ਚਾਡ ''ਚ ਫੌਜੀ ਅੱਡੇ ''ਤੇ ਹਮਲੇ ''ਚ ਮਾਰੇ ਗਏ ਘੱਟੋ-ਘੱਟ 40 ਫੌਜੀ

Monday, Oct 28, 2024 - 07:00 PM (IST)

ਡਕਾਰ/ਸੇਨੇਗਲ (ਏਜੰਸੀ)- ਅਣਪਛਾਤੇ ਹਮਲਾਵਰਾਂ ਨੇ ਐਤਵਾਰ ਰਾਤ ਚਾਡ ਦੇ ਪੱਛਮੀ ਹਿੱਸੇ ਵਿੱਚ ਇੱਕ ਫੌਜੀ ਅੱਡੇ ਉੱਤੇ ਹਮਲਾ ਕਰ ਦਿੱਤਾ, ਜਿਸ ਵਿੱਚ ਘੱਟੋ-ਘੱਟ 40 ਸੈਨਿਕਾਂ ਦੀ ਮੌਤ ਹੋ ਗਈ। ਚਾਡ ਦੇ ਰਾਸ਼ਟਰਪਤੀ ਦਫਤਰ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: 'ਮਨ ਕੀ ਬਾਤ' 'ਚ PM ਦੇ ਜ਼ਿਕਰ ਤੋਂ ਬਾਅਦ ਸੁਰਖੀਆਂ 'ਚ ਆਇਆ ਕਰਨਾਟਕ ਦਾ ਵਿਅਕਤੀ

ਚਾਡ ਦੇ ਰਾਸ਼ਟਰਪਤੀ ਇਦਰੀਸ ਡੇਬੀ ਨੇ ਸੋਮਵਾਰ ਸਵੇਰੇ ਫੌਜੀ ਅੱਡੇ ਦਾ ਦੌਰਾ ਕੀਤਾ ਅਤੇ ਹਮਲਾਵਰਾਂ ਦਾ ਪਤਾ ਲਗਾਉਣ ਲਈ ਫੌਜੀ ਕਾਰਵਾਈ ਸ਼ੁਰੂ ਕਰਨ ਦਾ ਐਲਾਨ ਕੀਤਾ। ਚਾਡ ਲੰਬੇ ਸਮੇਂ ਤੋਂ ਨਾਈਜੀਰੀਆ ਦੀ ਸਰਹੱਦ ਦੇ ਨੇੜੇ, ਦੇਸ਼ ਦੇ ਪੱਛਮ ਵਿੱਚ ਇੱਕ ਵਿਦਰੇਹ ਨਾਲ ਲੜ ਰਿਹਾ ਹੈ। ਜੂਨ ਵਿੱਚ ਰਾਜਧਾਨੀ, ਐਨ'ਜਾਮੇਨਾ ਵਿੱਚ ਇੱਕ ਫੌਜੀ ਅਸਲਾ ਡਿਪੂ ਵਿੱਚ ਧਮਾਕੇ ਮਗਰੋਂ ਅੱਗ ਲੱਗਣ ਕਾਰਨ 9 ਲੋਕ ਮਾਰੇ ਗਏ ਸਨ ਅਤੇ 40 ਤੋਂ ਵੱਧ ਜ਼ਖਮੀ ਹੋ ਗਏ ਸਨ।

ਇਹ ਵੀ ਪੜ੍ਹੋ: ਬੰਗਾਲ ਸਰਕਾਰ ਨੇ ਗੁਟਖਾ ਤੇ ਪਾਨ ਮਸਾਲਾ ਉਤਪਾਦਾਂ 'ਤੇ ਵਧਾਈ ਪਾਬੰਦੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News