ਪਾਕਿਸਤਾਨ ਦੇ ਅਟਾਰਨੀ ਜਨਰਲ ਨੇ ਦਿੱਤਾ ਅਸਤੀਫਾ

Thursday, Feb 20, 2020 - 08:04 PM (IST)

ਪਾਕਿਸਤਾਨ ਦੇ ਅਟਾਰਨੀ ਜਨਰਲ ਨੇ ਦਿੱਤਾ ਅਸਤੀਫਾ

ਇਸਲਾਮਾਬਾਦ- ਪਾਕਿਸਤਾਨ ਦੇ ਅਟਾਰਨੀ ਜਨਰਲ ਅਨਵਰ ਮਨਸੂਰ ਖਾਨ ਨੇ ਹਾਈ ਕੋਰਟ ਦੇ ਜੱਜਾਂ ਦੇ ਖਿਲਾਫ ਆਪਣੀ ਵਿਵਾਦਿਤ ਟਿੱਪਣੀ 'ਤੇ ਕਾਨੂੰਨੀ ਬਿਰਾਦਰੀ ਦੇ ਹੰਗਾਮੇ ਤੋਂ ਬਾਅਦ ਵੀਰਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਖਾਨ ਨੇ ਸੁਪਰੀਮ ਕੋਰਟ ਦੀ ਪੂਰਨ ਬੈਂਚ ਦੇ ਕੁਝ ਮੈਂਬਰਾਂ ਦੇ ਖਿਲਾਫ ਮੰਗਲਵਾਰ ਨੂੰ ਕਥਿਤ ਤੌਰ 'ਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਸੀ। ਬੈਂਚ ਦੀ ਇਕ ਹੋਰ ਜੱਜ ਕਾਜ਼ੀ ਫੈਜ਼ ਇਸ ਕਾਰਵਾਈ ਦੇ ਬਾਰੇ ਵਿਚ ਸੁਣਵਾਈ ਕਰ ਰਹੀ ਸੀ। ਜੱਜ ਨੇ ਖਾਨ ਦੀ ਟਿੱਪਣੀ ਨੂੰ ਰਿਕਾਰਡ ਤੋਂ ਬਾਹਰ ਕਰਨ ਦਾ ਹੁਕਮ ਦਿੱਤਾ। ਹਾਲਾਂਕਿ ਵਕੀਲਾਂ ਨੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ। 

ਸਰਕਾਰ ਨੇ ਖਾਨ ਦੀ ਟਿੱਪਣੀ ਦੇ ਸਬੰਧ ਵਿਚ ਵੀਰਵਾਰ ਨੂੰ ਅਦਾਲਤ ਵਿਚ ਕਿਹਾ ਕਿ ਖਾਨ ਵਲੋਂ ਦਿੱਤਾ ਗਿਆ ਬਿਆਨ ਗੈਰ-ਅਧਿਕਾਰਿਤ ਹੈ ਤੇ ਫੈਡਰਲ ਸਰਕਾਰ ਦੀ ਜਾਣਕਾਰੀ ਤੋਂ ਬਗੈਰ ਹੈ। ਖਾਨ ਨੇ ਰਾਸ਼ਟਰਪਤੀ ਆਰਿਫ ਅਲਵੀ ਨੂੰ ਆਪਣਾ ਅਸਤੀਫਾ ਸੌਂਪਦੇ ਹੋਏ ਉਹਨਾਂ ਨੂੰ ਤੁਰੰਤ ਜ਼ਿੰਮੇਦਾਰੀਆਂ ਤੋਂ ਮੁਕਤ ਕਰਨ ਦੀ ਅਪੀਲ ਕੀਤੀ।

ਆਪਣੇ ਅਸਤੀਫੇ ਵਿਚ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਗਹਿਰਾ ਅਫਸੋਸ ਹੈ ਕਿ ਪਾਕਿਸਤਾਨ ਬਾਰ ਕੌਂਸਲ, ਜਿਸ ਦਾ ਮੈਂ ਪ੍ਰਧਾਨ ਹਾਂ, ਨੇ 19 ਫਰਵਰੀ 2020 ਦੀ ਪ੍ਰੈੱਸ ਬਿਆਨ ਦੇ ਰਾਹੀਂ ਮੰਗ ਕੀਤੀ ਕਿ ਮੈਂ ਇਸ ਅਹੁਦੇ ਤੋਂ ਅਸਵੀਫਾ ਦੇ ਦਵਾਂ। ਉਹਨਾਂ ਕਿਹਾ ਕਿ ਮੈਂ ਪਾਕਿਸਤਾਨ ਦੇ ਅਟਾਰਨੀ ਜਨਰਲ ਅਹੁਦੇ ਤੋਂ ਅਸਤੀਫਾ ਦੇ ਦਿੰਦਾ ਹਾਂ ਤੇ ਇਸ ਨੂੰ ਤੁਰੰਤ ਪ੍ਰਭਾਵ ਨਾਲ ਸਵਿਕਾਰ ਕਰਨ ਦੀ ਅਪੀਲ ਕਰਦਾ ਹਾਂ।


author

Baljit Singh

Content Editor

Related News