ਕਾਬੁਲ ਦੇ ਆਈ. ਐੱਸ. ਦੇ ਟਿਕਾਣੇ ’ਤੇ ਹਮਲਾ, ਕਈ ਅੱਤਵਾਦੀ ਢੇਰ
Wednesday, Feb 15, 2023 - 12:42 AM (IST)
ਕਾਬੁਲ (ਯੂ.ਐੱਨ.ਆਈ.) : ਅਫਗਾਨ ਫੋਰਸਾਂ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੁਲਸ ਜ਼ਿਲ੍ਹਾ 8 'ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) ਦੇ ਇਕ ਟਿਕਾਣੇ ’ਤੇ ਹਮਲਾ ਕੀਤਾ, ਜਿਸ ਵਿੱਚ ਕਈ ਅੱਤਵਾਦੀ ਮਾਰੇ ਗਏ। ਮਰਨ ਵਾਲਿਆਂ 'ਚ ਕਈ ਵਿਦੇਸ਼ੀ ਅੱਤਵਾਦੀ ਵੀ ਸ਼ਾਮਲ ਹਨ, ਹਾਲਾਂਕਿ ਉਨ੍ਹਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ। ਤਾਲਿਬਾਨ ਦੇ ਮੁੱਖ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਮਰੀਅਮ ਨੇ ਇਮਰਾਨ ਨੂੰ ਪੁੱਛਿਆ- ਜੇਕਰ ਬਾਜਵਾ ਸੁਪਰ ਕਿੰਗ ਸਨ ਤਾਂ ਕੀ ਤੁਸੀਂ ਨੌਕਰ ਸੀ?
ਉਨ੍ਹਾਂ ਆਪਣੇ ਟਵਿੱਟਰ ਅਕਾਊਂਟ ’ਤੇ ਕਿਹਾ ਕਿ ਮੁਹਿੰਮ ਵਾਲੀ ਥਾਂ ਰਿਹਾਇਸ਼ੀ ਇਲਾਕੇ ਵਿੱਚ ਹੈ, ਇਸ ਲਈ ਸਥਾਨਕ ਲੋਕਾਂ ਦੀ ਸੁਰੱਖਿਆ ਲਈ ਮੁਹਿੰਮ ਹੌਲੀ-ਹੌਲੀ ਅਤੇ ਸਾਵਧਾਨੀ ਨਾਲ ਚਲਾਈ ਗਈ। ਮੁਜਾਹਿਦ ਨੇ ਕਿਹਾ ਕਿ ਆਈ. ਐੱਸ. ਅੱਤਵਾਦੀ ਕਾਬੁਲ ਵਿੱਚ ਹਾਲ ਦੇ ਅੱਤਵਾਦੀ ਹਮਲਿਆਂ 'ਚ ਸ਼ਾਮਲ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।