ਈਰਾਨ ''ਚ 3 ਆਸਟ੍ਰੇਲੀਆਈ ਨਾਗਰਿਕ ਲਏ ਗਏ ਹਿਰਾਸਤ ''ਚ

Wednesday, Sep 11, 2019 - 10:45 AM (IST)

ਈਰਾਨ ''ਚ 3 ਆਸਟ੍ਰੇਲੀਆਈ ਨਾਗਰਿਕ ਲਏ ਗਏ ਹਿਰਾਸਤ ''ਚ

ਸਿਡਨੀ (ਭਾਸ਼ਾ)— ਆਸਟ੍ਰੇਲੀਆ ਦੀ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਈਰਾਨ ਵਿਚ ਉਸ ਦੇ ਤਿੰਨ ਨਾਗਰਿਕ ਹਿਰਾਸਤ ਵਿਚ ਲਏ ਗਏ ਹਨ। ਤੇਹਰਾਨ ਵਿਚ ਅਧਿਕਾਰੀਆਂ ਵੱਲੋਂ ਪੱਛਮੀ ਦੇਸ਼ਾਂ ਦੇ ਨਾਗਰਿਕਾਂ ਨੂੰ ਹਿਰਾਸਤ ਵਿਚ ਲੈਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਕ ਬੁਲਾਰੇ ਨੇ ਏ.ਐੱਫ.ਪੀ. ਨੂੰ ਦੱਸਿਆ,'ਈਰਾਨ ਵਿਚ ਹਿਰਾਸਤ ਵਿਚ ਲਏ ਗਏ ਤਿੰਨ ਆਸਟ੍ਰੇਲੀਆਈ ਨਾਗਰਿਕਾਂ ਦੇ ਪਰਿਵਾਰਾਂ ਨੂੰ ਵਿਦੇਸ਼ ਮਾਮਲੇ ਅਤੇ ਵਪਾਰ ਵਿਭਾਗ ਡਿਪਲੋਮੈਟਿਕ ਮਦਦ ਮੁਹੱਈਆ ਕਰਵਾ ਰਿਹਾ ਹੈ।'' ਉਨ੍ਹਾਂ ਨੇ ਕਿਹਾ,''ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕਰਦਿਆਂ ਅਸੀਂ ਇਸ ਬਾਰੇ ਵਿਚ ਹੋਰ ਕੁਝ ਨਹੀਂ ਦੱਸ ਸਕਦੇ।'' 

ਇਸ ਤੋਂ ਪਹਿਲਾਂ ਟਾਫੀਮਜ਼ ਆਫ ਲੰਡਨ ਨੇ ਖਬਰ ਦਿੱਤੀ ਸੀ ਕਿ ਬ੍ਰਿਟੇਨ ਦੇ ਮੂਲ ਦੀ ਆਸਟ੍ਰੇਲੀਆਈ ਔਰਤਾਂ ਨੂੰ ਤੇਹਰਾਨ ਦੀ ਐਵਿਨ ਜੇਲ ਵਿਚ ਰੱਖਿਆ ਗਿਆ ਹੈ। ਆਸਟ੍ਰੇਲੀਆ ਦੇ ਸਰਕਾਰੀ ਪ੍ਰਸਾਰਣ ਕਰਤਾ ਨੇ ਕਿਹਾ ਕਿ ਉਨ੍ਹਾਂ ਵਿਚੋਂ ਇਕ ਔਰਤ ਦੇ ਇਕ ਦੋਸਤ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਹਾਲੇ ਇਹ ਸਾਫ ਨਹੀਂ ਹੈ ਕਿ ਉਨ੍ਹਾਂ ਤਿੰਨਾਂ 'ਤੇ ਦੋਸ਼ ਲਗਾਏ ਹਨ ਜਾਂ ਨਹੀਂ। ਦੱਸਿਆ ਗਿਆ ਹੈ ਕਿ ਉਨ੍ਹਾਂ ਔਰਤਾਂ ਵਿਚੋਂ ਇਕ ਨੂੰ ਕਰੀਬ ਇਕ ਸਾਲ ਪਹਿਲਾਂ ਹਿਰਾਸਤ 
ਵਿਚ ਲਿਆ ਗਿਆ ਸੀ।


author

Vandana

Content Editor

Related News