ਸ਼੍ਰੀਲੰਕਾ ਵਿਚ ਰਾਸ਼ਟਰਪਤੀ ''ਤੇ ਵਿਰੋਧੀ ਧਿਰ ਦਾ ਹਮਲਾ, ਲਿਆਂਦਾ ਬੇ-ਭਰੋਸਗੀ ਮਤਾ

04/05/2018 4:41:14 PM

ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਵਲੋਂ ਬੇ-ਭਰੋਸਗੀ ਮਤੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਸਾਂਝੇ ਵਿਰੋਧੀ ਧਿਰ ਨੇ ਰਾਸ਼ਟਪਤੀ ਮੈਤਰੀਪਾਲ ਸਿਰਿਸੇਨਾ ਉੱਤੇ ਨਾ ਸਿਰਫ ਉਨ੍ਹਾਂ ਨੂੰ ਸਗੋਂ ਉਨ੍ਹਾਂ ਦੀ ਆਪਣੀ ਪਾਰਟੀ ਨੂੰ ਵੀ ‘‘ਧੋਖਾ ਦੇਣ’’ ਦਾ ਇਲਜ਼ਾਮ ਲਗਾਇਆ ਹੈ। ਵਿਕਰਮਸਿੰਘੇ ਖਿਲਾਫ ਲਿਆਂਦੇ ਗਏ ਬੇ-ਭਰੋਸਗੀ ਮਤੇ ਲਈ 122 ਵੋਟਾਂ ਪਈਆਂ, ਜਦੋਂ ਕਿ ਉਨ੍ਹਾਂ ਦੇ ਵਿਰੋਧ ਵਿੱਚ 76 ਵੋਟਾਂ ਪਈਆਂ। ਵਿਕਰਮਸਿੰਘੇ, ਸਿਰਿਸੇਨਾ ਦੀ ਸ਼੍ਰੀਲੰਕਾ ਫ੍ਰੀਡਮ ਪਾਰਟੀ (ਐਸ.ਐਲ.ਐਫ.ਪੀ.) ਨਾਲ ਗਠਜੋੜ ਵਾਲੀ ਸਰਕਾਰ ਦੀ ਅਗਵਾਈ ਕਰਦੇ ਹਨ। ਵਿਕਰਮਸਿੰਘੇ ਉੱਤੇ ਪੈਸੇ ਦੇ ਗਲਤ ਇਸਤੇਮਾਲ ਅਤੇ ਪਿਛਲੇ ਮਹੀਨੇ ਹੋਏ ਮੁਸਲਮਾਨ ਵਿਰੋਧੀ ਦੰਗਿਆਂ ਨਾਲ ਨਜਿੱਠਣ ਵਿੱਚ ਅਸਫਲ ਰਹਿਣ ਦਾ ਇਲਜ਼ਾਮ ਲਗਾਉਂਦੇ ਹੋਏ ਸਿਰਿਸੇਨਾ ਦੀ ਸ਼੍ਰੀਲੰਕਾ ਫ੍ਰੀਡਮ ਪਾਰਟੀ (ਐਸ.ਐਲ.ਐਫ.ਪੀ.) ਅਤੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੀ ਅਗਵਾਈ ਵਾਲੀ ਵਿਰੋਧੀ ਧਿਰ ਬੇ-ਭਰੋਸਗੀ ਮਤਾ ਲਿਆਈ ਸੀ। ਮਹਿੰਦਾ ਰਾਜਪਕਸ਼ੇ ਦੇ ਪੁੱਤਰ ਨਿਵਣ ਰਾਜਪਕਸ਼ੇ ਨੇ ਕੱਲ ਰਾਤ ਟਵੀਟ ਕੀਤਾ,‘‘ਰਾਸ਼ਟਰਪਤੀ ਸਿਰਿਸੇਨਾ ਦੇ ਵਿਸ਼ਵਾਸਘਾਤ ਦੀ ਆਦਤ ਅਵਿਸ਼ਵਾਸ ਪ੍ਰਸਤਾਵ ਉੱਤੇ ਇੱਕ ਵਾਰ ਫਿਰ ਸਾਬਤ ਹੋ ਗਈ। ਪਹਿਲਾਂ ਉਨ੍ਹਾਂ ਨੇ ਐਸ.ਐਲ.ਐਫ.ਪੀ. ਨੂੰ ਬੇ-ਭੋਰਸਗੀ ਮਤਾ ਲਿਆਉਣ ਲਈ ਪ੍ਰੇਰਿਤ ਕੀਤਾ ਅਤੇ ਫਿਰ ਉਸਤੋਂ ਪਿੱਛੇ ਹੱਟਣ ਲਈ। ਉਨ੍ਹਾਂ ਨੇ ਐਸ.ਐਲ.ਐਫ.ਪੀ. ਅਤੇ ਯੂ.ਐਨ.ਪੀ. ਦੋਹਾਂ ਨੂੰ ਧੋਖਾ ਦਿੱਤਾ ਹੈ।’’ ਤਮਿਲ ਅਤੇ ਮੁਸਲਮਾਨ ਘੱਟ ਗਿਣਤੀ ਪਾਰਟੀਆਂ ਨੇ ਵੀ ਵਿਕਰਮਸਿੰਘੇ ਦੀ ਮਦਦ ਕੀਤੀ।


Related News