ਅਫਗਾਨ ਤਾਲੀਬਾਨ ਨੇ ਕੀਤੇ ਰਿਹਾਅ 235 ਪੇਂਡੂ ਬੰਧਕ
Wednesday, Aug 09, 2017 - 10:36 AM (IST)

ਅਫਗਾਨ— ਅਫਗਾਨਿਸਤਾਨ ਦੇ ਉੱਤਰੀ ਪ੍ਰਾਂਤ ਸਰ ਏ ਪਾਲ ਵਿਚ ਤਾਲੀਬਾਨੀ ਅੱਤਵਾਦੀਆਂ ਨੇ ਇਕ ਪਿੰਡ 'ਤੇ ਹਮਲਾ ਕਰਨ ਬਾਅਦ ਬੰਧਕ ਬਣਾਏ ਗਏ 235 ਪੇਂਡੂਆਂ ਨੂੰ ਰਿਹਾਅ ਕਰ ਦਿੱਤਾ ਹੈ। ਪ੍ਰਾਂਤੀ ਗਵਰਨਰ ਜਹੀਰ ਵਦਾਤ ਨੇ ਦੱਸਿਆ ਕਿ ਤਾਲੀਬਾਨ ਨੇ ਮਿਰਜਾ ਅੋਲਾਂਗ ਪਿੰਡ ਦੇ 235 ਪੇਂਡੂਆਂ ਨੂੰ ਬੰਧਕ ਬਣਾ ਲਿਆ ਸੀ। ਉਨ੍ਹਾਂ ਨੇ ਦੱਸਿਆ ਕਿ ਰਿਹਾਅ ਕੀਤੇ ਗਏ ਪੇਂਡੂ ਸਰ ਏ ਪਾਲ ਸ਼ਹਿਰ ਆ ਗਏ ਹਨ। ਹਾਲਾਂਕਿ ਕੁਝ ਪੇਂਡੂ ਹਾਲੇ ਵੀ ਤਾਲੀਬਾਨ ਦੇ ਕਬਜ਼ੇ ਵਿਚ ਹਨ। ਹੋਰ ਸੁਰੱਖਿਆ ਬਲਾਂ ਦੇ ਉੱਥੇ ਪਹੁੰਚਣ ਮਗਰੋਂ ਪਿੰਡ ਨੂੰ ਸੁਰੱਖਿਆ ਮੁਹੱਈਆ ਕਰਾਉਣ ਲਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਤਾਲੀਬਾਨ ਵਿਚ ਹਫਤੇ ਦੇ ਅਖੀਰ ਵਿਚ ਹਮਲਾ ਕੀਤਾ ਗਿਆ ਸੀ , ਜਿਸ ਵਿਚ 50 ਸਥਾਨਕ ਲੋਕ ਅਤੇ ਅੱਤਵਾਦੀ ਮਾਰੇ ਗਏ ਸਨ।