ਕੋਰੋਨਾ ਲਈ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਸਭ ਤੋਂ ਅੱਗੇ - WHO ਵਿਗਿਆਨੀ

Friday, Jun 26, 2020 - 11:57 PM (IST)

ਕੋਰੋਨਾ ਲਈ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਸਭ ਤੋਂ ਅੱਗੇ - WHO ਵਿਗਿਆਨੀ

ਵਾਸ਼ਿੰਗਟਨ - ਵਿਸ਼ਵ ਸਿਹਤ ਸੰਗਠਨ ਦੇ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਆਖਿਆ ਹੈ ਕਿ ਕੋਵਿਡ-19 ਦੇ ਲਈ ਬਣ ਰਹੀ ਵੈਕਸੀਨ ਵਿਚ ਸਭ ਤੋਂ ਆਧੁਨਿਕ ਅਤੇ ਸਭ ਤੋਂ ਅੱਗੇ ਫਿਲਹਾਲ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਹੈ। ਅਖਬਾਰ ਏਜੰਸੀ ਰਾਇਟਰਸ ਮੁਤਾਬਕ ਸੌਮਿਆ ਸਵਾਮੀਨਾਥਨ ਨੇ ਆਖਿਆ ਕਿ ਮਾਡਰਨਾ ਕੰਪਨੀ ਦੀ ਵੈਕਸੀਨ ਹੁਣ ਬਹੁਤ ਦੂਰ ਨਹੀਂ ਹੈ। ਕੋਵਿਡ-19 ਦੀ ਮਹਾਮਾਰੀ ਨਾਲ ਨਜਿੱਠਣ ਲਈ ਦੁਨੀਆ ਭਰ ਵਿਚ ਇਸ ਦੀ ਵੈਕਸੀਨ ਬਣਾਉਣ ਲਈ ਸੈਂਕੜੇ ਸੋਧ ਜਾਰੀ ਹਨ। ਹਾਲਾਂਕਿ ਇਨ੍ਹਾਂ ਵਿਚੋਂ ਕਾਫੀ ਘੱਟ ਹੁਣ ਤੱਕ ਮਨੁੱਖੀ ਟ੍ਰਾਇਲ ਦੀ ਸਟੇਜ ਤੱਕ ਪਹੁੰਚ ਪਾਏ ਹਨ।

ਆਕਸਫੋਰਡ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੇ ਅਪ੍ਰੈਲ ਵਿਚ ਯੂਰਪ ਵਿਚ ਇਸ ਵੈਕਸੀਨ ਦਾ ਮਨੁੱਖੀ ਟ੍ਰਾਇਲ ਕੀਤਾ ਹੈ। ਨਾਲ ਹੀ ਐਸਟ੍ਰਾਜ਼ੈਨੇਕਾ ਦੇ ਨਾਲ ਉਨ੍ਹਾਂ ਨੇ ਇਸ ਵੈਕਸੀਨ ਦੀ ਸਪਲਾਈ ਦੇ ਲਈ ਕਰਾਰ ਵੀ ਕੀਤਾ ਹੈ। ਜ਼ਿਆਦਾਤਰ ਜਾਣਕਾਰ ਮੰਨਦੇ ਹਨ ਕਿ ਇਹ ਵੈਕਸੀਨ 2021 ਦੇ ਮੱਧ ਤੱਕ ਆਵੇਗੀ।


author

Khushdeep Jassi

Content Editor

Related News