ਕੋਰੋਨਾ ਆਫ਼ਤ : ਆਸਟ੍ਰੇਲੀਆ ਦੇ ਹਵਾਈ ਅੱਡਿਆਂ ''ਚ ਪਾਰਕਿੰਗ ਸੰਕਟ

Wednesday, Oct 28, 2020 - 03:13 PM (IST)

ਕੋਰੋਨਾ ਆਫ਼ਤ : ਆਸਟ੍ਰੇਲੀਆ ਦੇ ਹਵਾਈ ਅੱਡਿਆਂ ''ਚ ਪਾਰਕਿੰਗ ਸੰਕਟ

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਹਵਾਈ ਅੱਡਿਆਂ 'ਤੇ ਜਹਾਜ਼ਾਂ ਦੀ ਪਾਰਕਿੰਗ ਦੀ ਸਮੱਸਿਆ ਪੈਦਾ ਹੋ ਗਈ ਹੈ। ਹਵਾਈ ਅੱਡੇ ਨਾਲ ਲੱਗਦੇ ਏਸ਼ੀਆ-ਪ੍ਰਸ਼ਾਂਤ ਜਹਾਜ਼ ਡਿਪੋ ਵਿਚ 100 ਤੋਂ ਵਧੇਰੇ ਜਹਾਜ਼ ਖੜ੍ਹੇ ਹਨ। ਹੁਣ ਇੱਥੇ ਹੋਰ ਜਹਾਜ਼ਾ ਨੂੰ ਖੜ੍ਹੇ ਕਰਨ ਲਈ ਜਗ੍ਹਾ ਨਹੀਂ ਹੈ। ਅਸਲ ਵਿਚ ਕੋਰੋਨਾ ਸੰਕਟ ਦੇ ਕਾਰਨ ਅੰਤਰਰਾਸ਼ਟਰੀ ਉਡਾਣਾਂ ਬੰਦ ਹਨ।ਭਾਵੇਂਕਿ ਯੂਰਪ ਅਤੇ ਅਮਰੀਕਾ ਨੇ ਕੋਰੋਨਾ ਦੇ ਮਾਮਲੇ ਵਧਣ ਦੇ ਬਾਵਜੂਦ ਹੁਣ ਲੋਕ ਹਵਾਈ ਯਾਤਰਾ ਕਰ ਰਹੇ ਹਨ। ਹਵਾਬਾਜ਼ੀ ਵਿਸ਼ਲੇਸ਼ਕ ਕੰਪਨੀ ਦੇ ਮੁਤਾਬਕ, ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ ਕੋਰੋਨਾ ਨਾਲ ਪਹਿਲਾਂ ਵਾਲੀ ਸਥਿਤੀ ਵਾਪਸ ਆ ਗਈ ਹੈ ਜਿੱਥੇ ਰੋਜ਼ਾਨਾ ਘੱਟੋ-ਘੱਟ ਇਕ ਹਵਾਈ ਜਹਾਜ਼ ਉਡਾਣ ਭਰਦਾ ਹੈ।

ਅੰਤਰਰਾਸ਼ਟਰੀ ਰੂਟ ਹਾਲੇ ਵੀ ਕਮਜ਼ੋਰ ਹਨ। ਅੰਤਰਰਾਸ਼ਟਰੀ ਏਅਰ ਟਰਾਂਸਪੋਰਟ ਐਸੋਸੀਏਸ਼ਨ ਨੇ ਪਿਛਲੇ ਮਹੀਨੇ 2020 ਦੇ ਲਈ ਆਪਣੇ ਟ੍ਰੈਫਿਕ ਦੇ ਪਹਿਲਾਂ ਤੋਂ ਲਗਾਏ ਅਨੁਮਾਨ ਵਿਚ ਗਿਰਾਵਟ ਦਰਜ ਕੀਤੀ ਕਿਉਂਕਿ ਇਸ ਮਿਆਦ ਵਿਚ ਰਿਕਵਰੀ ਬਹੁਤ ਘੱਟ ਹੋਈ ਹੈ। ਇਹ ਸਮੂਹ 290 ਏਅਰਲਾਈਨਜ਼ ਦੀ ਨੁਮਾਇੰਦਗੀ ਕਰਦਾ ਹੈ। ਵਿਸ਼ਲੇਸ਼ਕ ਕੰਪਨੀ ਵੱਲੋਂ ਜਾਰੀ ਡਾਟਾ ਦੇ ਮੁਤਾਬਕ, ਏਸ਼ੀਆ ਦੇ ਜ਼ਿਆਦਾਤਰ ਹਿੱਸਿਆਂ ਵਿਚ ਜਹਾਜ਼ਾਂ ਦੀ ਗਿਣਤੀ ਵਿਚ ਕਮੀ ਆਈ ਹੈ। ਭਾਵੇਂਕਿ ਐਲਾਇੰਸ ਸਪਰਿੰਗਸ ਵਿਚ ਜਹਾਜ਼ਾਂ ਦੀ ਗਿਣਤੀ ਵੱਧ ਰਹੀ ਹੈ। ਏਸ਼ੀਆ-ਪ੍ਰਸ਼ਾਂਤ ਜਹਾਜ਼ ਡਿਪੋ ਦੇ ਮੈਨੇਜਿੰਗ ਡਾਇਰੈਕਟਰ ਟਾਮ ਵਿੰਸੇਟ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿਚ ਜਹਾਜ਼ਾਂ ਨੂੰ ਪਾਰਕ ਕਰ ਕੇ ਰੱਖਣ ਦਾ ਵਿਚਾਰ ਲੰਬੇਂ ਸਮੇਂ ਤੋਂ ਚੱਲਿਆ ਆ ਰਿਹਾ ਹੈ।

ਵਿੰਸੇਟ ਦੀ ਯੋਜਨਾ ਹੈ ਕਿ ਉਹ ਆਪਣੇ ਭੰਡਾਰ ਗ੍ਰਹਿ ਨੂੰ ਦੱਖਣ ਗੋਲਾਰਧ ਹੱਬ ਬਣਾ ਦੇਵੇ ਤਾਂ ਜੋ ਇੱਥੇ ਲੰਬੇ ਸਮੇਂ ਤੱਕ ਜਹਾਜ਼ਾਂ ਨੂੰ ਰੱਖਿਆ ਜਾ ਸਕੇ। ਵਿੰਸੇਟ ਇਸ ਕੰਮ ਨੂੰ ਮਹਾਮਾਰੀ ਦੇ ਬਾਅਦ ਵੀ ਅੱਗੇ ਲਿਜਾਣਾ ਚਾਹੁੰਦੇ ਹਨ। ਉਹਨਾਂ ਨੂੰ ਆਸ ਹੈਕਿ ਏ.ਪੀ.ਏ.ਐੱਸ. ਵਿਚ ਸੰਗ੍ਰਹਿ ਕਰ ਕੇ ਰੱਖੇ ਗਏ ਜਹਾਜ਼ਾਂ ਦੀ ਗਿਣਤੀ 200 ਦੇ ਕਰੀਬ ਹੋਵੇਗੀ। ਵਿੰਸੇਟ ਦਾ ਕਹਿਣਾ ਹੈ ਕਿ ਇਹ ਏਅਰਲਾਈਨਜ਼ ਉਦਯੋਗ ਦੇ ਲਈ ਬਹੁਤ ਖਤਰਨਾਕ ਸਥਿਤੀ ਹੈ। ਭਾਵੇਂਕਿ ਇਸ ਗੱਲ ਦੀ ਪੂਰੀ ਆਸ ਹੈ ਕਿ ਜਲਦੀ ਹੀ ਜਾਂ ਕੁਝ ਦਿਨਾਂ ਵਿਚ ਬਾਕੀ ਦੇ ਜਹਾਜ਼ਾਂ ਦਾ ਵੀ ਸੰਚਾਲਨ ਕੀਤਾ ਜਾਵੇਗਾ। ਪਰ ਮੌਜੂਦਾ ਸਮੇਂ ਵਿਚ ਜਹਾਜ਼ ਬਹੁਤ ਜ਼ਿਆਦਾ ਹਨ, ਇਸ ਲਈ ਪਾਰਕਿੰਗ ਅਤੇ ਦੇਖਭਾਲ ਦੇ ਲਈ ਜ਼ਿਆਦਾ ਵੱਡੀ ਜਗ੍ਹਾ ਦੀ ਲੋੜ ਪੈ ਸਕਦੀ ਹੈ। 

ਇਕ ਜਹਾਜ਼ ਨੂੰ ਡਿਪੋ ਵਿਚ ਪਾਰਕ ਕਰਨ ਲਈ 12 ਲੋਕਾਂ ਦੀ ਇਕ ਟੀਮ ਲੱਗਦੀ ਹੈ ਜਿਹਨਾਂ ਨੂੰ ਪੰਜ ਦਿਨ ਲੱਗਦੇ ਹਨ। ਇਹਨਾਂ ਵਿਚ ਦੋ ਲੋਕਾਂ ਨੂੰ ਜਹਾਜ਼ ਨੂੰ ਢੱਕਣ ਅਤੇ ਟੈਪ ਕਰਨ ਲਈ ਰੱਖਿਆ ਜਾਂਦ ਹੈ ਤਾਂ ਜੋ ਸਿਸਟਮ ਦੀ ਸੁਰੱਖਿਆ ਕੀਤੀ ਜਾ ਸਕੇ। ਇਸ ਵਿਚ 40-50 ਟੈਪ ਲੱਗ ਜਾਂਦੇ ਹਨ। ਵਿੰਸੇਟ ਨੇ ਕਿਹਾ ਕਿ ਉਹਨਾਂ ਦਾ ਕਰੂ ਇਸੇ ਗੱਲ ਦੇ ਇੰਤਜ਼ਾਰ ਵਿਚ ਹੈ ਕਿ ਕਦੋਂ ਉਹਨਾਂ ਦਾ ਜਹਾਜ਼ ਉਡਾਣ ਭਰੇਗਾ। ਉਹਨਾਂ ਨੇ ਕਿਹਾ ਕਿ ਫਿਲਹਾਲ ਜਹਾਜ਼ ਆਸਟ੍ਰੇਲੀਆਈ ਆਊਟਬੈਕ ਵਿਚ ਹਨ।


author

Vandana

Content Editor

Related News