ਆਸਟ੍ਰੇਲੀਆ : ਅਮੈਰੀਕਨ ਕਾਲਜ ਵਿਖੇ ਹੋਇਆ ਸਲਾਨਾ ਇਨਾਮ ਵੰਡ ਸਮਾਰੋਹ

Monday, Oct 12, 2020 - 09:47 AM (IST)

ਆਸਟ੍ਰੇਲੀਆ : ਅਮੈਰੀਕਨ ਕਾਲਜ ਵਿਖੇ ਹੋਇਆ ਸਲਾਨਾ ਇਨਾਮ ਵੰਡ ਸਮਾਰੋਹ

ਬ੍ਰਿਸਬੇਨ (ਸਤਵਿੰਦਰ ਟੀਨੂੰ): ਆਸਟ੍ਰੇਲੀਆ ਦੇ ਕੁਈਨਜਲੈਂਡ ਸੂਬੇ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ਵਿਖੇ ਅਮੈਰੀਕਨ ਕਾਲਜ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਆਗਾਜ ਡਾਕਟਰ ਹੈਰੀ ਕੈਂਪਸ ਮੈਨੇਜਰ ਦੇ ਸਵਾਗਤੀ ਭਾਸ਼ਣ ਨਾਲ ਹੋਇਆ। ਇਸ ਤੋਂ ਬਾਅਦ ਮੁੱਖ ਮਹਿਮਾਨ ਪ੍ਰੋਫੈਸਰ ਗਰਾਂਟ ਪਿੱਟਮੈਨ ਨੇ ਸਭ ਨੂੰ ਇਸ ਦੀ ਵਧਾਈ ਦਿੱਤੀ।ਜਿਸ ਵਿੱਚ ਵੱਖ ਵੱਖ ਦੇਸ਼ਾਂ ਦੇ ਵਿਦਿਆਰਥੀਆਂ ਨੇ ਆਪਣੇ ਆਪਣੇ ਦੇਸ਼ਾਂ ਦੇ ਜਿੱਥੇ ਲੋਕ ਗੀਤ ਗਾਏ ਉੱਤੇ ਲੋਕ ਨਾਚ ਵੀ ਪੇਸ਼ ਕੀਤਾ ਗਿਆ। 

ਮਨਪ੍ਰੀਤ ਕੌਰ ਵਲੋਂ ਗਾਏ ਗਏ ਗੀਤ 'ਕਿਤੇ ਬੋਲ ਮਾਏਂ' ਗਾ ਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ। ਸ਼ਰਨਜੀਤ, ਜਸਮੀਤ, ਰਮਨ, ਦਵਿੰਦਰ, ਰਾਜਦੀਪ ਨੇ ਭੰਗੜੇ ਨਾਲ ਚੰਗਾ ਰੰਗ ਬੰਨ੍ਹਿਆ। ਨੇਪਾਲੀ ਵਿਦਿਆਰਥੀ ਸੁਦੀਪ ਖਟਕਾ ਨੇ ਲੋਕ ਗੀਤ ਗਾਇਆ। ਭੂਟਾਨ ਦੇ ਵਿਦਿਆਰਥੀਆਂ ਵਲੋਂ ਵਿਲੱਖਣ ਡਾਂਸ ਕੀਤਾ ਗਿਆ। ਗਾਇਕ ਦੀਪ ਨੇ ਵੀ ਗਾ ਕੇ ਆਪਣੀ ਹੱਡ ਬੀਤੀ ਸੁਣਾਈ। ਇਸ ਮੌਕੇ ਕਾਲਜ ਦੇ ਸਹਿਯੋਗ ਨਾਲ ਫੈਸ਼ਨ ਸ਼ੋਅ ਵੀ ਆਯੋਜਿਤ ਕੀਤਾ ਗਿਆ। ਕਹਿੰਦੇ ਨੇ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ।ਸਟਾਫ ਨੇ ਵੀ ਬਾਲੀਵੁੱਡ ਡਾਂਸ ਨਾਲ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ। 

ਇਸ ਤੋਂ ਬਾਅਦ ਵਾਰੀ ਆਈ ਲੋਕ ਨਾਚ ਗਿੱਧੇ ਦੀ। ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ ਵਾਲੀ ਗੱਲ ਸੱਚ ਸਾਬਿਤ ਕੀਤੀ ਪੰਜਾਬਣ ਮੁਟਿਆਰਾਂ ਨੇ। ਜਿਹਨਾਂ ਨੇ ਨੱਚ ਨੱਚ ਕੇ ਧਮਾਲ ਮਚਾ ਦਿੱਤੀ। ਸਭ ਤੋਂ ਬਾਅਦ ਡਾਕਟਰ ਬਰਨਾਰਡ ਮਲਿਕ ਡਾਇਰੈਕਟਰ ਅਮੈਰੀਕਨ ਕਾਲਜ ਨੇ ਆਪਣੇ ਧੰਨਵਾਦੀ ਭਾਸ਼ਣ ਵਿਚ ਸਭ ਦਾ ਆਉਣ ਲਈ ਧੰਨਵਾਦ ਕੀਤਾ। ਉਹਨਾਂ ਕਲਾਕਾਰਾਂ ਦੀ ਵਧੀਆ ਪ੍ਰਦਰਸ਼ਨ ਲਈ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਮਨ ਮਲਿਕ ਡਾਇਰੈਕਟਰ ਬਨ ਵਰਲਡ ਮਾਈਗ੍ਰੇਸ਼ਨ, ਨਿਤਿਨ ਮਲਿਕ, ਕਾਸ਼ੀਆ, ਮਨਪ੍ਰੀਤ ਕੌਰ, ਚਿਰਾਗ ਰੋਡਰਿਗਜ਼, ਮਾਰੀਆ ਜੀਆ, ਮੋਨੀਆ ਸ਼ਰਮਾ, ਹਿਮਾਲੀ ਕਾਇਰਾ, ਰੂਬਲ ਤਰਸੇਮ, ਬਲਜਿੰਦਰ ਸਿੰਘ, ਮਹੇਸ਼ ਜੀਮੰਚ ਸੰਚਾਲਨ ਦੀ ਭੂਮਿਕਾ ਰਮਨਪ੍ਰੀਤ ਵਲੋਂ ਬਾਖੂਬੀ ਨਿਭਾਈ ਗਈ। 


author

Vandana

Content Editor

Related News