ਕੁਈਨਜ਼ਲੈਂਡ ਸੀਮਾਵਾਂ ਦੇ ਜੁਲਾਈ ਮਹੀਨੇ ਤੱਕ ਖੁੱਲ੍ਹਣ ਦੀ ਸੰਭਾਵਨਾ
Thursday, Jun 11, 2020 - 12:44 PM (IST)

ਸਿਡਨੀ (ਬਿਊਰੋ):ਆਸਟ੍ਰੇਲੀਆ ਵਿਚ ਵੀ ਕੋਵਿਡ-19 ਦਾ ਕਹਿਰ ਜਾਰੀ ਹੈ। ਇਸ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਦੀਆਂ ਸੀਮਾਵਾਂ ਨੂੰ ਸੀਲ ਕਰ ਦਿੱਤਾ ਗਿਆ ਸੀ। ਹੁਣ ਕੁਈਨਜ਼ਲੈਂਡ ਪ੍ਰੀਮੀਅਰ ਅਨਾਸਤਾਸੀਆ ਪਲਾਸਕਜ਼ੁਕ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਰਾਜ ਦੀਆਂ ਸੀਮਾਵਾਂ ਨੂੰ ਖੋਲ੍ਹਣ ਬਾਰੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਉਹਨਾਂ ਦੀ ਗੱਲਬਾਤ ਜਾਰੀ ਹੈ।
ਅਨਾਸਤਾਸੀਆ ਵੱਲੋਂ ਸਰਹੱਦੀ ਪਾਬੰਦੀਆਂ ਵਿਚ ਢਿੱਲ ਦੇਣ ਤੋਂ ਇਨਕਾਰ ਕਰਨ ਦੇ ਬਾਅਦ ਮੀਡੀਆਂ ਟਿੱਪਣੀਆਂ ਕਰਨ ਵਾਲੇ ਅਤੇ ਮੌਰੀਸਨ ਵੱਲੋਂ ਜਨਤਕ ਤੌਰ 'ਤੇ ਉਹਨਾਂ ਦੀ ਆਲੋਚਨਾ ਕੀਤੀ ਗਈ ਸੀ ।ਮੌਰੀਸਨ ਜੁਲਾਈ ਵਿਚ ਅੰਤਰਰਾਸ਼ਟਰੀ ਸੀਮਾਵਾਂ ਖੋਲ੍ਹਣ 'ਤੇ ਜ਼ੋਰ ਦੇ ਰਹੇ ਹਨ। ਇਸੇ ਕਾਰਨ ਪ੍ਰੀਮੀਅਰਾਂ ਨੂੰ ਸੰਘਰਸ਼ਸ਼ੀਲ ਸੈਰ-ਸਪਾਟਾ ਅਤੇ ਹਵਾਬਾਜ਼ੀ ਉਦਯੋਗਾਂ ਦੀ ਸਹਾਇਤਾ ਲਈ ਤਰੀਕ ਤੈਅ ਕਰਨ ਲਈ ਦਬਾਅ ਸਹਿਣਾ ਪੈ ਰਿਹਾ ਹੈ।
ਅਨਾਸਤਾਸੀਆ ਨੇ ਕਿਹਾ,“ਮੈਂ ਬਹੁਤ ਸਪੱਸ਼ਟ ਕਿਹਾ ਹੈ ਕਿ ਤੀਜੇ ਪੜਾਅ ਵਿਚ ਅਸੀਂ ਦੇਖ ਰਹੇ ਹਾਂ ਕਿ ਕਿਹੜੀਆਂ ਅੰਤਰ-ਰਾਜੀ ਯਾਤਰਾਵਾਂ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।'' ਉਹਨਾਂ ਨੇ ਅੱਗੇ ਕਿਹਾ,"ਜੁਲਾਈ ਦੇ ਸੰਦਰਭ ਵਿਚ ਅਸੀਂ ਇਸ ‘ਤੇ ਇਕ ਹਾਂ। ਇਸ ‘ਤੇ ਕੋਈ ਅਸਹਿਮਤੀ ਨਹੀਂ ਹੈ।" ਇਸ ਦੇ ਇਲਾਵਾ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਅੱਜ ਚੀਨ ਵੱਲੋਂ ਪਰੇਸ਼ਾਨ ਕੀਤੇ ਜਾਣ ਦੇ ਮੁੱਦੇ 'ਤੇ ਆਪਣਾ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ ਉਹਚੀਨ ਦੀਆਂ ਧਮਕੀਆਂ ਤੋਂ ਬਿਲਕੁੱਲ ਵੀ ਡਰ ਨ ਵਾਲੇ ਨਹੀਂ ਹਨ।