ਅਮਰੀਕਾ : ਟੈਨੇਸੀ ''ਚ ਹੜ੍ਹਾਂ ਦਾ ਕਹਿਰ, ਘੱਟੋ-ਘੱਟ 10 ਲੋਕਾਂ ਦੀ ਮੌਤ ਤੇ ਦਰਜਨਾਂ ਲਾਪਤਾ

Monday, Aug 23, 2021 - 12:55 AM (IST)

ਅਮਰੀਕਾ : ਟੈਨੇਸੀ ''ਚ ਹੜ੍ਹਾਂ ਦਾ ਕਹਿਰ, ਘੱਟੋ-ਘੱਟ 10 ਲੋਕਾਂ ਦੀ ਮੌਤ ਤੇ ਦਰਜਨਾਂ ਲਾਪਤਾ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਸਟੇਟ ਟੈਨੇਸੀ 'ਚ ਸ਼ਨੀਵਾਰ ਨੂੰ ਪਏ ਰਿਕਾਰਡ ਤੋੜ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਲਾਪਤਾ ਹੋ ਗਏ। ਇਸ ਦੌਰਾਨ ਹਮਫਰੀਜ਼ ਕਾਉਂਟੀ ਦੇ ਪੁਲਿਸ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਹੜ੍ਹਾਂ ਕਾਰਨ 30 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਇਸ ਦੇ ਇਲਾਵਾ ਬਰਾਮਦ ਕੀਤੀਆਂ ਗਈਆਂ ਲਾਸ਼ਾਂ 'ਚੋਂ ਦੋ ਲਾਸ਼ਾ ਬੱਚਿਆਂ ਦੀ ਵੀ ਬਰਾਮਦ ਹੋਈਆਂ ਹਨ।

ਇਹ ਵੀ ਪੜ੍ਹੋ : ਨਿਊਯਾਰਕ ਦੇ ਮੇਅਰ ਨੇ ਤੂਫਾਨ ਹੈਨਰੀ ਦੇ ਕਾਰਨ ਕੀਤਾ ਐਮਰਜੈਂਸੀ ਦੀ ਸਥਿਤੀ ਦਾ ਐਲਾਨ

ਨੈਸ਼ਵਿਲੇ ਤੋਂ ਲਗਭਗ 50 ਮੀਲ (80 ਕਿਲੋਮੀਟਰ) ਪੱਛਮ 'ਚ ਸਥਿਤ ਹੰਫਰੀਜ਼ ਕਾਉਂਟੀ ਨੇ ਇੱਕ ਦਿਨ ਤੋਂ ਵੀ ਘੱਟ ਸਮੇਂ 'ਚ 17 ਇੰਚ (43 ਸੈਂਟੀਮੀਟਰ) ਮੀਂਹ ਦਾ ਸਾਹਮਣਾ ਕੀਤਾ, ਜਿਸ ਕਾਰਨ ਪਾਣੀ ਨਾਲ ਸੜਕਾਂ ਬੰਦ ਹੋਣ ਦੇ ਨਾਲ ਕਮਿਊਨੀਕੇਸ਼ਨ ਅਤੇ ਆਵਾਜ਼ਾਈ 'ਚ ਵੀ ਵਿਘਨ ਪਿਆ। ਨੈਸ਼ਨਲ ਮੌਸਮ ਸੇਵਾ ਨੈਸ਼ਵਿਲ ਦੇ ਅਨੁਸਾਰ, ਇਸ ਬਾਰਿਸ਼ ਨੇ 2010 ਤੋਂ ਇਸ ਖੇਤਰ 'ਚ 24 ਘੰਟਿਆਂ ਦੌਰਾਨ ਪਈ 9.45 ਇੰਚ (24 ਸੈਂਟੀਮੀਟਰ) ਦੇ ਰਿਕਾਰਡ ਨੂੰ ਤੋੜ ਦਿੱਤਾ ਹੈ।

ਇਹ ਵੀ ਪੜ੍ਹੋ : ਫਲਸਤੀਨ ਨੇ ਵੈਸਟ ਬੈਂਕ 'ਚ 24 ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗ੍ਰਿਫਤਾਰ

ਸੂਬੇ 'ਚ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਟੈਨੇਸੀ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਆਪਣੇ ਐਮਰਜੈਂਸੀ ਆਪਰੇਸ਼ਨ ਸੈਂਟਰ ਨੂੰ ਚਾਲੂ ਕੀਤਾ ਅਤੇ ਕਿਹਾ ਕਿ ਏਜੰਸੀਆਂ ਜਿਨ੍ਹਾਂ 'ਚ ਟੈਨਿਸੀ ਨੈਸ਼ਨਲ ਗਾਰਡ, ਸਟੇਟ ਹਾਈਵੇ ਪੈਟਰੋਲ ਅਤੇ ਫਾਇਰ ਮਿਉਚੁਅਲ ਏਡ ਸ਼ਾਮਲ ਹਨ, ਹੜ੍ਹਾਂ 'ਚ ਸਹਾਇਤਾ ਕਰ ਰਹੀਆਂ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News