ਮਾਲੀ ’ਚ ਅੱਤਵਾਦੀ ਹਮਲਾ, 31 ਲੋਕਾਂ ਦੀ ਮੌਤ

Saturday, Dec 04, 2021 - 09:15 AM (IST)

ਮਾਲੀ ’ਚ ਅੱਤਵਾਦੀ ਹਮਲਾ, 31 ਲੋਕਾਂ ਦੀ ਮੌਤ

ਬਮਾਕੋ (ਵਾਰਤਾ) : ਮਾਲੀ ਵਿਚ ਇਕ ਬੱਸ ’ਤੇ ਅੱਤਵਾਦੀਆਂ ਦੇ ਹਮਲੇ ਵਿਚ ਘੱਟ ਤੋਂ ਘੱਟ 31 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ। ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਸੂਤਰਾਂ ਮੁਤਾਬਕ ਇਹ ਹਮਲਾ ਮਾਲੀ ਦੇ ਪੂਰਬੀ ਸ਼ਹਿਰ ਬਾਂਦਿਆਗਾਰਾ ਤੋਂ ਕੁੱਝ ਦੂਰੀ ’ਤੇ ਕੀਤਾ ਗਿਆ। ਮਾਲੀ ਦੀ ਸਥਿਤੀ 2012 ਵਿਚ ਉਸ ਸਮੇਂ ਤੋਂ ਅਸਥਿਰ ਹੋ ਗਈ ਸੀ, ਜਦੋਂ ਤੁਆਰੇਗ ਅੱਤਵਾਦੀਆਂ ਨੇ ਦੇਸ਼ ਦੇ ਉਤਰੀ ਹਿੱਸੇ ਵਿਚ ਵਿਸ਼ਾਲ ਖੇਤਰਾਂ ’ਤੇ ਕਬਜ਼ਾ ਕਰ ਲਿਆ ਸੀ।

ਇਹ ਵੀ ਪੜ੍ਹੋ : ‘ਮੈਨੂੰ ਪੈਦਾ ਕਿਉਂ ਕੀਤਾ’, ਕੁੜੀ ਨੇ ਮਾਂ ਦੇ ਡਾਕਟਰ ’ਤੇ ਕੀਤਾ ਕੇਸ ਤਾਂ ਮਿਲਿਆ ਕਰੋੜਾਂ ਦਾ ਹਰਜਾਨਾ


author

cherry

Content Editor

Related News