾ ਕਾਮਨਵੈਲਥ ਕਾਨੂੰਨਾਂ ਦੇ ਤਹਿਤ ਬਣੇ ਫੌਰਨ-ਵੀਟੋ ਵਿਵਸਥਾ ਦੀ ਵਰਤੋਂ ਕਰਦਿਆਂ ਰੱਦ ਕੀਤਾ ਗਿਆ ਹੈ। ਇਸ ਦੇ ਇਲਾਵਾ ਚੀਨ ਨੇ ਅਫਰੀਕਾ ਦੇ ਦੇਸ਼ ਜਿਬੂਤੀ ਵਿਚ ਚੱਲ ਰਹੇ ਪ੍ਰਾਜੈਕਟ ਵਿਚ ਸੁਰੱਖਿਆ ਦੇ ਨਾਮ 'ਤੇ ਸੈਨਾ ਤਾਇਨਾਤ ਕੀਤੀ ਸੀ। ਹੁਣ ਉਹ ਉੱਥੇ ਸੈਨਾ ਦੀ ਮੌਜੂਦਗੀ ਵਧਾ ਸਕਦਾ ਹੈ। ਇਸੇ ਚਲਾਕੀ ਨੂੰ ਸਮਝਦੇ ਹੋਏ ਕੁਝ ਅਫਰੀਕੀ ਦੇਸ਼ ਬੀ.ਆਰ.ਆਈ. ਪ੍ਰਾਜੈਕਟ ਤੋਂ ਪਿੱਛੇ ਹਟ ਸਕਦੇ ਹਨ।
ਵਿਵਾਦਿਤ ਸ਼ਰਤਾਂ
ਬੀ.ਆਰ.ਆਈ. ਸਮਝੌਤੇ ਦੀਆਂ ਕਈ ਸ਼ਰਤਾਂ ਨੂੰ ਵਿਵਾਦਿਤ ਮੰਨਿਆ ਜਾਂਦਾ ਹੈ। ਚੀਨ ਨੇ ਆਪਣੇ ਹਿੱਤਾਂ ਦੇ ਮੁਤਾਬਕ ਇਹਨਾਂ ਨੂੰ ਤੈਅ ਕੀਤਾ ਹੈ। ਅਮਰੀਕਾ ਦੀ ਜੌਰਜ ਟਾਊਨ ਯੂਨੀਵਰਸਿਟੀ ਮੁਤਾਬਕ ਕਈ ਸ਼ਰਤਾਂ ਤਾਂ ਅਜਿਹੀਆਂ ਹਨ ਜਿਹਨਾਂ ਬਾਰੇ ਚੀਨ ਤੋਂ ਕਰਜ਼ ਲੈਣ ਬਾਰੇ ਦੇਸ਼ ਜਨਤਕ ਤੌਰ 'ਤੇ ਨਹੀਂ ਦੱਸ ਸਕਦੇ।
ਸਮਝੌਤੇ ਰੱਦ ਹੋਣ ਦੇ ਮਾਇਨੇ
- ਦੋਹਾਂ ਦੇਸ਼ਾਂ ਵਿਚਾਲੇ ਉਦਯੋਗਿਕ ਉਤਪਾਦਨ, ਬਾਇਓਤਕਨਾਲੋਜੀ ਅਤੇ ਖੇਤੀ ਖੇਤਰ ਵਿਚ ਸਹਿਯੋਗ ਲਈ ਸਮਝੌਤਾ ਕੀਤਾ ਗਿਆ ਸੀ। ਇਸ ਦੇ ਰੱਦ ਹੋਣ ਦਾ ਤਿੰਨੇ ਖੇਤਰਾਂ 'ਤੇ ਅਸਰ ਹੋਵੇਗਾ।
- ਚੀਨ ਲਈ ਬੀ.ਆਰ.ਆਈ. ਪ੍ਰਾਜੈਕਟ ਬਣਾਈ ਰੱਖ ਪਾਉਣਾ ਮੁਸ਼ਕਲ ਹੋਵੇਗਾ।
- ਆਸਟ੍ਰੇਲੀਆ ਦੇ ਬਾਅਦ ਇਸ ਨਾਲ ਜੁੜੇ ਹੋਰ ਦੇਸ਼ ਹਟ ਸਕਦੇ ਹਨ ਜਾਂ ਸਮਝੌਤੇ ਨੂੰ ਲਾਗੂ ਕਰਨ ਵਿਚ ਦੇਰੀ ਕਰ ਸਕਦੇ ਹਨ।
- ਬੀ.ਆਰ.ਆਈ. ਦੇ ਲੰਬਿਤ ਹੋਣ 'ਤੇ ਇਹ ਬੋਝ ਵੀ ਬੀਜਿੰਗ 'ਤੇ ਪਵੇਗਾ।
ਪੜ੍ਹੋ ਇਹ ਅਹਿਮ ਖਬਰ- ਇਟਲੀ ਨੇ ਭਾਰਤ ਲਈ ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ ਭੇਜੀ ਆਕਸੀਜਨ ਤੇ ਹੋਰ ਰਾਹਤ ਸਮੱਗਰੀ
ਚੀਨ ਨੇ ਜਤਾਈ ਨਾਰਾਜ਼ਗੀ
ਆਸਟ੍ਰੇਲੀਆ ਦੇ ਫ਼ੈਸਲੇ ਨੂੰ ਚੀਨ ਨੇ ਨਕਰਾਤਮਕ ਕਦਮ ਦੱਸਿਆ ਹੈ। ਨਾਲ ਹੀ ਕਿਹਾ ਹੈ ਕਿ ਇਸ ਨਾਲ ਦੋ-ਪੱਖੀ ਸੰਬੰਧ ਖਟਾਸ ਭਰਪੂਰ ਹੋਣਗੇ। ਚੀਨ ਦੇ ਪ੍ਰਮੁੱਖ ਡਿਪਲੋਮੈਟ ਚੇਂਗ ਜਿੰਗਵੇ ਨੇ ਆਸਟ੍ਰੇਲੀਆ ਨੂੰ ਦੋਹਾਂ ਦੇਸ਼ਾਂ ਦੇ ਵਿਗੜਦੇ ਸੰਬੰਧਾਂ ਲਈ ਦੋਸ਼ੀ ਦੱਸਿਆ। ਉਂਝ ਅਪ੍ਰੈਲ 2020 ਤੋਂ ਹੀ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਤਣਾਅਪੂਰਨ ਰਹੇ ਹਨ।
ਉੱਧਰ ਹਾਂਗਕਾਂਗ ਅਤੇ ਚੀਨ ਵਿਚ ਉਇਗਰ ਮੁਸਲਮਾਨ ਘੱਟਗਿਣਤੀਆਂ 'ਤੇ ਅੱਤਿਆਚਾਰ ਲਈ ਚਿੰਤਾ ਜਤਾਉਣ 'ਤੇ ਯੂਰਪੀ ਸੰਘ ਦੇ ਨਾਲ ਵੀ ਚੀਨ ਦਾ ਤਣਾਅ ਵੱਧਦਾ ਜਾ ਰਿਹਾ ਹੈ। ਉਸ ਨੇ ਹਾਲ ਹੀ ਵਿਚ ਇੱਥੋਂ ਦੇ ਕਈ ਅਧਿਕਾਰੀਆਂ ਜਨਪ੍ਰਤੀਨਿਧੀਆਂ, ਰਾਜਦੂਤਾਂ ਅਤੇ ਅਕਾਦਮਿਕ ਜਗਤ ਦੇ ਲੋਕਾਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ।
ਨੋਟ- ਆਸਟ੍ਰੇਲੀਆ ਦੇ ਬਾਅਦ ਹੁਣ ਹੋਰ ਦੇਸ਼ ਵੀ ਬੀ.ਆਰ.ਆਈ. ਪ੍ਰਾਜੈਕਟ ਤੋਂ ਹਟ ਸਕਦੇ ਹਨ ਪਿੱਛੇ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।