ਵੱਡੀ ਖ਼ਬਰ : ਯਾਤਰੀਆਂ ਨਾਲ ਭਰੀ ਬੱਸ ਨੇ ਟਰੱਕ ਨੂੰ ਮਾਰੀ ਟੱਕਰ, 18 ਲੋਕਾਂ ਦੀ ਦਰਦਨਾਕ ਮੌਤ
Saturday, Feb 10, 2024 - 09:45 AM (IST)
ਕਿਨਸ਼ਾਸਾ (ਭਾਸ਼ਾ)- ਕਾਂਗੋ ਦੀ ਰਾਜਧਾਨੀ ਕਿਨਸ਼ਾਸਾ ਵਿੱਚ ਸ਼ੁੱਕਰਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ ਯਾਤਰੀਆਂ ਨਾਲ ਭਰੀ ਬੱਸ ਇਕ ਟਰੱਕ ਨਾਲ ਟਕਰਾ ਗਈ।
ਇਹ ਵੀ ਪੜ੍ਹੋ: ਜੇ ਤੁਸੀਂ ਵੀ ਕਰ ਰਹੇ ਹੋ ਕੈਨੇਡਾ ਜਾਣ ਦੀ ਤਿਆਰੀ ਤਾਂ ਹੋ ਜਾਓ ਸਾਵਧਾਨ, ਪਹਿਲਾਂ ਪੜ੍ਹੋ ਇਹ ਖ਼ਬਰ
ਕਿਨਸ਼ਾਸਾ ਵਿੱਚ ਕਿਮਬੰਸੇਕੇ ਨਗਰਪਾਲਿਕਾ ਦੇ ਮੇਅਰ ਅਨਾਦੋਲੂ ਨਗੰਗਾ ਨੇ ਕਿਹਾ ਕਿ ਐਨ'ਡਿਜੀਲੀ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਜਾਣ ਵਾਲੇ ਹਾਈਵੇਅ 'ਤੇ ਯਾਤਰੀ ਬੱਸ ਇੱਕ ਟਰੱਕ ਨਾਲ ਟਕਰਾ ਗਈ। ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਨਜ਼ਦੀਕੀ ਹਸਪਤਾਲ ਦੇ ਮੁਰਦਾਘਰ ਵਿੱਚ ਲਿਜਾਇਆ ਗਿਆ। ਇਸ ਹਾਦਸੇ 'ਚ ਦੋ ਲੋਕ ਜ਼ਖਮੀ ਵੀ ਹੋਏ ਹਨ।
ਸਥਾਨਕ ਰੋਡ ਟ੍ਰੈਫਿਕ ਏਜੰਸੀ ਦੇ ਮੁਖੀ ਫਰੈਡੀ ਡੋਂਗੋ ਨੇ ਡਰਾਈਵਰਾਂ ਨੂੰ ਬਹੁਤ ਜ਼ਿਆਦਾ ਰਫਤਾਰ ਨਾਲ ਵਾਹਨ ਨਾ ਚਲਾਉਣ ਦੀ ਅਪੀਲ ਕੀਤੀ, ਜਿਸ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਡੋਂਗੋ ਨੇ ਕਿਹਾ ਕਿ ਤਾਜ਼ਾ ਹਾਦਸੇ ਦੀ ਜਾਂਚ ਕੀਤੀ ਜਾਵੇਗੀ। ਕਾਂਗੋ ਵਿੱਚ ਮੁੱਖ ਸੜਕਾਂ 'ਤੇ ਸੜਕ ਹਾਦਸੇ ਆਮ ਹਨ। ਸਥਾਨਕ ਅਧਿਕਾਰੀਆਂ ਨੇ ਡਰਾਈਵਰਾਂ ਨੂੰ ਜਾਗਰੂਕ ਕਰਨ ਅਤੇ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਹੈ ਪਰ ਉਨ੍ਹਾਂ ਨਿਯਮਾਂ ਦੀ ਪਾਲਣਾ ਅਜੇ ਵੀ ਘੱਟ ਹੈ ਅਤੇ ਡਿਫਾਲਟਰ ਅਕਸਰ ਜੁਰਮਾਨੇ ਤੋਂ ਬਚ ਜਾਂਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।