ਉੱਘੇ ਸਿੱਖ ਪ੍ਰਚਾਰਕ ਬਾਬਾ ਦਲੇਰ ਸਿੰਘ ਖੇੜੀ ਦੇ ਜਥੇ ਵੱਲੋਂ ਧਾਰਮਿਕ ਦੀਵਾਨ ਸ਼ੁਰੂ

06/05/2019 5:48:18 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਪੰਥ ਦੇ ਪ੍ਰਸਿੱਧ ਪ੍ਰਚਾਰਕ ਅਤੇ ਗੁਰਦੁਆਰਾ ਗੁਰਪ੍ਰਕਾਸ ਖੇੜੀ ਦੇ ਮੁੱਖ ਸੇਵਾਦਾਰ ਬਾਬਾ ਦਲੇਰ ਸਿੰਘ ਖਾਲਸਾ ਖੇੜੀ ਵਾਲੇ ਆਪਣੀ ਧਰਮ ਪ੍ਰਚਾਰ ਫੇਰੀ ਦੇ ਲਈ ਲੰਘੀ 29 ਮਈ ਨੂੰ ਆਪਣੇ ਜਥੇ ਸਮੇਤ ਆਸਟ੍ਰੇਲੀਆ ਪਹੁੰਚ ਗਏ ਹਨ।ਬਾਬਾ ਦਲੇਰ ਸਿੰਘ ਖਾਲਸਾ ਖੇੜੀ ਵਾਲਿਆਂ ਦਾ ਏਅਰਪੋਰਟ ਪਹੁੰਚਣ ਤੇ ਆਸਟ੍ਰੇਲੀਆ ਦੀ ਸਿੱਖ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਬਾਬਾ ਦਲੇਰ ਸਿੰਘ ਆਸਟ੍ਰੇਲੀਆ ਦੀ ਧਰਤੀ ਤੇ ਆਏ ਸਨ। ਆਪਣੀ ਇਸ ਧਾਰਮਿਕ ਫੇਰੀ ਦੌਰਾਨ ਬਾਬਾ ਦਲੇਰ ਸਿੰਘ ਖਾਲਸਾ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਬ੍ਰਿਸਬੇਨ, ਮੈਲਬੌਰਨ, ਪਰਥ, ਸਿਡਨੀ, ਗ੍ਰਿਫਥ, ਸੈਫਟਨ, ਕੈਨਬਰਾ, ਵਲਗੂਲਗਾ ਆਦਿ ਵਿਖੇ 30 ਮਈ  ਤੋਂ 19 ਜੁਲਾਈ ਤੱਕ ਹੋਣ ਵਾਲੇ ਸਮਾਗਮਾਂ ਵਿਚ ਹਿੱਸਾ ਲੈਣਗੇ।ਸ਼ਬਦ ਗੁਰੁ ਚੇਤਨਾ ਸਮਾਗਮਾਂ ਨੂੰ ਲੈਕੇ ਇਥੋਂ ਦੀਆਂ ਸੰਗਤਾਂ ਵਿਚ ਕਾਫੀ ਉਤਸਾਹ ਹੈ।

ਆਸਟ੍ਰੇਲੀਆ ਦੀ ਸਿੱਖ ਸੰਗਤ ਕੁਲਦੀਪ ਸਿੰਘ ਪਲਾਹੀ, ਜੋਗਾ ਸਿੰਘ, ਜਸਵਿੰਦਰ ਸਿੰਘ ਕਾਹਲੋ, ਜੁਗਿੰਦਰ ਸਿੰਘ ਕਾਹਲੋਂ, ਗੁਰਬੰਤ ਸਿੰਘ, ਅਵਤਾਰ ਸਿੰਘ, ਖਜਾਨ ਸਿੰਘ, ਹਰਪ੍ਰੀਤ ਸਿੰਘ, ਮਨਿੰਦਰ ਸਿੰਘ, ਪਰਮਵੀਰ ਸਿੰਘ, ਨਿਰਮਲ ਸਿੰਘ, ਅਮਰਵੀਰ ਸਿੰਘ, ਜੋਗਾ ਸਿੰਘ ਸਿਡਨੀ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਲਖਬੀਰ, ਅਵਤਾਰ ਸਿੰਘ, ਹਰਦੀਪ ਸਿੰਘ, ਸਤਨਾਮ ਸਿੰਘ ਦਬੜੀਖਾਨਾ ਸਿੰਘ ਆਦਿ ਨੇ ਕਿਹਾ ਕਿ ਧਾਰਮਿਕ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।  


Vandana

Content Editor

Related News