ਮੈਲਬੌਰਨ ਦੇ ਵਿਅਕਤੀ ''ਤੇ ਵਿਦੇਸ਼ੀ ਦਖਲ ਅੰਦਾਜ਼ੀ ਕਾਨੂੰਨ ਤਹਿਤ ਲਗਾਏ ਗਏ ਦੋਸ਼
Thursday, Nov 05, 2020 - 06:05 PM (IST)
ਮੈਲਬੌਰਨ (ਭਾਸ਼ਾ): ਮੈਲਬੌਰਨ ਸ਼ਹਿਰ ਦਾ ਇਕ 65 ਸਾਲਾ ਵਿਅਕਤੀ ਆਸਟ੍ਰੇਲੀਆ ਦੇ ਵਿਦੇਸ਼ੀ ਦਖਲ ਅੰਦਾਜ਼ੀ ਕਾਨੂੰਨਾਂ ਦੇ ਤਹਿਤ ਦੋਸ਼ੀ ਪਾਇਆ ਜਾਣ ਵਾਲਾ ਪਹਿਲਾ ਸ਼ਖਸ ਬਣ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਕਿਹਾ ਕਿ ਵਿਅਕਤੀ 'ਤੇ ਸਾਲ 2018 ਵਿਚ ਫੈਡਰਲ ਸੰਸਦ ਵੱਲੋਂ ਪਾਸ ਕੀਤੇ ਕਾਨੂੰਨ ਤਹਿਤ ਕਾਰਵਾਈ ਕੀਤੀ ਗਈ। ਆਸਟ੍ਰੇਲੀਆ ਦੀ ਫੈਡਰਲ ਪੁਲਸ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਨ ਡੌਂਗ ਦਾ ਇੱਕ ਵਿਦੇਸ਼ੀ ਖੁਫੀਆ ਏਜੰਸੀ ਨਾਲ ਸਬੰਧ ਹੈ।
ਪੁਲਸ ਨੇ ਦੇਸ਼ ਦਾ ਨਾਮ ਨਹੀਂ ਲਿਆ ਪਰ ਇਹ ਕਾਨੂੰਨ ਵੱਡੇ ਪੱਧਰ 'ਤੇ ਚੀਨ ਦੇ ਵੱਧ ਰਹੇ ਪ੍ਰਭਾਵ ਨੂੰ ਨਿਸ਼ਾਨਾ ਬਣਾਉਂਦਾ ਹੈ। ਡੌਂਗ 'ਤੇ ਵੀਰਵਾਰ ਨੂੰ ਮੈਲਬੌਰਨ ਮੈਜਿਸਟ੍ਰੇਟ ਕੋਰਟ 'ਚ ਵਿਦੇਸ਼ੀ ਦਖਲ ਅੰਦਾਜ਼ੀ ਦੇ ਅਪਰਾਧ ਦੀ ਤਿਆਰੀ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਜਿਸ 'ਤੇ ਵੱਧ ਤੋਂ ਵੱਧ 10 ਸਾਲ ਦੀ ਕੈਦ ਹੋ ਸਕਦੀ ਹੈ। ਮਾਰਚ ਵਿਚ ਦੁਬਾਰਾ ਅਦਾਲਤ ਵਿਚ ਪੇਸ਼ ਹੋਣ ਲਈ ਉਸ ਨੂੰ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਲੰਡਨ 'ਚ ਸਾਊਥਾਲ ਰੋਡ ਦਾ ਨਾਮ 'ਗੁਰੂ ਨਾਨਕ ਮਾਰਗ' ਰੱਖਣ ਦੀ ਤਿਆਰੀ
ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਦੋਸ਼ ਕਾਊਂਟਰ ਫੌਰੇਨ ਇੰਟਰਫੇਰੇਂਸ (CFI) ਟਾਸਕ ਫੋਰਸ ਦੀ ਇੱਕ ਲੰਬੀ ਜਾਂਚ ਤੋਂ ਬਾਅਦ ਲਗਾਇਆ ਗਿਆ, ਜਿਸ ਦੀ ਅਗਵਾਈ ਆਸਟ੍ਰੇਲੀਆਈ ਸੁਰੱਖਿਆ ਖੁਫੀਆ ਸੰਗਠਨ, ਦੇਸ਼ ਦੀ ਘਰੇਲੂ ਜਾਸੂਸ ਏਜੰਸੀ ਅਤੇ ਸੰਘੀ ਪੁਲਸ ਕਰ ਰਹੀ ਸੀ। ਪੁਲਿਸ ਦੇ ਡਿਪਟੀ ਕਮਿਸ਼ਨਰ ਇਆਨ ਮੈਕਕਾਰਟਨੀ ਨੇ ਕਿਹਾ,“ਸੀ.ਐਫ.ਆਈ. ਟਾਸਕ ਫੋਰਸ ਨੇ ਮੁੱਢਲੇ ਪੜਾਅ 'ਤੇ ਇਸ ਵਿਅਕਤੀ ਨੂੰ ਰੋਕਣ ਲਈ ਪਾਬੰਦੀਸ਼ੁਦਾ ਕਾਰਵਾਈ ਕੀਤੀ ਹੈ। ਵਿਦੇਸ਼ੀ ਦਖਲ ਅੰਦਾਜ਼ੀ ਆਸਟ੍ਰੇਲੀਆ ਦੇ ਰਾਸ਼ਟਰੀ ਹਿੱਤ ਦੇ ਵਿਰੁੱਧ ਹੈ।'' ਆਸਟ੍ਰੇਲੀਆ ਨੇ ਸਾਲ 2018 ਵਿਚ ਅਜਿਹੇ ਕਾਨੂੰਨ ਪਾਸ ਕੀਤੇ ਸਨ ਜੋ ਘਰੇਲੂ ਰਾਜਨੀਤੀ ਵਿਚ ਵਿਦੇਸ਼ੀ ਦਖਲ ਅੰਦਾਜ਼ੀ ਨੂੰ ਰੋਕਣ ਅਤੇ ਵਿਦੇਸ਼ੀ ਤਾਕਤ ਲਈ ਉਦਯੋਗਿਕ ਜਾਸੂਸੀ ਨੂੰ ਅਪਰਾਧ ਬਣਾਉਂਦੇ ਹਨ। ਅਜਿਹੇ ਕਾਨੂੰਨਾਂ ਨੇ ਦੇਸ਼ ਦੇ ਸਭ ਤੋਂ ਮਹੱਤਵਪੂਰਨ ਵਪਾਰਕ ਭਾਈਵਾਲ ਚੀਨ ਨੂੰ ਨਾਰਾਜ਼ ਕਰ ਦਿੱਤਾ।