ਮੈਕਸੀਕੋ: ਪ੍ਰਵਾਸੀਆਂ ਨੂੰ ਲਿਜਾ ਰਹੀ ਬੱਸ ਹਾਦਸਾਗ੍ਰਸਤ, 17 ਦੀ ਮੌਤ ਤੇ ਕਈ ਜ਼ਖਮੀ

Tuesday, Feb 21, 2023 - 10:24 AM (IST)

ਮੈਕਸੀਕੋ: ਪ੍ਰਵਾਸੀਆਂ ਨੂੰ ਲਿਜਾ ਰਹੀ ਬੱਸ ਹਾਦਸਾਗ੍ਰਸਤ, 17 ਦੀ ਮੌਤ ਤੇ ਕਈ ਜ਼ਖਮੀ

ਮੈਕਸੀਕੋ ਸਿਟੀ (ਬਿਊਰੋ): ਸੈਂਟਰਲ ਮੈਕਸੀਕੋ ਵਿੱਚ ਇੱਕ ਵੱਡਾ ਬੱਸ ਹਾਦਸਾ ਵਾਪਰਿਆ। ਇੱਥੇ ਵੈਨੇਜ਼ੁਏਲਾ, ਕੋਲੰਬੀਆ ਅਤੇ ਮੱਧ ਅਮਰੀਕਾ ਤੋਂ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਦਸਾਗ੍ਰਸਤ ਹੋ ਗਈ, ਜਿਸ ਵਿੱਚ 17 ਲੋਕਾਂ ਦੀ ਮੌਤ ਹੋ ਗਈ। ਰਾਇਟਰਜ਼ ਦੇ ਅਨੁਸਾਰ ਪੁਏਬਲਾ ਦੇ ਗ੍ਰਹਿ ਮੰਤਰੀ ਜੂਲੀਓ ਹੁਏਰਟਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹਾਦਸਾ ਐਤਵਾਰ (19 ਫਰਵਰੀ) ਦੁਪਹਿਰ ਨੂੰ ਇੱਕ ਹਾਈਵੇਅ 'ਤੇ ਵਾਪਰਿਆ ਜਦੋਂ ਬੱਸ 45 ਯਾਤਰੀਆਂ ਨੂੰ ਲੈ ਕੇ ਉੱਤਰ ਵੱਲ ਜਾ ਰਹੀ ਸੀ।

ਪੜ੍ਹੋ ਇਹ ਅਹਿਮ ਖ਼ਬਰ- ਗੰਨ ਕਲਚਰ :  ਅਮਰੀਕਾ ਦੇ ਹਵਾਈ ਅੱਡਿਆਂ 'ਤੇ ਰਿਕਾਰਡ 6,542 ਹਥਿਆਰ ਕੀਤੇ ਗਏ ਜ਼ਬਤ 

ਉਨ੍ਹਾਂ ਨੇ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ''ਹਾਦਸੇ ਦੇ ਸਮੇਂ 17 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 15 ਹੋਰ ਜ਼ਖਮੀ ਯਾਤਰੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ 'ਚੋਂ 2 ਦੀ ਇਲਾਜ ਦੌਰਾਨ ਮੌਤ ਹੋ ਗਈ। ਪੰਜ ਹੋਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।'' ਹਾਲਾਂਕਿ ਮੰਤਰੀ ਨੇ ਫਿਲਹਾਲ ਇਹ ਸਪੱਸ਼ਟ ਨਹੀਂ ਕੀਤਾ ਕਿ ਮਰਨ ਵਾਲੇ ਅਤੇ ਜ਼ਖਮੀਆਂ ਵਿੱਚੋਂ ਕਿੰਨੇ ਪ੍ਰਵਾਸੀ ਸਨ। ਮੈਕਸੀਕਨ ਮੀਡੀਆ ਨੇ ਦੱਸਿਆ ਕਿ ਹਾਦਸਾ ਉਦੋਂ ਵਾਪਰਿਆ ਜਦੋਂ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ। ਦੱਸ ਦੇਈਏ ਕਿ ਪਿਛਲੇ ਹਫਤੇ ਵੀ ਪਨਾਮਾ ਵਿੱਚ ਦਰਜਨਾਂ ਪ੍ਰਵਾਸੀਆਂ ਦੀ ਮੌਤ ਹੋ ਗਈ ਸੀ। ਇਸ ਦੌਰਾਨ ਗੱਡੀ ਟੋਏ ਵਿੱਚ ਡਿੱਗ ਗਈ। ਇਹ ਹਾਦਸਾ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਪ੍ਰਵਾਸੀ ਹਾਦਸੇ ਵਿੱਚ ਸ਼ਾਮਲ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News