AstraZeneca ਤੇ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ 100 ਫੀਸਦੀ ਸੁਰੱਖਿਅਤ : CEO

Monday, Dec 28, 2020 - 02:13 AM (IST)

ਲੰਡਨ-ਬ੍ਰਿਟਿਸ਼ ਡਰੱਗਸ ਗਰੁੱਪ ਐਸਟਰਾਜੇਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਿਤ ਕੋਵਿਡ-19 ਵੈਕਸੀਨ ਨੇ ‘ਜਿੱਤ ਦਾ ਫਾਰਮੂਲਾ’ ਹਾਸਲ ਕਰ ਲਿਆ ਹੈ। ਕੰਪਨੀ ਦੇ ਸੀ.ਈ.ਓ. ਪਾਸਕਲ ਸੋਰੀਉਟ ਨੇ ਇਕ ਅਖਬਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਵੈਕਸੀਨ 100 ਫੀਸਦੀ ਸੁਰੱਖਿਅਤ ਹੈ। ਪਾਸਕਲ ਨੇ ਕਿਹਾ ਕਿ ਜਿਥੇ ਇਕ ਪਾਸੇ Pfizer-BioNtech ਵੈਕਸੀਨ 95 ਫੀਸਦੀ ਅਤੇ ਮਾਡਰਨਾ 94.5 ਫੀਸਦੀ ਅਸਰਦਾਰ ਹੈ ਤਾਂ ਉੱਥੇ ਇਹ ਵੈਕਸੀਨ 100 ਫੀਸਦੀ ਅਸਰਦਾਰ ਹੈ।

ਇਹ ਵੀ ਪੜ੍ਹੋ -'ਅਫਗਾਨਿਸਤਾਨ 'ਚ ਤਾਲਿਬਾਨ ਨੂੰ 'ਹਥਿਆਰ' ਦੇ ਰੂਪ 'ਚ ਇਸਤੇਮਾਲ ਕਰ ਰਿਹੈ ਪਾਕਿਸਤਾਨ'

ਬ੍ਰਿਟੇਨ ਸਰਕਾਰ ਨੇ 23 ਦਸੰਬਰ ਨੂੰ ਐਲਾਨ ਕੀਤਾ ਸੀ ਕਿ ਆਕਸਫੋਰਡ ਐਸਟਰਾਜੇਨੇਕਾ ਵੈਕਸੀਨ ਦੇ ਡਿਵੈੱਲਪਰਸ ਨੇ ਮੈਡੀਸਨ ਅਤੇ ਹੈਲਥ ਕੇਅਰ ਉਤਪਾਦ ਰੈਗੂਲੇਟਰੀ ਏਜੰਸੀ ਨੂੰ ਆਪਣਾ ਡਾਟਾ ਸੌਂਪਿਆ ਸੀ। ਸੋਰੀਉਟ ਨੇ ਇਹ ਵੀ ਕਿਹਾ ਕਿ ਵੈਕਸੀਨ ਨੂੰ ਇਸ ਹਫਤੇ ਬਿ੍ਰਟਿਸ਼ ਹੈਲਥ ਰੈਗੂਲੇਟਰ ਤੋਂ ਮਨਜ਼ੂਰੀ ਮਿਲ ਸਕਦੀ ਹੈ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਇਹ ਵੈਕਸੀਨ ਕੋਰੋਨਾ ਵਾਇਰਸ ਦੇ ਨਵੇਂ ਇਨਫੈਕਸ਼ਨ ਸਟ੍ਰੇਨ ਦੇ ਲਈ ਵੀ ਪ੍ਰਭਾਵੀ ਰਹਿਣੀ ਚਾਹੀਦੀ ਹੈ। ਨਵੇਂ ਸਟ੍ਰੇਨ ਦਾ ਪਤਾ ਲੰਡਨ ਅਤੇ ਦੱਖਣੀ ਪੂਰਬੀ ਇੰਗਲੈਂਡ ’ਚ ਸਤੰਬਰ ਦੇ ਮਹੀਨੇ ’ਚ ਲੱਗਿਆ ਸੀ।

ਇਹ ਵੀ ਪੜ੍ਹੋ -ਅਮਰੀਕਾ ਦੇ ਮੈਸਾਚੁਸੇਟਸ ’ਚ ਗੋਲੀਬਾਰੀ, ਇਕ ਦੀ ਮੌਤ ਤੇ ਪੰਜ ਜ਼ਖਮੀ

ਆਕਸਫੋਰਡ ਦੀ ਵੈਕਸੀਨ ਕੋਵਿਡਸ਼ੀਲ ਉਨ੍ਹਾਂ ਤਿੰਨ ਟੀਕਿਆਂ ’ਚੋਂ ਇਕ ਹੈ ਜਿਨ੍ਹਾਂ ਦੀ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਭਾਤਰ ਸਰਕਾਰ ਦੇ ਸਕਦੀ ਹੈ। ਹੋਰ ਦੋ ਟੀਕਿਆਂ ’ਚ ਇਕ ਫਾਈਜ਼ਰ ਦਾ ਹੈ ਜੋ ਪਹਿਲਾਂ ਹੀ ਬਿ੍ਰਟੇਨ, ਅਮਰੀਕਾ ਅਤੇ ਹੋਰ ਦੇਸ਼ਾਂ ’ਚ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਦੂਜੀ ਭਾਰਤ ਬਾਇਓਟੈੱਕ ਦੀ ਕੋਵੈਕਸੀਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News