ਮੈਲਬੌਰਨ : ਸ਼ਖਸ ''ਤੇ ਚਾਕੂ ਨਾਲ ਜਾਨਲੇਵਾ ਹਮਲਾ, ਮੌਤ

Monday, Jun 22, 2020 - 10:38 AM (IST)

ਮੈਲਬੌਰਨ : ਸ਼ਖਸ ''ਤੇ ਚਾਕੂ ਨਾਲ ਜਾਨਲੇਵਾ ਹਮਲਾ, ਮੌਤ

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦੇ ਸੀ.ਬੀ.ਡੀ. ਵਿਚ ਅੱਜ ਸਵੇਰੇ ਇਕ ਹੋਟਲ ਦੇ ਬਾਹਰ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਉਹਨਾਂ ਨੂੰ 21 ਸਾਲਾ ਵਿਅਕਤੀ 'ਤੇ ਹਮਲਾ ਹੋਣ ਮਗਰੋਂ ਸਵੇਰੇ 5 ਵਜੇ ਦੇ ਬਾਅਦ ਮਾਰਕੀਟ ਸਟ੍ਰੀਟ ਹੋਟਲ ਦੇ ਓਕਸ ਵਿਚ ਬੁਲਾਇਆ ਗਿਆ ਸੀ। ਚਾਕੂ ਨਾਲ ਕੀਤੇ ਗਏ ਹਮਲੇ ਵਿਚ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਸੀ, ਜਿਸ ਕਾਰਨ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

PunjabKesari

ਪੁਲਸ ਨੇ ਦੱਸਿਆ ਕਿ ਉਹਨਾਂ ਦੇ ਮੌਕੇ 'ਤੇ ਪਹੁੰਚਣ ਤੋਂ ਪਹਿਲਾਂ ਅਪਰਾਧੀ ਫਰਾਰ ਹੋ ਚੁੱਕਾ ਸੀ।ਇਕ ਬਿਆਨ ਵਿਚ ਕਿਹਾ ਗਿਆ ਹੈ, 'ਪੁਲਸ ਜਾਂਚ ਦੇ ਬਹੁਤ ਮੁੱਢਲੇ ਪੜਾਅ' ਤੇ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਜ਼ਖਮੀ ਵਿਅਕਤੀ ਅਤੇ ਹਮਲਾਵਰ ਇਕ-ਦੂਜੇ ਨੂੰ ਜਾਣਦੇ ਹਨ ਜਾਂ ਨਹੀਂ। ਪੁਲਸ ਨੇ ਇਸ ਘਟਨਾ ਬਾਰੇ ਲੋਕਾਂ ਨੂੰ ਜਾਣਕਾਰੀ ਦੀ ਅਪੀਲ ਕੀਤੀ ਹੈ।


author

Vandana

Content Editor

Related News