ਔਰਤ ਨੇ ਜਿੱਤੀ ਕਰੋੜਾਂ ਦੀ ਲਾਟਰੀ, ਕਿਹਾ-' ਸਮਝ ਨਹੀਂ ਲੱਗਦੀ ਕਿੱਥੇ ਕਰਾਂਗੀ ਖਰਚ'

02/09/2020 11:42:31 AM

ਸਿਡਨੀ, (ਸਨੀ ਚਾਂਦਪੁਰੀ)— ਜੇ ਕੋਈ ਤੁਹਾਨੂੰ ਫ਼ੋਨ ਕਰਕੇ ਦੱਸੇ ਕਿ ਤੁਸੀਂ ਅੱਜ ਤੋਂ ਕਰੋੜਪਤੀ ਬਣ ਗਏ ਹੋ ਤਾਂ ਤੁਸੀ ਯਕੀਨ ਨਹੀਂ ਕਰੋਗੇ? ਇਹੋ ਜਿਹਾ ਹੀ ਆਸਟ੍ਰੇਲੀਆ ਵਿੱਚ ਇੱਕ ਔਰਤ ਨਾਲ ਹੋਇਆ ਹੈ ਜੋ ਕਿ 60 ਮਿਲੀਅਨ ਦੀ ਲਾਟਰੀ ਜਿੱਤ ਗਈ ਪਰ ਉਸ ਨੂੰ ਯਕੀਨ ਨਹੀਂ ਆਇਆ ਪਰ ਬਾਅਦ ਵਿੱਚ ਲਾਟਰੀ ਦੁਕਾਨ ਵੱਲੋਂ ਉਸ ਦਾ ਨੰਬਰ ਦੱਸੇ ਜਾਣ ਤੋਂ ਬਾਅਦ ਉਸ ਨੂੰ ਇਸ ਗੱਲ ਦਾ ਯਕੀਨ ਆਇਆ ।ਜੇਕਰ ਭਾਰਤ ਦੇ ਪੈਸੇ ਮੁਤਾਬਕ ਦੇਖਿਆ ਜਾਵੇ ਤਾਂ ਉਸ ਔਰਤ ਨੇ 300 ਕਰੋੜ ਦੇ ਕਰੀਬ ਲਾਟਰੀ ਦੀ ਰਕਮ ਜਿੱਤੀ ਹੈ ਜੋ ਬਹੁਤ ਜ਼ਿਆਦਾ ਹੈ ।

ਲਾਟਰੀ ਜਿੱਤਣ ਦੀ ਖ਼ਬਰ ਆਸਟ੍ਰੇਲੀਆ ਦੇ ਸਨਸ਼ਾਇਨ ਕੋਸਟ ਤੋਂ ਆਈ ਹੈ, ਜਿੱਥੇ ਇੱਕ ਔਰਤ 60 ਮਿਲ਼ੀਅਨ ਦੀ ਲਾਟਰੀ ਜਿੱਤ ਗਈ । ਇਹ ਇਸ ਸਾਲ ਸਭ ਤੋਂ ਵੱਡੀ ਲਾਟਰੀ ਦੀ ਰਕਮ ਹੈ ਜੋ ਕਿਸੇ ਵੱਲੋ ਜਿੱਤੀ ਗਈ ਹੋਵੇ । ਔਰਤ ਨੇ ਕਿਹਾ ਕਿ ਜਦੋਂ ਮੈਨੂੰ ਲਾਟਰੀ ਜਿੱਤਣ ਬਾਰੇ ਪਤਾ ਲੱਗਾ ਤਾਂ ਮੈਨੂੰ ਯਕੀਨ ਨਹੀਂ ਹੋਇਆ ਕਿ ਮੈਂ ਲਾਟਰੀ ਜਿੱਤੀ ਹਾਂ। ਉਸ ਨੇ ਕਿਹਾ ਕਿ ਮੈਨੂੰ ਇੰਝ ਲੱਗਾ ਜਿਵੇਂ ਕੋਈ ਮੈਨੂੰ ਫ਼ੋਨ ਕਰ ਕੇ ਮਜ਼ਾਕ ਕਰ ਰਿਹਾ ਹੈ ਪਰ ਜਦੋਂ ਉਸ ਨੇ ਮੇਰੀ ਲਾਟਰੀ ਦਾ ਨੰਬਰ ਦੱਸਿਆ ਤਾਂ ਮੈਂ ਦੋਬਾਰਾ ਦੇਖਿਆ ਕਿ ਸੱਚ ਵਿੱਚ ਹੀ ਮੈਂ ਇੰਨੀ ਵੱਡੀ ਰਕਮ ਜਿੱਤੀ ਹਾਂ । ਉਸ ਨੇ ਅੱਗੇ ਕਿਹਾ ਕਿ ਫ਼ਿਲਹਾਲ ਮੈਨੂੰ ਪਤਾ ਨਹੀਂ ਕਿ ਮੈਂ ਇੰਨੇ ਪੈਸੇ ਦਾ ਕੀ ਕਰਾਂਗੀ ਅਤੇ ਕਿਵੇਂ ਇਸ ਪੈਸੇ ਨੂੰ ਖਰਚਾਂਗੀ । ਮੈਨੂੰ ਇੰਨਾ ਜ਼ਰੂਰ ਪਤਾ ਹੈ ਕਿ ਮੈਂ ਆਪਣੀ ਨੌਕਰੀ ਤੋਂ ਜ਼ਰੂਰ ਰਿਟਾਇਰ ਹੋਵਾਂਗੀ ਤਾਂ ਜੋ ਜ਼ਿੰਦਗੀ ਦਾ ਆਨੰਦ ਮਾਣ ਸਕਾਂ। ਔਰਤ ਨੇ ਜਿਸ ਦੁਕਾਨ ਤੋਂ ਲਾਟਰੀ ਖਰੀਦੀ ਸੀ ਉਸ ਦਾ ਨਾਮ ਪਾਵਰਬਾਲ ਸੀ ।


Related News