ਯੂਗਾਂਡਾ 'ਚ ਵਾਪਰਿਆ ਭਿਆਨਕ ਬੱਸ ਹਾਦਸਾ, 20 ਮੌਤਾਂ

Wednesday, May 04, 2022 - 04:16 PM (IST)

ਯੂਗਾਂਡਾ 'ਚ ਵਾਪਰਿਆ ਭਿਆਨਕ ਬੱਸ ਹਾਦਸਾ, 20 ਮੌਤਾਂ

ਕੰਪਾਲਾ/ਯੂਗਾਂਡਾ (ਏਜੰਸੀ)- ਪੱਛਮੀ ਯੂਗਾਂਡਾ ਵਿਚ ਇਕ ਸੜਕ ਹਾਦਸੇ ਵਿਚ ਇਕ ਯਾਤਰੀ ਬੱਸ ਵਿਚ ਸਵਾਰ 20 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਬੁੱਧਵਾਰ ਸਵੇਰੇ ਵਾਪਰੇ ਇਸ ਹਾਦਸੇ 'ਚ ਮਰਨ ਵਾਲਿਆਂ 'ਚ 7 ਨਾਬਾਲਗ ਸ਼ਾਮਲ ਹਨ।

ਇਹ ਵੀ ਪੜ੍ਹੋ: ਡੈਨਮਾਰਕ 'ਚ ਮੋਦੀ ਨੇ ਦਿੱਤਾ 'ਚਲੋ ਇੰਡੀਆ' ਦਾ ਨਾਅਰਾ: ਕਿਹਾ- ਹਰ ਭਾਰਤੀ 5 ਵਿਦੇਸ਼ੀ ਦੋਸਤਾਂ ਨੂੰ ਭੇਜੇ ਭਾਰਤ

ਪੁਲਸ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਬੱਸ ਫੋਰਟ ਪੋਰਟਲ ਸ਼ਹਿਰ ਤੋਂ ਯੂਗਾਂਡਾ ਦੀ ਰਾਜਧਾਨੀ ਕੰਪਾਲਾ ਜਾ ਰਹੀ ਸੀ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਹਾਦਸੇ ਦੀਆਂ ਤਸਵੀਰਾਂ 'ਚ ਲੋਕ ਹਾਦਸੇ ਵਾਲੀ ਥਾਂ 'ਤੇ ਮਲਬੇ ਤੋਂ ਯਾਤਰੀਆਂ ਨੂੰ ਬਚਾਉਂਦੇ ਹੋਏ ਦੇਖੇ ਜਾ ਸਕਦੇ ਹਨ।

ਇਹ ਵੀ ਪੜ੍ਹੋ: ਪੰਜਾਬ ਅਤੇ ਤਾਮਿਲਨਾਡੂ ਦੇ 2 ਸਮੂਹਾਂ ਨੇ ਜਿੱਤਿਆ 'ਨਾਸਾ ਹਿਊਮਨ ਐਕਸਪਲੋਰੇਸ਼ਨ ਰੋਵਰ ਚੈਲੇਂਜ' ਮੁਕਾਬਲਾ


author

cherry

Content Editor

Related News