ਕੈਨੇਡਾ ਦੇ ਮਾਂਟਰੀਅਲ ''ਚ ਹੋਸਟਲ ''ਚ ਅੱਗ ਲੱਗਣ ਕਾਰਨ 2 ਹਲਾਕ
Saturday, Oct 05, 2024 - 12:36 PM (IST)
ਓਟਾਵਾ (ਏਜੰਸੀ)- ਕੈਨੇਡਾ ਦੇ ਓਲਡ ਮਾਂਟਰੀਅਲ ਵਿਚ ਸ਼ੁੱਕਰਵਾਰ ਸਵੇਰੇ ਇਕ ਹੋਸਟਲ ਦੀ ਇਮਾਰਤ ਵਿਚ ਭਿਆਨਕ ਅੱਗ ਲੱਗ ਗਈ, ਜਿਸ ਵਿਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸਥਾਨਕ ਮੀਡੀਆ ਨੇ ਦਿੱਤੀ। ਮਾਂਟਰੀਅਲ ਪੁਲਸ ਨੇ ਕਿਹਾ ਕਿ ਨੋਟਰੇ-ਡੇਮ ਅਤੇ ਬੋਨਸਕੋਰਸ ਸੜਕ ਕਿਨਾਰੇ ਸਥਿਤ ਇਮਾਰਤ ਵਿੱਚ ਅੱਗ ਸਵੇਰੇ ਲੱਗਭਗ 2 ਵਜੇ ਦੇ ਕਰੀਬ ਲੱਗੀ। ਰਿਪੋਰਟਾਂ ਅਨੁਸਾਰ ਅੱਗ ਨੇ 100 ਸਾਲ ਪੁਰਾਣੀ ਤਿੰਨ ਮੰਜ਼ਿਲਾ ਇਮਾਰਤ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜਿਸ ਵਿਚ ਦੂਜੀ ਅਤੇ ਤੀਜੀ ਮੰਜ਼ਿਲ 'ਤੇ ਲੇ 402 ਨਾਮ ਦਾ ਹੋਸਟਲ ਅਤੇ ਮੁੱਖ ਮੰਜ਼ਿਲ 'ਤੇ ਇਕ ਰੈਸਟੋਰੈਂਟ ਸੀ।
ਇਹ ਵੀ ਪੜ੍ਹੋ: ਪਰਬਤਾਰੋਹੀ ਮਿੰਗਮਾ ਜੀ. ਨੇ ਰਚਿਆ ਇਤਿਹਾਸ, ਬਿਨਾਂ ਵਾਧੂ ਆਕਸੀਜਨ ਦੇ 14 ਚੋਟੀਆਂ ਕੀਤੀਆਂ ਫਤਹਿ
ਸੀਬੀਸੀ ਨਿਊਜ਼ ਮੁਤਾਬਕ ਮਿਊਂਸੀਪਲ ਟੈਕਸ ਰਿਕਾਰਡ ਦਿਖਾਉਂਦੇ ਹਨ ਕਿ ਇਮਾਰਤ ਦਾ ਮਾਲਕ ਐਮਿਲ-ਹੈਮ ਬੇਨਾਮੋਰ ਹੈ, ਜਿਸ ਨੇ 2021 ਵਿੱਚ ਉੱਥੇ 20 ਕਮਰਿਆਂ ਵਾਲਾ ਹੋਟਲ ਬਣਾਉਣ ਦੀ ਇਜਾਜ਼ਤ ਲਈ ਬੇਨਤੀ ਕੀਤੀ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਉਹ ਉਹੀ ਵਿਅਕਤੀ ਹੈ ਜਿਸ ਦੀ ਓਲਡ ਮਾਂਟਰੀਅਲ ਦੇ ਪਲੇਸ ਡੀ'ਯੂਵਿਲ ਵਿੱਚ ਇੱਕ ਇਮਾਰਤ ਹੈ, ਜਿੱਥੇ ਮਾਰਚ 2023 ਵਿੱਚ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਇਜ਼ਰਾਈਲ ਨੇ ਹਿਜ਼ਬੁੱਲਾ ਦਾ ਮੁਖੀ ਬਣਨ ਤੋਂ ਪਹਿਲਾਂ ਹੀ ਨਸਰੱਲਾ ਦੇ ਵਾਰਿਸ ਸਫੀਦੀਨ ਨੂੰ ਕੀਤਾ ਢੇਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8