ਏਅਰਪੋਰਟ ''ਤੇ ਔਰਤ ਨੇ ਪੁਲਸ ਵਾਲਿਆਂ ਨੂੰ ਦਿੱਤੀ ਧਮਕੀ, ਮਚੀ ਹਫੜਾ-ਦਫੜੀ

Sunday, Oct 13, 2024 - 10:56 AM (IST)

ਏਅਰਪੋਰਟ ''ਤੇ ਔਰਤ ਨੇ ਪੁਲਸ ਵਾਲਿਆਂ ਨੂੰ ਦਿੱਤੀ ਧਮਕੀ, ਮਚੀ ਹਫੜਾ-ਦਫੜੀ

ਵਾਸ਼ਿੰਗਟਨ- ਅਮਰੀਕਾ ਦੇ ਜਾਰਜੀਆ 'ਚ ਏਅਰਪੋਰਟ 'ਤੇ ਮੌਜੂਦ ਪੁਲਸ ਕਰਮਚਾਰੀਆਂ ਨਾਲ ਇਕ ਔਰਤ ਦੀ ਝੜਪ ਹੋ ਗਈ। ਔਰਤ ਨੇ ਪੁਲਸ ਵਾਲਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਕਾਰਨ ਹਵਾਈ ਅੱਡੇ 'ਤੇ ਕੁਝ ਸਮੇਂ ਲਈ ਹਫੜਾ-ਦਫੜੀ ਮਚ ਗਈ। ਹਾਲਾਂਕਿ ਪੁਲਿਸ ਨੇ ਆਖ਼ਰਕਾਰ ਔਰਤ ਨੂੰ ਕਾਬੂ ਕਰ ਲਿਆ ਅਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਪੁਲਸ ਔਰਤ ਤੋਂ ਪੁੱਛਗਿੱਛ ਕਰਨ 'ਚ ਲੱਗੀ ਹੋਈ ਹੈ ਪਰ ਔਰਤ ਨੇ ਅਜਿਹਾ ਕਿਉਂ ਕੀਤਾ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇਹ ਹੈ ਪੂਰਾ ਮਾਮਲਾ

ਔਰਤ ਜਾਰਜੀਆ ਦੇ ਸਵਾਨਾ/ਹਿਲਟਨ ਹੈੱਡ ਇੰਟਰਨੈਸ਼ਨਲ ਏਅਰਪੋਰਟ 'ਤੇ ਸੀ ਅਤੇ ਡੇਲਟਾ ਏਅਰ ਲਾਈਨਜ਼ ਦੀ ਫਲਾਈਟ 'ਤੇ ਸਫਰ ਕਰਨ ਵਾਲੀ ਸੀ। ਜਿਵੇਂ ਹੀ ਮਹਿਲਾ ਚੈੱਕ-ਇਨ ਕਾਊਂਟਰ 'ਤੇ ਪਹੁੰਚੀ, ਉਹ ਚੈੱਕ-ਇਨ ਕਾਊਂਟਰ ਦੇ ਪਿੱਛੇ ਛਾਲ ਮਾਰ ਗਈ ਅਤੇ ਉਥੇ ਮੌਜੂਦ ਪੁਲਸ ਕਰਮਚਾਰੀਆਂ ਨੂੰ ਧਮਕਾਉਣ ਲੱਗੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਔਰਤ ਨੇ ਪੀਲੇ ਰੰਗ ਦਾ ਸਵੈਟਰ ਪਾਇਆ ਹੋਇਆ ਹੈ ਅਤੇ ਉਹ ਉੱਚੀ-ਉੱਚੀ ਚੀਕ ਰਹੀ ਹੈ। ਜਦੋਂ ਪੁਲਸ ਮੁਲਾਜ਼ਮਾਂ ਨੇ ਔਰਤ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਔਰਤ ਨੇ ਕਿਹਾ ਕਿ ਮੇਰੇ ਨੇੜੇ ਨਾ ਆਓ ਅਤੇ ਵਾਰ-ਵਾਰ ਪੁਲਸ ਵਾਲਿਆਂ ਨੂੰ ਦੂਰ ਰਹਿਣ ਲਈ ਕਿਹਾ। ਜਦੋਂ ਪੁਲਸ ਮੁਲਾਜ਼ਮਾਂ ਨੇ ਔਰਤ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਔਰਤ ਨੇ ਪੁਲਸ ਵਾਲਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਕਿਹਾ 'ਮੈਂ ਤੁਹਾਨੂੰ ਮਾਰ ਦਿਆਂਗੀ'।

ਪੜ੍ਹੋ ਇਹ ਅਹਿਮ ਖ਼ਬਰ-JustinTrudeau ਦੀ ਵਧੀ ਮੁਸ਼ਕਲ, ਪਾਰਟੀ ਅੰਦਰ ਉੱਠੀ ਇਹ ਮੰਗ

 

ਇਸ ਤੋਂ ਬਾਅਦ ਮਹਿਲਾ ਇਧਰ-ਉਧਰ ਭੱਜਣ ਲੱਗੀ, ਜਿਸ ਕਾਰਨ ਏਅਰਪੋਰਟ 'ਤੇ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਜਦੋਂ ਮਹਿਲਾ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਮੁਲਾਜ਼ਮ ਵੀ ਡਿੱਗ ਪਏ। ਅਖ਼ੀਰ ਪੁਲਸ ਨੇ ਔਰਤ ਨੂੰ ਫੜ ਲਿਆ। ਔਰਤ ਦੀ ਇਸ ਹਰਕਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਔਰਤ ਤੋਂ ਪੁੱਛਗਿੱਛ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News