ਅਫਰੀਕੀ ਦੇਸ਼ ਸਿਏਰਾ ਲਿਓਨ ’ਚ ਵਾਪਰਿਆ ਵੱਡਾ ਹਾਦਸਾ, ਤੇਲ ਟੈਂਕਰ ’ਚ ਧਮਾਕੇ ਕਾਰਨ 92 ਲੋਕਾਂ ਦੀ ਮੌਤ (ਵੀਡੀਓ)

11/06/2021 6:10:02 PM

ਫ੍ਰੀ ਟਾਊਨ : ਅਫ਼ਰੀਕੀ ਦੇਸ਼ ਸਿਏਰਾ ਲਿਓਨ ਦੀ ਰਾਜਧਾਨੀ ਦੇ ਨੇੜੇ ਇਕ ਤੇਲ ਟੈਂਕਰ ’ਚ ਧਮਾਕੇ ’ਚ ਘੱਟ ਤੋਂ ਘੱਟ 92 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ। ਅਧਿਕਾਰੀਆਂ ਅਤੇ ਅੱਖੀਂ ਦੇਖਣ ਵਾਲਿਆਂ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ। ਫ੍ਰੀਟਾਊਨ ਦੇ ਪੂਰਬ ’ਚ ਉਪਨਗਰ ਵੇਲਿੰਗਟਨ ’ਚ ਇਕ ਬੱਸ ਦੇ ਟੈਂਕਰ ਨਾਲ ਟਕਰਾਉਣ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਇਹ ਧਮਾਕਾ ਹੋਇਆ। ਸਟਾਫ ਮੈਂਬਰ ਫੋਡੇ ਮੂਸਾ ਦੇ ਅਨੁਸਾਰ ਕਨਾਟ ਹਸਪਤਾਲ ਦੇ ਮੁਰਦਾਘਰ ’ਚ ਸ਼ਨੀਵਾਰ ਸਵੇਰ ਤੱਕ 92 ਲਾਸ਼ਾਂ ਲਿਆਉਣ ਦੀ ਸੂਚਨਾ ਹੈ। ਗੰਭੀਰ ਤੌਰ ’ਤੇ ਝੁਲਸੇ ਲੱਗਭਗ 30 ਪੀੜਤਾਂ ਦੇ ਬਚਣ ਦੀ ਵੀ ਉਮੀਦ ਨਹੀਂ ਹੈ।

 ਜ਼ਖਮੀ ਲੋਕ, ਜਿਨ੍ਹਾਂ ਦੇ ਕੱਪੜੇ ਧਮਾਕੇ ਤੋਂ ਬਾਅਦ ਲੱਗੀ ਅੱਗ ’ਚ ਜਲ ਗਏ ਸਨ, ਉਹ ਸਟ੍ਰੇਚਰ ’ਤੇ ਨਗਨ ਹਾਲਤ ’ਚ ਪਏ ਸਨ। ਬੰਬ ਧਮਾਕੇ ਤੋਂ ਬਾਅਦ ‘ਐਸੋਸੀਏਟਿਡ ਪ੍ਰੈੱਸ’ਵੱਲੋਂ ਵੀਡੀਓ ਪ੍ਰਾਪਤ ਹੋਈ, ਜਿਸ ’ਚ ਰਾਤ ਨੂੰ ਵਿਸ਼ਾਲ ਅੱਗ ਦਾ ਗੋਲਾ ਜਲਦਾ ਦਿਖਾਈ ਦੇ ਰਿਹਾ ਹੈ, ਜਦਕਿ ਗੰਭੀਰ ਤੌਰ ’ਤੇ ਅੱਗ ਨਾਲ ਝੁਲਸੇ ਕੁਝ ਲੋਕ ਦਰਦ ਨਾਲ ਤੜਫ ਰਹੇ ਸਨ। ਇਸ ਵਿਚਕਾਰ ਰਾਸ਼ਟਰਪਤੀ ਜੂਲੀਅਸ ਮਾਡਾ ਬਾਇਓ, ਜੋ ਸ਼ਨੀਵਾਰ ਨੂੰ ਸੰਯੁਕਤ ਰਾਸ਼ਟਰ ਦੀ ਜਲਵਾਯੂ ਗੱਲਬਾਤ ’ਚ ਹਿੱਸਾ ਲੈਣ ਲਈ ਸਕਾਟਲੈਂਡ ਵਿਚ ਸਨ, ਨੇ ਇਸ ਹਾਦਸੇ ’ਤੇ ਦੁੱਖ ਜਤਾਇਆ। ਉਨ੍ਹਾਂ ਨੇ ਟਵੀਟ ਕੀਤਾ, ‘‘ਜਿਨ੍ਹਾਂ ਪਰਿਵਾਰਾਂ ਨੇ ਆਪਣਿਆਂ ਨੂੰ ਗੁਆਇਆ ਹੈ ਅਤੇ ਜੋ ਲੋਕ ਝੁਲਸ ਗਏ ਹਨ, ਉਨ੍ਹਾਂ ਦੇ ਨਾਲ ਮੇਰੀ ਡੂੰਘੀ ਹਮਦਰਦੀ ਹੈ।’’ ਉਪ-ਰਾਸ਼ਟਰਪਤੀ ਮੁਹੰਮਦ ਜੁਲਦੇਹ ਜਲੋਹ ਨੇ ਰਾਤ ਭਰ ਦੋ ਹਸਪਤਾਲਾਂ ਦਾ ਦੌਰਾ ਕੀਤਾ ਅਤੇ ਕਿਹਾ ਕਿ ਸਿਏਰਾ ਲਿਓਨ ਦੀ ਰਾਸ਼ਟਰੀਅਤਾ ਆਫ਼ਤ ਪ੍ਰਬੰਧਨ ਸੰਸਥਾ ਅਤੇ ਹੋਰ ਐਮਰਜੈਂਸੀ ਦੇ ਮੱਦੇਨਜ਼ਰ ‘ਅਣਥੱਕ ਕੋਸ਼ਿਸ਼’ ਕਰਨਗੀਆਂ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ’ਤੇ ਲਿਖਿਆ, ‘‘ਅਸੀਂ ਸਾਰੇ ਇਸ ਰਾਸ਼ਟਰੀ ਤ੍ਰਾਸਦੀ ਤੋਂ ਬਹੁਤ ਦੁਖੀ ਹਾਂ ਅਤੇ ਇਹ ਅਸਲ ’ਚ ਸਾਡੇ ਦੇਸ਼ ਲਈ ਇਕ ਮੁਸ਼ਕਿਲ ਸਮਾਂ ਹੈ।’’


cherry

Content Editor

Related News