ਦੱਖਣੀ ਬ੍ਰਾਜ਼ੀਲ ''ਚ ਹੜ੍ਹ ਕਾਰਨ ਘੱਟੋ-ਘੱਟ 31 ਮੌਤਾਂ, 2300 ਲੋਕ ਹੋਏ ਬੇਘਰ, ਤਸਵੀਰਾਂ ''ਚ ਵੇਖੋ ਤਬਾਹੀ ਦਾ ਮੰਜ਼ਰ
Thursday, Sep 07, 2023 - 04:09 PM (IST)

ਮੁਕੁਮ/ਬ੍ਰਾਜ਼ੀਲ (ਭਾਸ਼ਾ)- ਦੱਖਣੀ ਬ੍ਰਾਜ਼ੀਲ ਵਿੱਚ ਚੱਕਰਵਾਤੀ ਤੂਫਾਨ ਕਾਰਨ ਆਏ ਹੜ੍ਹ ਕਾਰਨ ਕਈ ਸ਼ਹਿਰਾਂ ਵਿੱਚ ਘਰ ਪਾਣੀ ਵਿੱਚ ਡੁੱਬ ਗਏ, ਵਾਹਨ ਪਾਣੀ ਵਿੱਚ ਫਸ ਗਏ ਅਤੇ ਕਈ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਹੜ੍ਹ ਕਾਰਨ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਅਤੇ 2300 ਲੋਕ ਬੇਘਰ ਹੋ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਗਵਰਨਰ ਐਡੁਆਰਡੋ ਲਇਤੇ ਨੇ ਕਿਹਾ ਕਿ ਸੋਮਵਾਰ ਰਾਤ ਤੋਂ ਜਾਰੀ ਤੂਫਾਨ ਨੇ 60 ਤੋਂ ਵੱਧ ਸ਼ਹਿਰਾਂ ਨੂੰ ਪ੍ਰਭਾਵਿਤ ਕੀਤਾ ਹੈ।
ਇਹ ਵੀ ਪੜ੍ਹੋ: ਅਧਿਐਨ 'ਚ ਦਾਅਵਾ, ਅਮਰੀਕਾ 'ਚ ਗ੍ਰੀਨ ਕਾਰਡ ਮਿਲਣ ਤੋਂ ਪਹਿਲਾਂ ਹੀ 4 ਲੱਖ ਭਾਰਤੀਆਂ ਦੀ ਹੋ ਸਕਦੀ ਹੈ ਮੌਤ
ਇਹ ਤੂਫਾਨ ਰੀਓ ਗ੍ਰਾਂਡੇ ਡੋ ਸੁਲ ਰਾਜ ਲਈ ਸਭ ਤੋਂ ਵਿਨਾਸ਼ਕਾਰੀ ਤਬਾਹੀ ਬਣ ਗਿਆ ਹੈ। ਲਇਤੇ ਨੇ ਸਰਕਾਰ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀ ਗਈ ਵੀਡੀਓ 'ਚ ਕਿਹਾ, ''ਅਸੀਂ ਹਵਾਈ ਸਰਵੇਖਣ ਕਰਨ ਤੋਂ ਬਾਅਦ ਸਥਿਤੀ ਦੀ ਗੰਭੀਰਤਾ ਦਾ ਅਹਿਸਾਸ ਕੀਤਾ। ਇਸ ਤਬਾਹੀ ਨਾਲ ਨਦੀ ਦੇ ਕੰਢੇ ਰਹਿਣ ਵਾਲੇ ਲੋਕ ਹੀ ਨਹੀਂ ਸਗੋਂ ਪੂਰੇ ਸ਼ਹਿਰ ਪ੍ਰਭਾਵਿਤ ਹੋਏ ਹਨ।'
ਮੰਗਲਵਾਰ ਨੂੰ ਬਚਾਅ ਟੀਮਾਂ ਵੱਲੋਂ ਇਹ ਵੀਡੀਓ ਲਈ ਗਈ ਸੀ ਅਤੇ ਆਨਲਾਈਨ ਨਿਊਜ਼ ਸਾਈਟ ਜੀ 1 ਵੱਲੋਂ ਪ੍ਰਕਾਸ਼ਤ ਇਸ ਵੀਡੀਓ ਵਿੱਚ ਕੁਝ ਪਰਿਵਾਰ ਆਪਣੇ ਘਰਾਂ ਦੀਆਂ ਛੱਤਾਂ 'ਤੇ ਖੜ੍ਹੇ ਹੋ ਕੇ ਮਦਦ ਲਈ ਗੁਹਾਰ ਲਗਾ ਰਹੇ। ਸੜਕਾਂ ’ਤੇ ਵਗਦੇ ਤੇਜ਼ ਪਾਣੀ ਨੇ ਕਈ ਇਲਾਕਿਆਂ ਦਾ ਮੁੱਖ ਸ਼ਹਿਰਾਂ ਨਾਲੋਂ ਸੰਪਰਕ ਪੂਰੀ ਤਰ੍ਹਾਂ ਕੱਟ ਦਿੱਤਾ ਹੈ। ਲਇਤੇ ਨੇ ਬੁੱਧਵਾਰ ਨੂੰ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 31 ਤੱਕ ਪਹੁੰਚ ਗਈ ਹੈ। ਦੇਸ਼ ਦੇ ਐਮਰਜੈਂਸੀ ਅਧਿਕਾਰੀਆਂ ਨੇ ਕਿਹਾ ਕਿ ਘੱਟੋ-ਘੱਟ 2300 ਲੋਕ ਬੇਘਰ ਹੋ ਗਏ ਹਨ। ਨਾਲ ਹੀ 3 ਹਜ਼ਾਰ ਹੋਰ ਲੋਕਾਂ ਨੂੰ ਅਸਥਾਈ ਤੌਰ 'ਤੇ ਆਪਣੇ ਘਰ ਛੱਡਣੇ ਪਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।