ਆਕਲੈਂਡ ਅਲਰਟ 1 ਪੱਧਰ ਦੇ ਨਾਲ ਨਿਊਜ਼ੀਲੈਂਡ ਦੇ ਹੋਰਨਾਂ ਸ਼ਹਿਰਾਂ ’ਚ ਸ਼ਾਮਲ : ਜੈਸਿੰਡਾ

Saturday, Mar 13, 2021 - 11:06 AM (IST)

ਆਕਲੈਂਡ ਅਲਰਟ 1 ਪੱਧਰ ਦੇ ਨਾਲ ਨਿਊਜ਼ੀਲੈਂਡ ਦੇ ਹੋਰਨਾਂ ਸ਼ਹਿਰਾਂ ’ਚ ਸ਼ਾਮਲ : ਜੈਸਿੰਡਾ

ਆਕਲੈਡ (ਅਨਸ)- ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਨੇ ਸ਼ੁੱਕਰਵਾਰ ਨੂੰ ਆਪਣੀਆਂ ਕੋਵਿਡ-19 ਪਾਬੰਦੀਆਂ ’ਚ ਢਿੱਲ ਦਿੱਤੀ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਆਕਲੈਂਡ ਦੁਪਹਿਰ ’ਚ ਅਲਰਟ 1 ਦੇ ਪੱਧਰ ’ਤੇ ਜਾ ਰਿਹਾ ਹੈ। ਖਬਰ ਮੁਤਾਬਕ ਆਕਲੈਂਡ ਹੁਣ ਅਲਰਟ 1 ਪੱਧਰ ਦੇ ਨਾਲ ਨਿਊਜ਼ੀਲੈਂਡ ਦੇ ਹੋਰਨਾਂ ਸ਼ਹਿਰਾਂ ’ਚ ਸ਼ਾਮਲ ਹੋ ਗਿਆ, ਜਿਥੇ ਵੱਡੇ ਪੈਮਾਨੇ ’ਤੇ ਪਾਬੰਦੀਆਂ ’ਚ ਢਿੱਲ ਦਿੱਤੀ ਜਾ ਗਈ ਹੈ।

ਕੈਬਨਿਟ ਨੇ ਵੀਰਵਾਰ ਨੂੰ ਪੱਧਰਾਂ ਨੂੰ ਹੇਠਾਂ ਲਿਜਾਣ ਲਈ ਫੈਸਲਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਐਲਾਨ ਤੋਂ ਪਹਿਲਾਂ ਉੁਨ੍ਹਾਂ ਨੂੰ ਨਤੀਜਿਆਂ ਦੀ ਪੁਸ਼ਟੀ ਕੀਤੀ ਕਿ ਕੋਈ ਕੋਰੋਨਾ ਦਾ ਕਮਿਊਨਿਟੀ ਸਪ੍ਰੇਡ ਤਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ 15 ਪਾਜ਼ੇਟਿਵ ਕਮਿਊਨਿਟੀ ਦੇ ਮਾਮਲੇ ਆਉਣ ਤੋਂ ਬਾਅਦ ਆਕਲੈਂਡ 6 ਦਿਨ ਅਲਰਟ ਲੇਵਲ 2 ’ਤੇ, ਜਦਕਿ 7 ਦਿਨ ਅਲਰਟ ਲੇਵਲ 3 ’ਤੇ ਰਿਹਾ।

 


author

cherry

Content Editor

Related News