ਘਾਨਾ ’ਚ ਜ਼ਬਰਦਸਤ ਧਮਾਕਾ, 20 ਲੋਕਾਂ ਦੀ ਮੌਤ

Friday, Jan 21, 2022 - 10:24 AM (IST)

ਘਾਨਾ ’ਚ ਜ਼ਬਰਦਸਤ ਧਮਾਕਾ, 20 ਲੋਕਾਂ ਦੀ ਮੌਤ

ਅਕਰਾ (ਵਾਰਤਾ) : ਘਾਨਾ ਦੇ ਪੱਛਮੀ ਖੇਤਰ ਵਿਚ ਮਾਈਨਿੰਗ ਸਮੱਗਰੀ ਵਿਚ ਧਮਾਕਾ ਹੋਣ ਕਾਰਨ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ। ਰਾਸ਼ਟਰੀ ਆਫ਼ਤ ਪ੍ਰਬੰਧਨ ਸੰਗਠਨ ਦੇ ਡਿਪਟੀ ਡਾਇਰੈਕਟ ਜਨਰਲ ਸੇਜੀ ਸਾਜੀ ਨੇ ਦੱਸਿਆ ਕਿ ਧਮਾਕਾ ਮਾਈਨਿੰਗ ਵਿਸਫੋਟਕਾਂ ਨਾਲ ਭਰੇ ਟਰੱਕ ਦੇ ਮੋਟਰਸਾਈਕਲ ਨਾਲ ਟਕਰਾਉਣ ਤੋਂ ਬਾਅਦ ਹੋਇਆ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਗੁਰਦਾਸਪੁਰ ਦੇ 25 ਸਾਲਾ ਗੱਭਰੂ ਦੀ ਟਰੱਕ ਹਾਦਸੇ ’ਚ ਮੌਤ

ਸਾਜੀ ਨੇ ਕਿਹਾ, ‘ਮੋਟਰਸਾਈਕਲ ਟਰੱਕ ਦੇ ਰਸਤੇ ਵਿਚ ਆ ਗਿਆ ਅਤੇ ਉਸ ਨਾਲ ਟਕਰਾ ਗਿਆ, ਜਿਸ ਕਾਰਨ ਚੰਗਿਆੜੀ ਨਿਕਲੀ ਅਤੇ ਧਮਾਕਾ ਹੋ ਗਿਆ।’ ਅਧਿਕਾਰੀ ਨੇ ਕਿਹਾ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਉਸ ਕਾਰਨ ਕਰੀਬ 500 ਆਸਰਾ ਘਰ ਨਸ਼ਟ ਹੋ ਗਏ ਅਤੇ ਆਸ-ਪਾਸ ਦੇ ਕਈ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਨੇੜੇ ਦੇ ਮੁਰਦਾਘਰ ਵਿਚ ਰੱਖ ਦਿੱਤਾ ਗਿਆ ਹੈ ਅਤੇ ਵਿਸਥਾਪਿਤ ਪਰਿਵਾਰ ਇਕ ਚਰਚ ਵਿਚ ਅਸਥਾਈ ਸ਼ਰਨ ਲੈ ਰਹੇ ਹਨ।

ਇਹ ਵੀ ਪੜ੍ਹੋ: ਬੰਬ ਧਮਾਕੇ ਨਾਲ ਦਹਿਲਿਆ ਲਾਹੌਰ, 3 ਦੀ ਮੌਤ, 25 ਜ਼ਖ਼ਮੀ

 

 


author

cherry

Content Editor

Related News