ਟੋਕੀਓ ''ਚ ਓਲੰਪਿਕ ਦੌਰਾਨ ਟ੍ਰੇਨ ''ਚ ਵੜੇ ਹਮਲਾਵਰ ਨੇ 10 ਲੋਕਾਂ ''ਤੇ ਚਾਕੂ ਨਾਲ ਕੀਤਾ ਹਮਲਾ
Friday, Aug 06, 2021 - 09:30 PM (IST)

ਜਾਪਾਨ - ਟੋਕੀਓ ਓਲੰਪਿਕ ਵਿੱਚ ਦੁਨੀਆ ਭਰ ਦੇ ਖਿਡਾਰੀ ਇਸ ਸਮੇਂ ਤਮਗਾ ਜਿੱਤਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਸ ਵਿੱਚ ਟੋਕੀਓ ਵਿੱਚ ਇੱਕ ਹਮਲਾਵਰ ਨੇ ਟ੍ਰੇਨ ਵਿੱਚ ਕਈ ਲੋਕਾਂ 'ਤੇ ਇਕੱਠੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਜ਼ਖ਼ਮੀ 2 ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਹਮਲਾ ਇੱਕ ਕੰਮਿਊਟਰ ਟ੍ਰੇਨ ਵਿੱਚ ਸ਼ੁੱਕਰਵਾਰ ਨੂੰ ਕੀਤਾ ਗਿਆ। ਇਸ ਕਾਤਲਾਨਾ ਹਮਲੇ ਤੋਂ ਬਾਅਦ ਦੋਸ਼ੀ ਨੌਜਵਾਨ ਫਰਾਰ ਵੀ ਹੋ ਗਿਆ। ਬਾਅਦ ਵਿੱਚ ਫਾਇਰ ਡਿਪਾਰਟਮੈਂਟ ਅਤੇ ਪੁਲਸ ਨੇ ਮਿਲ ਕੇ ਇਸ ਨੌਜਵਾਨ ਨੂੰ ਕਾਬੂ ਕੀਤਾ। NHK public television ਨੇ ਆਪਣੀ ਇੱਕ ਰਿਪੋਰਟ ਵਿੱਚ ਦੱਸਿਆ ਹੈ ਕਿ ਇਸ ਹਮਲੇ ਵਿੱਚ 2 ਯਾਤਰੀ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ - ਅਮਿਤ ਸ਼ਾਹ ਨੂੰ ਮਿਲੇ ਅਦਾਰ ਪੂਨਾਵਾਲਾ, ਦੱਸਿਆ- ਬੱਚਿਆਂ ਲਈ ਕਦੋਂ ਆਵੇਗਾ ਕੋਵੋਵੈਕਸ ਦਾ ਟੀਕਾ
ਟੋਕੀਓ ਫਾਇਰ ਡਿਪਾਰਟਮੈਂਟ ਨੇ ਕਿਹਾ ਹੈ ਕਿ ਇਸ ਹਮਲੇ ਵਿੱਚ ਜਿਹੜੇ 10 ਲੋਕ ਜ਼ਖ਼ਮੀ ਹੋਏ ਹਨ ਉਨ੍ਹਾਂ ਵਿਚੋਂ 9 ਲੋਕਾਂ ਨੂੰ ਨਜ਼ਦੀਕ ਦੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਜਦੋਂ ਕਿ ਇੱਕ ਹੋਰ ਨੌਜਵਾਨ ਇਸ ਹਮਲੇ ਤੋਂ ਬਾਅਦ ਖੁਦ ਚੱਲਕੇ ਘਰ ਜਾਣ ਵਿੱਚ ਸਮਰਥ ਸੀ। ਦੱਸਿਆ ਜਾਂਦਾ ਹੈ ਕਿ ਹਮਲੇ ਵਿੱਚ ਜ਼ਖ਼ਮੀ ਸਾਰੇ ਲੋਕ ਅਜੇ ਹੋਸ਼ ਵਿੱਚ ਹਨ। ਸਥਾਨਕ ਟੀ.ਵੀ. ਚੈਨਲਾਂ ਵਿੱਚ ਇਸ ਹਮਲੇ ਨਾਲ ਜੁੜੇ ਜੋ ਵੀਡੀਓ ਦਿਖਾਏ ਗਏ ਹਨ ਉਸ ਵਿੱਚ ਨਜ਼ਰ ਆ ਰਿਹਾ ਹੈ ਕਿ ਪੁਲਸ ਦੀਆਂ ਗੱਡੀਆਂ ਅਤੇ ਕਈ ਪੁਲਸ ਮੁਲਾਜ਼ਮ ਘਟਨਾ ਤੋਂ ਬਾਅਦ ਮੌਕੇ 'ਤੇ ਮੌਜੂਦ ਹਨ। ਇਹ ਹਮਲਾ Seijogakuen station ਦੇ ਕੋਲ ਹੋਇਆ ਹੈ। ਇਹ ਟ੍ਰੇਨ ਲਾਈਨ ਜ਼ਿਆਦਾਤਰ ਜ਼ਮੀਨ ਦੇ ਉੱਤੇ ਵਿਛੀ ਹੈ, ਹਾਲਾਂਕਿ ਜਿੱਥੇ ਇਹ ਹਮਲਾ ਹੋਇਆ ਹੈ ਉੱਥੇ ਟ੍ਰੇਨ ਅੰਡਰਗ੍ਰਾਉਂਡ ਰੇਲਵੇ ਰੂਟ 'ਤੇ ਮੌਜੂਦ ਸੀ। ਪੁਲਸ ਨੇ ਹੁਣ ਇਸ ਹਮਲੇ ਬਾਰੇ ਜਾਂ ਫੜੇ ਗਏ ਸ਼ੱਕੀ ਹਮਲਾਵਰ ਬਾਰੇ ਹੋਰ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਅਜੇ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।