ਬੰਗਲਾਦੇਸ਼ : ਨਦੀ ''ਚ ਕਿਸ਼ਤੀ ਡੁੱਬਣ ਕਾਰਨ 20 ਲੋਕਾਂ ਦੀ ਹੋਈ ਮੌਤ
Saturday, Aug 28, 2021 - 01:48 AM (IST)
ਢਾਕਾ-ਬੰਗਲਾਦੇਸ਼ ਦੇ ਮੱਧ ਬ੍ਰਾਹਮਣਬਾਡੀਆ 'ਚ ਸ਼ੁੱਕਰਵਾਰ ਨੂੰ ਤੀਤਾਸ਼ ਨਦੀ 'ਚ ਇੰਜਣ ਨਾਲ ਚੱਲਣ ਵਾਲੀ ਇਕ ਯਾਤਰੀ ਕਿਸ਼ਤੀ ਦੇ ਡੁੱਬ ਜਾਣ ਨਾਲ ਘਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨਾਂ ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਬ੍ਰਾਹਮਣਬਾਡੀਆ ਦੇ ਡਿਪਟੀ ਕਮਿਸ਼ਰਨਰ ਹਯਾਤ-ਉਦ-ਦੌਲਾ ਖਾਨ ਨੇ ਘਟਨਾ ਵਾਲੀ ਥਾਂ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਹੁਣ ਤੱਕ 20 ਲਾਸ਼ਾਂ ਕੱਢੀਆਂ ਹਨ ਅਤੇ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :ਅਫਗਾਨਿਸਤਾਨ ਤੋਂ ਆਉਣ ਵਾਲੇ 4,000 ਲੋਕਾਂ ਦੇ ਰੁਕਣ ਦਾ ਪ੍ਰਬੰਧ ਕਰ ਰਿਹੈ ਪਾਕਿ
ਕਈ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਕਿਸ਼ਤੀ ਸਥਾਨਕ ਮਾਰਗ 'ਤੇ 100 ਤੋਂ ਜ਼ਿਆਦਾ ਯਾਤਰੀਆਂ ਨੂੰ ਲਿਜਾ ਰਹੀ ਸੀ। ਇਸ ਦੌਰਾਨ ਉਸ ਦੀ ਟੱਕਰ ਰੇਤ ਨਾਲ ਭਰੀ ਇਕ ਹੋਰ ਕਿਸ਼ਤੀ ਨਾਲ ਹੋ ਗਈ ਅਤੇ ਨਾਲ ਹੀ ਪਿੱਛੋਂ ਇਕ ਹੋਰ ਕਾਰਗੋ ਕਿਸ਼ਤੀ ਵੀ ਇਸ ਨਾਲ ਟਕਰਾ ਗਈ। ਇਕ ਟੀ.ਵੀ. ਚੈਨਲ ਨੇ ਹਾਦਸੇ 'ਚ ਬਚ ਗਏ ਇਕ ਵਿਅਕਤੀ ਦੇ ਹਵਾਲੇ ਤੋਂ ਕਿਹਾ ਕਿ ਆਹਮੋ-ਸਾਹਮਣੇ ਦੀ ਟੱਕਰ ਤੋਂ ਬਾਅਦ ਸਾਡੀ ਕਿਸ਼ਤੀ ਨੂੰ ਰੇਤ ਲਿਜਾ ਰਹੀ ਇਕ ਹੋਰ ਕਿਸ਼ਤੀ ਨੇ ਪਿਛੋਂ ਟੱਕਰ ਮਾਰ ਦਿੱਤੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।