ਅਮਰੀਕਾ 'ਚ ਆਪਸ 'ਚ ਟਕਰਾਏ 20 ਦੇ ਕਰੀਬ ਵਾਹਨ, 5 ਲੋਕਾਂ ਦੀ ਦਰਦਨਾਕ ਮੌਤ
Saturday, Jul 16, 2022 - 09:18 AM (IST)
ਹਾਰਡਿਨ (ਏਜੰਸੀ)- ਅਮਰੀਕਾ ਵਿਚ ਮੋਂਟਾਨਾ ਰਾਜ ਵਿਚ ਇੰਟਰਸਟੇਟ 90 'ਤੇ ਸ਼ੁੱਕਰਵਾਰ ਸ਼ਾਮ ਨੂੰ ਘੱਟੋ-ਘੱਟ 20 ਵਾਹਨਾਂ ਦੇ ਆਪਸ ਵਿਚ ਟਕਰਾ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿਚ ਵੱਡੀ ਗਿਣਤੀ ਵਿਚ ਲੋਕ ਜ਼ਖ਼ਮੀ ਵੀ ਹੋਏ ਹਨ।
ਇਹ ਵੀ ਪੜ੍ਹੋ: ਫਰਾਂਸ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, 10 ਹਜ਼ਾਰ ਲੋਕਾਂ ਨੂੰ ਕੱਢਿਆ ਗਿਆ ਸੁਰੱਖਿਅਤ
ਗਵਰਨਰ ਗ੍ਰੇਗ ਗੀਆਫੋਰਟਡ ਨੇ ਟਵੀਟ ਕੀਤਾ, 'ਮੈਂ ਹਾਰਡਿਨ ਦੇ ਨੇੜੇ ਵੱਡੀ ਗਿਣਤੀ ਵਿਚ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖ਼ਬਰਾਂ ਨਾਲ ਬਹੁਤ ਦੁਖੀ ਹਾਂ। ਕ੍ਰਿਪਾ ਮੇਰੇ ਨਾਲ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਦੁਆ ਕਰੋ। ਅਸੀਂ ਬਚਾਅ ਕਰਮਚਾਰੀਆਂ ਦੇ ਉਨ੍ਹਾਂ ਦੀ ਸੇਵਾ ਲਈ ਧੰਨਵਾਦੀ ਹਾਂ।'
ਸਮਾਚਾਰ ਚੈਨਲ 'ਕੇਟੀਵੀ' ਦੀਆਂ ਖ਼ਬਰਾਂ ਮੁਤਬਾਕ, ਇਹ ਹਾਦਸਾ ਹਾਰਡਿਨ ਤੋਂ 5 ਕਿਲੋਮੀਟਰ ਦੂਰ ਪੱਛਮ ਵਿਚ ਵਾਪਰਿਆ। ਮੋਂਟਾਨਾ ਹਾਈਵੇਅ ਪੈਟਰੋਲ ਸਾਰਜੈਂਟ ਜੇ ਨੇਲਸਨ ਨੇ 'ਐੱਮ.ਟੀ.ਐੱਨ.' ਨਿਊਜ਼ ਨੂੰ ਦੱਸਿਆ ਕਿ ਹਾਦਸੇ ਦੀ ਸੂਚਨਾ ਸ਼ਾਮ ਕਰੀਬ ਸਾਢੇ 4 ਵਜੇ ਮਿਲੀ ਅਤੇ ਬਚਾਅ ਕਰਮਚਾਰੀ 90 ਮਿੰਟ ਬਾਅਦ ਹਾਦਸੇ ਵਾਲੀ ਥਾਂ 'ਤੇ ਪੁੱਜੇ।
ਇਹ ਵੀ ਪੜ੍ਹੋ: ਬ੍ਰਿਟਿਸ਼ PM ਦੇ ਅਹੁਦੇ ਦੀ ਦੌੜ : ਦੂਜੇ ਪੜਾਅ 'ਚ ਜਿੱਤ ਨਾਲ ਸੁਨਕ ਦੀ ਪਕੜ ਹੋਈ ਹੋਰ ਮਜ਼ਬੂਤ