ਆਸਟ੍ਰੇਲੀਆ ''ਚ ਐਸਟਰਾਜ਼ੇਨੇਕਾ ਕੋਵਿਡ-19 ਟੀਕੇ ਦੀ ਵਰਤੋਂ ਨੂੰ ਹਰੀ ਝੰਡੀ

02/16/2021 6:07:24 PM

ਸਿਡਨੀ (ਭਾਸ਼ਾ): ਆਸਟ੍ਰੇਲੀਆ ਵਿਚ ਇਸ ਮਹੀਨੇ ਦੇ ਅਖੀਰ ਵਿਚ ਕੋਰੋਨਾ ਟੀਕਾਕਾਰਣ ਮੁਹਿੰਮ ਸ਼ੁਰੂ ਹੋਣ ਦੀ ਆਸ ਹੈ। ਦੇਸ਼ ਦੇ ਮੈਡੀਕਲ ਇਲਾਜ਼ ਸੰਬੰਧੀ ਸਾਮਾਨ ਪ੍ਰਸ਼ਾਸਨ (Therapeutic Goods Administration, TGA) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਦੇਸ਼ ਵਿਚ ਵੱਡੇ ਪੱਧਰ 'ਤੇ ਵਰਤੋਂ ਲਈ ਐਸਟਰਾਜ਼ੇਨੇਕਾ ਪ੍ਰਾਈਵੇਟ ਲਿਮੀਟਿਡ ਫਾਰਮਾਸੂਟੀਕਲ ਕੰਪਨੀ ਦੁਆਰਾ ਬਣਾਏ ਕੋਰੋਨਾ ਵਾਇਰਸ ਟੀਕੇ ਨੂੰ ਰਸਮੀ ਤੌਰ 'ਤੇ ਮਨਜ਼ੂਰੀ ਦੇ ਦਿੱਤੀ ਹੈ।

PunjabKesari

ਟੀ.ਜੀ.ਏ. ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ,“ਥੈਰੇਪੂਟਿਕ ਗੁੱਡਜ਼ ਐਡਮਨਿਸਟ੍ਰੇਸ਼ਨ (ਟੀ.ਜੀ.ਏ.) ਨੇ ਐਸਟਰਾਜ਼ੇਨੇਕਾ ਪ੍ਰਾਈਵੇਟ ਲਿਮੀਟਿਡ ਨੂੰ ਆਪਣੇ ਕੋਵਿਡ-19 ਟੀਕੇ ਦੀ ਵਰਤੋਂ ਲਈ ਅਸਥਾਈ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਨਾਲ ਇਹ ਆਸਟ੍ਰੇਲੀਆ ਵਿਚ ਰੈਗੂਲੇਟਰੀ ਪ੍ਰਵਾਨਗੀ ਪ੍ਰਾਪਤ ਕਰਨ ਵਾਲਾ ਦੂਜਾ ਕੋਵਿਡ-19 ਟੀਕਾ ਬਣ ਗਿਆ ਹੈ।ਰੈਗੂਲੇਟਰ ਨੇ ਅੱਗੇ ਕਿਹਾ ਕਿ ਦੋ ਖੁਰਾਕਾਂ ਵਾਲਾ ਟੀਕਾ 18 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਨੂੰ 12 ਹਫ਼ਤਿਆਂ ਦੇ ਪਹਿਲੇ ਅਤੇ ਦੂਜੇ ਸ਼ਾਟ ਦੇ ਅੰਤਰਾਲ ਦੇ ਨਾਲ ਲਗਾਇਆ ਜਾਵੇਗਾ। ਸਮਝੌਤੇ ਦੇ ਤਹਿਤ, ਇਸ ਸਾਲ ਆਸਟ੍ਰੇਲੀਆ ਨੂੰ ਐਸਟਰਾਜ਼ੇਨੇਕਾ ਟੀਕੇ ਦੀਆਂ ਲਗਭਗ 20 ਮਿਲੀਅਨ ਖੁਰਾਕਾਂ ਦਿੱਤੀਆਂ ਜਾਣਗੀਆਂ।

ਪੜ੍ਹੋ ਇਹ ਅਹਿਮ ਖਬਰ- ਤਮਿਲ ਪਰਿਵਾਰ ਨੇ ਆਸਟ੍ਰੇਲੀਆ 'ਚ ਦੇਸ਼ ਨਿਕਾਲੇ ਖ਼ਿਲਾਫ਼ ਜਿੱਤਿਆ ਮੁਕੱਦਮਾ

ਜਨਵਰੀ ਦੇ ਅਖੀਰ ਵਿਚ, ਆਸਟ੍ਰੇਲੀਆਈ ਰੈਗੂਲੇਟਰ ਨੇ ਯੂਐਸ ਫਾਈਜ਼ਰ ਅਤੇ ਜਰਮਨੀ ਦੀਆਂ ਬਾਇਓਨਟੈਕ ਫਾਰਮਾਸੂਟੀਕਲ ਕੰਪਨੀਆਂ ਦੁਆਰਾ ਵਿਕਸਿਤ ਕੀਤੇ ਕੋਰੋਨਾ ਵਾਇਰਸ ਟੀਕੇ ਨੂੰ ਪ੍ਰਵਾਨਗੀ ਦੇ ਦਿੱਤੀ ਸੀ। 2021 ਵਿਚ, ਦੇਸ਼ ਨੂੰ ਟੀਕੇ ਦੀਆਂ 20 ਮਿਲੀਅਨ ਖੁਰਾਕਾਂ ਮਿਲਣ ਦੀ ਸੰਭਾਵਨਾ ਹੈ। ਆਸਟ੍ਰੇਲੀਆਈ ਸਰਕਾਰ ਨੇ ਨੇਵਾਵੈਕਸ ਫਾਰਮਾਸੂਟੀਕਲ ਕੰਪਨੀ ਨਾਲ ਕੋਵਿਡ-19 ਟੀਕੇ ਦੀਆਂ 11 ਮਿਲੀਅਨ ਖੁਰਾਕਾਂ ਦੀ ਵਾਧੂ ਸਪਲਾਈ ਬਾਰੇ ਸਹਿਮਤੀ ਜ਼ਾਹਰ ਕੀਤੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News