ਗੈਸ ਸਟੇਸ਼ਨ ''ਚ ਹੋਇਆ ਜ਼ਬਰਦਸਤ ਧਮਾਕਾ, 20 ਲੋਕਾਂ ਦੀ ਮੌਤ, 300 ਦੇ ਕਰੀਬ ਜ਼ਖ਼ਮੀ
Tuesday, Sep 26, 2023 - 01:50 PM (IST)
ਯੇਰੇਵਨ/ਅਰਮੇਨੀਆ (ਭਾਸ਼ਾ)- ਨਾਗੋਰਨੋ-ਕਾਰਾਬਾਖ ਵਿਚ ਵੱਖਵਾਦੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਇਕ ਗੈਸ ਸਟੇਸ਼ਨ ਵਿਚ ਹੋਏ ਧਮਾਕੇ ਵਿਚ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 300 ਦੇ ਕਰੀਬ ਜ਼ਖਮੀ ਹੋ ਗਏ। ਸਿਹਤ ਵਿਭਾਗ ਨੇ ਕਿਹਾ ਕਿ ਖੇਤਰ ਦੀ ਰਾਜਧਾਨੀ ਸਟੀਪਨਾਕਰਟ ਦੇ ਬਾਹਰੀ ਇਲਾਕੇ ਵਿਚ ਸਥਿਤ ਇੱਕ ਗੈਸ ਸਟੇਸ਼ਨ 'ਤੇ ਸੋਮਵਾਰ ਦੇਰ ਰਾਤ ਹੋਏ ਧਮਾਕੇ ਤੋਂ ਬਾਅਦ 13 ਲਾਸ਼ਾਂ ਮਿਲੀਆਂ ਹਨ ਅਤੇ ਜ਼ਖ਼ਮੀ 7 ਲੋਕਾਂ ਨੇ ਦਮ ਤੋੜ ਦਿੱਤਾ ਹੈ।
ਇਹ ਵੀ ਪੜ੍ਹੋ: ਭਾਰਤ-ਕੈਨੇਡਾ ਵਿਵਾਦ ਦਰਮਿਆਨ ਮੁੜ ਆਇਆ ਅਮਰੀਕਾ ਦਾ ਵੱਡਾ ਬਿਆਨ
ਸਿਹਤ ਵਿਭਾਗ ਨੇ ਕਿਹਾ ਕਿ 290 ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਖੇਤਰ 'ਤੇ ਤਿੰਨ ਦਹਾਕਿਆਂ ਤੱਕ ਵੱਖਵਾਦੀਆਂ ਦਾ ਰਾਜ ਰਿਹਾ। ਪਿਛਲੇ ਹਫਤੇ ਅਜ਼ਰਬਾਈਜਾਨ ਦੀ ਫੌਜ ਵੱਲੋਂ ਮੁਹਿੰਮ ਚਲਾ ਕੇ ਇਲਾਕੇ 'ਤੇ ਪੂਰੀ ਤਰ੍ਹਾਂ ਦਾਅਵਾ ਕਰਨ ਦਰਮਿਆਨ ਹਜ਼ਾਰਾਂ ਨਾਗੋਰਨੋ-ਕਾਰਾਬਾਖ ਵਾਸੀ ਅਰਮੇਨੀਆ ਵੱਲ ਰੁਖ਼ ਰਹੇ ਹਨ। ਇਸ ਦੌਰਾਨ ਧਮਾਕੇ ਦੀ ਇਹ ਘਟਨਾ ਵਾਪਰੀ।
ਇਹ ਵੀ ਪੜ੍ਹੋ: ਕੈਨੇਡਾ ਦੇ ਰੱਖਿਆ ਮੰਤਰੀ ਨੇ ਕਿਹਾ, ਭਾਰਤ ਦਾ ਵੀਜ਼ਾ ਸੇਵਾਵਾਂ ਬੰਦ ਕਰਨਾ ਸਹੀ ਨਹੀਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8