ਪੈਟਰੋਲ ਨਾਲ ਭਰਿਆ ਟਰੱਕ ਪਲਟਣ ਕਾਰਨ ਹੋਇਆ ਵੱਡਾ ਧਮਾਕਾ, 17 ਲੋਕਾਂ ਦੀ ਮੌਤ

Sunday, Sep 15, 2024 - 05:20 AM (IST)

ਪੈਟਰੋਲ ਨਾਲ ਭਰਿਆ ਟਰੱਕ ਪਲਟਣ ਕਾਰਨ ਹੋਇਆ ਵੱਡਾ ਧਮਾਕਾ, 17 ਲੋਕਾਂ ਦੀ ਮੌਤ

ਪੋਰਟ ਔ ਪ੍ਰਿੰਸ - ਹੈਤੀ ਵਿੱਚ ਸ਼ਨੀਵਾਰ ਨੂੰ ਪੈਟਰੋਲ ਲੈ ਕੇ ਜਾ ਰਿਹਾ ਇੱਕ ਟੈਂਕਰ ਟਰੱਕ ਪਲਟ ਗਿਆ ਅਤੇ ਧਮਾਕਾ ਹੋ ਗਿਆ, ਜਿਸ ਵਿੱਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਜਾਣਕਾਰੀ ‘ਰੇਡੀਓ ਕੈਰੀਬਜ਼’ ਦੀ ਖ਼ਬਰ ਵਿੱਚ ਦਿੱਤੀ ਗਈ। ਹਾਦਸੇ ਬਾਰੇ ਟਿੱਪਣੀ ਲਈ ਹੈਤੀ ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋ ਸਕਿਆ।

ਹੈਤੀ ਦੇ ਹਸਪਤਾਲਾਂ ਵਿੱਚ ਗੰਭੀਰ ਸੜਨ ਵਾਲੇ ਮਰੀਜ਼ਾਂ ਦੇ ਇਲਾਜ ਲਈ ਲੋੜੀਂਦੀਆਂ ਸਹੂਲਤਾਂ ਨਹੀਂ ਹਨ। 1.2 ਕਰੋੜ ਦੀ ਆਬਾਦੀ ਵਾਲਾ ਇਹ ਦੇਸ਼ ਈਂਧਨ ਦੀ ਕਮੀ ਨਾਲ ਵੀ ਜੂਝ ਰਿਹਾ ਹੈ। ਗਰੋਹਾਂ ਵਿਚਕਾਰ ਲੜਾਈ ਕਾਰਨ ਦੇਸ਼ ਵਿੱਚ ਮਾਲ ਦੀ ਦਰਾਮਦ ਕਰਨਾ ਹੋਰ ਮੁਸ਼ਕਲ ਹੋ ਗਿਆ ਹੈ। ਸ਼ਨੀਵਾਰ ਦਾ ਹਾਦਸਾ 60,000 ਦੀ ਆਬਾਦੀ ਵਾਲੇ ਸ਼ਹਿਰ ਮਿਰਾਗੋਨੇ ਵਿੱਚ ਵਾਪਰਿਆ ਜੋ ਤਿੰਨ ਸਾਲ ਪਹਿਲਾਂ ਇੱਕ ਸ਼ਕਤੀਸ਼ਾਲੀ ਭੂਚਾਲ ਨਾਲ ਪ੍ਰਭਾਵਿਤ ਹੋਇਆ ਸੀ।


author

Inder Prajapati

Content Editor

Related News