ਨਿਊਜਰਸੀ ਦੇ ਪੰਜਾਬੀ ਭਾਈਚਾਰੇ ''ਚ ਜਾਣੀ ਪਹਿਚਾਣੀ ਸ਼ਖ਼ਸੀਅਤ ਆਤਮਾ ਸਿੰਘ ਨਹੀਂ ਰਹੇ

Wednesday, Sep 01, 2021 - 02:29 PM (IST)

ਨਿਊਜਰਸੀ ਦੇ ਪੰਜਾਬੀ ਭਾਈਚਾਰੇ ''ਚ ਜਾਣੀ ਪਹਿਚਾਣੀ ਸ਼ਖ਼ਸੀਅਤ ਆਤਮਾ ਸਿੰਘ ਨਹੀਂ ਰਹੇ

ਨਿਊਜਰਸੀ (ਰਾਜ ਗੋਗਨਾ): ਨਿਊਜਰਸੀ ਵਿਚ ਵੱਸਦੇ ਪੰਜਾਬੀ ਭਾਈਚਾਰੇ ਵਿਚ ਜਾਣੀ ਪਹਿਚਾਣੀ ਸ਼ਖ਼ਸੀਅਤ ਸ: ਆਤਮਾ ਸਿੰਘ ਦਾ ਅੱਜ ਮੰਗਲ਼ਵਾਰ ਨੂੰ ਸਥਾਨਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਆਤਮਾ ਸਿੰਘ ਇਕ ਟਰਾਂਸਪੋਰਟਰ ਦੇ ਨਾਲ ਨਿਊਜਰਸੀ ਵਿਚ ਕੋਈ ਵੀ ਧਾਰਮਿਕ ਜਾਂ ਸਿਆਸੀ ਫੰਕਸਨ ਹੋਵੇ ਜਾਂ ਸਮਾਜ ਭਲਾਈ ਦਾ ਕੋਈ ਵੀ ਕੰਮ ਹੋਵੇ, ਭਾਈਚਾਰੇ ਨਾਲ ਅਗਲੀ ਕਤਾਰ ਵਿਚ ਖੜ੍ਹੇ ਹੋਣ ਵਾਲੇ ਬੜੇ ਮਿੱਠ ਬੋਲੜੇ ਸਾਊ ਅਤੇ ਮਿਲਣਸਾਰ ਇਨਸਾਨ ਸਨ। ਸ: ਆਤਮਾ ਸਿੰਘ ਦੇ ਦੇਹਾਂਤ ਬਾਰੇ ਸੁਣ ਕੇ ਹਰੇਕ ਸਿਆਸੀ ਧਾਰਮਿਕ ਸੰਸਥਾਵਾਂ ਨਾਲ ਜੁੜੇ ਆਗੂਆਂ ਅਤੇ ਨਿਊਜਰਸੀ ਦੇ ਆਮ ਲੋਕਾਂ ਵਿਚ ਬਹੁਤ ਸੌਗ ਮਨਾਇਆ ਜਾ ਰਿਹਾ ਹੈ।

ਆਤਮਾ ਸਿੰਘ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੇ ਭਿਆਨਕ ਰੋਗ ਤੋਂ ਪੀੜ੍ਹਤ ਸਨ। ਉਹ ਨਿਊਜਰਸੀ ਦੇ ਜੇਐਫਕੇ ਨਾਮੀ ਹਸਪਤਾਲ ਵਿਖੇ ਦਾਖਿਲ ਸਨ। ਅੱਜ ਮੰਗਲ਼ਵਾਰ ਉਹ ਦੁਪਿਹਰ ਨੂੰ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਏ ਅਤੇ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਅਮਰੀਕਾ ਵਿਚ ਵੱਸਦੇ ਪੰਜਾਬੀ ਭਾਈਚਾਰੇ ਵਿਚ ਜਦੋਂ ਉਹਨਾਂ ਦੀ ਮੌਤ ਦਾ ਪਤਾ ਲੱਗਾ ਤਾਂ ਪੂਰੇ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ। 

ਪੜ੍ਹੋ ਇਹ ਅਹਿਮ ਖਬਰ- ਮਾਣ ਦੀ ਗੱਲ, ਆਸਟ੍ਰੇਲੀਆ 'ਚ ਪਹਿਲੀ ਵਾਰ ਲੱਗੇਗਾ ਸਿੱਖ ਫ਼ੌਜੀ ਦਾ 'ਬੁੱਤ'

ਇੱਥੋਂ ਦੇ ਕਈ ਉੱਘੇ ਸਿੱਖ ਆਗੂਆਂ ਜਿੰਨਾ ਵਿਚ ਸਿੱਖਸ ਆਫ ਅਮੈਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ, ਸ਼੍ਰੋਮਣੀ ਅਕਾਲੀ ਦਲ ਨਿਊਜਰਸੀ ਸੂਬੇ ਦੇ ਪ੍ਰਧਾਨ ਸ: ਹਰਦੀਪ ਸਿੰਘ ਗੋਲਡੀ, ਮੁਸਲਿਮ ਕਮਿਊਨਟੀ ਦੇ ਆਗੂ ਸਾਜਿਦ ਤਰਾਰ, ਮੈਰੀਲੈਂਡ ਤੋ ਸਿੱਖ ਆਗੂ ਬਲਜਿੰਦਰ ਸਿੰਘ ਸੰਮੀ, ਅਤੇ ਉਹਨਾਂ ਦੇ ਜਿਗਰੀ ਮਿੱਤਰ ਯੋਗੇਸ ਸੋਨੀ ਨੇ ਉਹਨਾਂ ਦੀ ਬੇਵਕਤ ਮੋਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਆਤਮਾ ਸਿੰਘ ਇਕ ਨੇਕ ਦਿਲ ਸਾਉ ਅਤੇ ਸਮਾਜ ਭਲਾਈ ਦੇ ਕੰਮਾਂ ਵਿਚ ਮੋਢੇ ਨਾਲ ਮੋਢਾ ਜੋੜ ਕੇ ਵਿਚਰਣ ਵਾਲੇ ਇਨਸਾਨ ਸਨ। ਉਹਨਾਂ ਦਾ ਦੁਨੀਆ ਤੋਂ ਚਲੇ ਜਾਣ ਨਾਲ ਪੰਜਾਬੀ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇੰਨਾਂ ਆਗੂਆਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬੱਲ ਬਖ਼ਸ਼ਣ।
 


author

Vandana

Content Editor

Related News