ਮਿਸਰ ''ਚ ਸੜਕ ਹਾਦਸੇ ਦੌਰਾਨ 16 ਲੋਕਾਂ ਦੀ ਮੌਤ
Thursday, Mar 26, 2020 - 10:53 AM (IST)

ਕਾਹਿਰਾ- ਜਾਨਲੇਵਾ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਕਰਫਿਊ ਲਗਾਉਣ ਦੌਰਾਨ ਮਿਸਰ ਦੀ ਰਾਜਧਾਨੀ ਕਾਹਿਰਾ ਵਿਚ ਕਈ ਕਾਰਾਂ ਦੀ ਆਪਸ ਵਿਚ ਟੱਕਰ ਹੋ ਗਈ। ਇਸ ਭਿਆਨਕ ਟੱਕਰ ਦੌਰਾਨ 16 ਲੋਕਾਂ ਦੀ ਮੌਤ ਹੋ ਗਈ ਤੇ 15 ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਬੁੱਧਵਾਰ ਦੇਰ ਰਾਤ ਇਹ ਹਾਦਸਾ ਹੋਇਆ ਹੈ। ਜਾਨਲੇਵਾ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਬੁੱਧਵਾਰ ਸ਼ਾਮ 7 ਵਜੇ ਤੋਂ ਕਰਫਿਊ ਲਾਗੂ ਹੋਣ ਤੋਂ ਕੁਝ ਘੰਟੇ ਬਾਅਦ ਇਹ ਹਾਦਸਾ ਹੋਇਆ। ਜ਼ਖਮੀਆਂ ਦੇ ਨੇੜੇ ਦੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਸ ਘਟਨਾ ਦਾ ਪਤਾ ਲਾਉਣ ਦੇ ਲਈ ਜਾਂਚ ਕਰ ਰਹੀ ਹੈ।